ਜੋਨ ਖੇਡਾਂ ਵਿੱਚ ਸ.ਸ.ਸ ਸ ਹਸਨਪੁਰ( ਲੁਧਿ:)ਦੀ ਝੰਡੀ

(ਸਮਾਜ ਵੀਕਲੀ) ਪਿਛਲੇ ਦਿਨੀਂ ਜੋਨ ਦਾਖਾ ਦੇ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ।
ਇਹਨਾਂ ਮੁਕਾਬਲਿਆਂ ਵਿੱਚ 12ਵੀ ਕਮਰਸ ਦੇ ਵਿਦਿਆਰਥੀ ਅਜੇ ਠਾਕੁਰ ਨੇ ਅੰਡਰ 19 ਕਰਾਟੇ ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕਰਕੇ  ਗੋਲਡ ਮੈਡਲ ਪ੍ਰਾਪਤ ਕੀਤਾ। ਏਸੇ ਤਰਾਂ ਹੀ ਸਕੂਲ ਦੇ 7ਵੀ ਕਲਾਸ ਦੇ  ਵਿਦਿਆਰਥੀ ਮੁਹੰਮਦ ਅਮੀਰ ਨੇ ਕੁਸ਼ਤੀ ਅੰਡਰ 17 ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ 7ਵੀ ਦੇ ਵਿਦਿਆਰਥੀ ਕੀਮਤ ਸਿੰਘ ਨੇ ਕੁਸ਼ਤੀਆਂ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਪੁਜ਼ੀਸ਼ਨ ਹਾਸਿਲ ਕੀਤੀ । ਸਕੂਲ ਦੀ ਕੁੜੀਆਂ ਦੀ ਰੱਸਾਕਸੀ ਟੀਮ ਨੇ ਜੋਨ ਵਿਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ ਅਤੇ ਮੁੰਡਿਆਂ ਦੀ ਰੱਸਾਕਸੀ ਟੀਮ ਨੇ ਵੀ ਜੋਨ ਵਿਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਸਕੂਲ ਦੀ ਅੰਡਰ 19 ਫੁੱਟਬਾਲ ਟੀਮ ਨੇ ਜੋਨ ਖੇਡਾਂ ਵਿਚੋਂ ਦੂਸਰੀ ਪੁਜੀਸ਼ਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਫੁੱਟਬਾਲ ਟੀਮ ਦੇ 4 ਖਿਡਾਰੀ ਜਿਲ੍ਹਾ ਲੈਵਲ ਲਈ ਚੁਣੇ ਗਏ। ਰੱਸਾਕਸੀ ਵਿਚੋਂ ਲੜਕੀਆਂ ਵੀ ਜਿਲ੍ਹਾ ਲੈਵਲ ਲਈ ਚੁਣੀਆਂ ਗਈਆਂ। ਇਸ ਸਭ ਦਾ ਸਿਹਰਾ ਪ੍ਰਿੰਸੀਪਲ ਮਨਦੀਪ ਕੌਰ ਗਿੱਲ ਜੀ ਜਿੰਨਾਂ ਨੇ ਬੱਚਿਆਂ ਨੂੰ ਖੇਡਾਂ ਵਿਚ ਭੇਜਣ ਲਈ ਉਤਸ਼ਾਹਿਤ ਕੀਤਾ ਅਤੇ ਸਕੂਲ ਦੇ ਕਮਰਸ ਲੈਕ ਸ਼੍ਰੀ ਪਰਮਾਤਮਾ ਜੀ ਨੂੰ ਜਾਂਦਾ ਹੈ ਜਿੰਨਾਂ ਨੇ ਬੱਚਿਆਂ ਨਾਲ ਜਾ ਕੇ ਖੇਡਾਂ ਦੀ ਪ੍ਰੈਕਟਿਸ ਕਾਰਵਾਈ ਅਤੇ ਬੱਚਿਆਂ ਦੇ ਨਾਲ ਜਾ ਕੇ ਖੇਡਾਂ ਵਿੱਚ ਹਿੱਸਾ ਦਵਾਇਆ । ਸਕੂਲ ਦੇ  ਪ੍ਰਿੰਸੀਪਲ ਮੈਡਮ ਨੇ ਬੱਚਿਆਂ ਨੂੰ ਅਤੇ ਓਹਨਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਇਹਨਾਂ ਪ੍ਰਾਪਤੀਆਂ ਤੇ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਬੱਚਿਆਂ ਨੂੰ ਅੱਗੇ ਵੀ ਹੋਰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਤੱਪੜਾਂ ਤੋਂ ਟੱਚ ਪੈਨਲ ਤੱਕ ਦਾ ਸਫਰ
Next articleਅੰਬੇਡਕਰਵਾਦੀਆਂ ਲਈ ਵੰਗਾਰ ਹੈ-ਮੌਜੂਦਾ ਰਾਜਨੀਤੀ