ਕਪੂਰਥਲਾ, 23 ਅਗਸਤ ( ਕੌੜਾ ) -ਵੱਖ ਵੱਖ ਮੰਗਾ ਸਬੰਧੀ ਪੰਜਾਬ ਦੇ ਚਾਰ ਜਿਲਿਆਂ ਵਿੱਚ ਸਬੰਧਤ ਵਿਧਾਇਕਾਂ ਨੂੰ ਸਾਝਾ ਸੰਘਰਸ਼ ਮੋਰਚਾ ਪੰਜਾਬ ਵੱਲੋਂ 25 ਨੂੰ ਮੰਗ ਪੱਤਰ ਸੋਪੇ ਜਾਣਗੇ। ਕਿਸਾਨ ਮਜਦੂਰ ਨੌਜਵਾਨ ਏਕਤਾ ਪੰਜਾਬ(ਗੁਰਦਾਸਪੁਰ),ਸਾਡਾ ਏਕਾ ਜਿੰਦਾਬਾਦ ਮੋਰਚਾ(ਹੁਸ਼ਿਆਰਪੁਰ),
ਪੰਜਾਬ ਕਿਸਾਨ ਯੂਨੀਅਨ (ਬਾਗੀ)ਕਪੂਰਥਲਾ,ਜਲੰਧਰ ਵੱਲੋਂ ਵਿਧਾਇਕਾਂ ਨੂੰ ਮੰਗ ਪੱਤਰ ਸੋਪੇ ਜਾਣਗੇ
ਜਿਸਦੀਆਂ ਮੁੱਖ ਮੰਗਾਂ ਇਸ ਪ੍ਰਕਾਰ
ਚੰਡੀਗੜ੍ਹ ਮੁਜਾਹਰਾ ਕਰਨ ਜਾ ਰਹੇ ਗਿ੍ਫ਼ਤਾਰ ਕੀਤੇ ਕਿਸਾਨ ਆਗੂ ਰਿਹਾਅ ਕੀਤੇ ਜਾਣ ਜਖਮੀ ਕਿਸਾਨਾਂ ਦਾ ਇਲਾਜ਼ ਕੀਤਾ ਜਾਵੇ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਹੜ੍ਹਾਂ ਨਾਲ ਨੁਕਸਾਨ ਹੋਈਆਂ ਫਸਲਾਂ, ਮਾਲ,ਡੰਗਰ,ਘਰਾਂ ਦਾ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ। ਜਿਸ ਮੰਦਭਾਗੇ ਪਰਿਵਾਰ ਦਾ ਜੀਅ ਹੜਾਂ ਦੀ ਭੇਟ ਚੜ ਗਿਆ ਹੈ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ,
ਹੜ ਪ੍ਭਾਵਿਤ ਜਮੀਨਾਂ ਵਿੱਚ ਭਰ ਗਈ ਰੇਤ, ਬੱਜਰੀ ਨੂੰ ਚੁੱਕਣ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਖੱਜਲ ਖੁਆਰੀ ਵਿੱਚ ਨਾ ਉਲਜਾਇਆ ਜਾਵੇ ਤੇ ਪਹਿਲ ਦੇ ਆਧਾਰ ਤੇ ਜਮੀਨ ਮਾਲਕ ਨੂੰ ਖੇਤ ਵਿੱਚ ਭਰ ਗਈ ਰੇਤਾ, ਬੱਜਰੀ ਚੁੱਕਣ ਦਾ ਹੱਕ ਦਿੱਤਾ ਜਾਵੇ।
ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਜਲਦ ਠੱਲ ਪਾਈ ਜਾਵੇ। ਜਿਸ ਸਬੰਧਤ ਥਾਣੇ ਵਿੱਚ ਨਸ਼ੇ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਸਬੰਧਤ ਥਾਣੇ ਦੇ ਕਰਮਚਾਰੀਆਂ ਦੀ ਜਵਾਬਦੇਹੀ ਹੋਣੀ ਚਾਹੀਦੇ ਹੈ।
ਆਵਾਰਾ ਪਸ਼ੂਆਂ ਦੀ ਸਾਭ ਸੰਭਾਲ ਦਾ ਪ੍ਰਬੰਧ ਕੀਤਾ ਜਾਵੇ,
ਅਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,
ਪਿੰਡਾਂ ਸ਼ਹਿਰਾ ਵਿੱਚ ਲੱਗ ਰਹੇ ਚਿੱਪ ਵਾਲੇ ਮੀਟਰ ਬੰਦ ਕੀਤੇ ਜਾਣ।
ਲੰਬੇ ਸਮੇਂ ਤੋਂ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜਮਾ ਨੂੰ ਜਲਦ ਪੱਕੇ ਤੌਰ ਤੇ ਨੌਕਰੀਆਂ ਤੇ ਬਹਾਲ ਕੀਤਾ ਜਾਵੇ,ਧਰਤੀ ਹੇਠਾਂ ਘੱਟ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਭਰ ਅੰਦਰ ਖੇਤਾਂ ਵਿੱਚ ਨਹਿਰੀ ਪਾਣੀਆਂ ਦਾ ਪ੍ਰਬੰਧ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਮੈਬਰਸ਼ਿਪ ਅਸਥਾਈ ਤੌਰ ਤੇ ਬਣਾਈ ਜਾਵੇ, ਯੂਰੀਆ ਖਾਦ ਦੀ ਕਮੀ ਕਾਰਨ ਕਿਸਾਨਾਂ ਨੂੰ ਬਹੁਤ ਖੱਜਲ ਖਰਾਬ ਹੋਣਾ ਪੈ ਰਿਹਾ ਹੈ ਤੇ ਉੱਤੋ ਦੁਕਾਨਦਾਰ ਵੀ ਯੂਰੀਆ ਦੇ ਇੱਕ ਬੈਗ ਮਗਰ ਜਹਿਰਾ ਆਦੀ ਧੱਕੇ ਸ਼ਾਹੀ ਨਾਲ ਵੇਚ ਰਹੇ ਹਨ।ਇਸ ਨਕਲੀ ਪੈਦਾ ਕੀਤੀ ਗਈ ਕਿੱਲਤ ਨੂੰ ਠੱਲ ਪਾਉਣੀ ਚਾਹੀਦੀ ਹੈ,ਮਨਰੇਗਾ ਮਜਦੂਰਾਂ ਨੂੰ 100 ਦਿਨ ਰੋਜਗਾਰ ਦੀ ਜਗ੍ਹਾ 365 ਦਿਨ ਸਾਰਾ ਸਾਲ ਭਰ ਰੋਜਗਾਰ ਦਿੱਤਾ ਜਾਵੇ ਤੇ ਖੇਤਾਂ ਵਿੱਚ ਮਨਰੇਗਾ ਮਜਦੂਰਾਂ ਨੂੰ ਕਿਸਾਨਾਂ ਨਾਲ ਖੇਤਾਂ ਵਿੱਚ ਕੰਮ ਕਰਨ ਦੀ ਖੁੱਲ ਦਿੱਤੀ ਜਾਵੇ ਅਤੇ ਮਜਦੂਰੀ ਪ੍ਤੀ ਦਿੰਨ 500 ਰੁਪਏ ਕੀਤੀ ਜਾਵੇ,ਮੰਡੀਆਂ ਅੰਦਰ ਫਸਲ ਤੁਲਾਈ ਵਾਸਤੇ ਪੁਰਾਣੇ ਫਰਸ਼ੀ ਕੰਡਿਆਂ ਦੀ ਜਗਾ ਨਵੇ ਇਲੈਕਟ੍ਰਿਕ ਕੰਡੇ ਲਗਾਏ ਜਾਣ,ਮੱਕੀ, ਮੂੰਗੀ, ਬਾਸਮਤੀ, ਤੇਲ ਬੀਜਾਂ, ਦਾਲਾ ਆਦਿ ਫਸਲਾਂ ਤੇ ਐਮ, ਐਸ, ਪੀ, ਤੇ ਖਰੀਦ ਹੋਣੀ ਲਾਜਮੀ ਤੌਰ ਤੇ ਤਹਿ ਕੀਤੀ ਜਾਵੇ,ਗੰਨਾਂ ਕਾਸਤਕਾਰ ਕਿਸਾਨਾਂ ਪਾਸੋਂ ਜੋ ਇਸ ਸਮੇ ਪ੍ਤੀ ਕੁਅੰਟਮ 380 ਰੁਪਏ ਦੇ ਹਿਸਾਬ ਨਾਲ ਖਰੀਦ ਕੀਤੀ ਜਾ ਰਹੀ ਹੈ ਇਸਨੂੰ ਵਧਾਕੇ 500 ਰੁਪਏ ਕੀਤਾ ਜਾਵੇ। ਤੇ ਮਿੱਲਾਂ ਅੰਦਰ ਕਿਸਾਨਾਂ ਦੇ ਲੰਬੇ ਸਮੇਂ ਤੋਂ ਪਏ ਗੰਨੇ ਦੇ ਬਕਾਏ ਦਾ ਜਲਦ ਭੁਗਤਾਨ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly