ਜੋਗਿੰਦਰ ਰਾਮ ਜੀ ਦੀ ਅੰਤਿਮ ਅਰਦਾਸ ਮੌਕੇ ਬਸਪਾ ਆਗੂਆਂ ਨੇ ਹਾਜ਼ਰੀ ਲਗਵਾਈ

ਸ਼ਾਹਕੋਟ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਹਲਕਾ ਸ਼ਾਹਕੋਟ, ਜਲੰਧਰ ਦੇ ਪਿੰਡ ਬਿੱਲੀ ਚਾਹਰਮੀ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਤੇ ਸਾਬਕਾ ਪ੍ਰਧਾਨ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਸਕੱਤਰ ਸਾਥੀ ਸ਼੍ਰੀ ਮੁਖਤਿਆਰ ਕੌਲ ਦੇ ਮਰਹੂਮ ਪਿਤਾ ਸ਼੍ਰੀ ਜੋਗਿੰਦਰ ਰਾਮ ਜੀ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਗਾਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।। ਸ਼੍ਰੀ ਮੁਖਤਿਆਰ ਕੌਲ ਜੀ ਵੱਡੇ ਸਮਾਜ ਸੇਵੀ ਹਨ ਜੋ ਕਿ ਫਰਾਂਸ ਦੇ ਸ੍ਰੀ ਰਾਮ ਸਿੰਘ ਮਹਿੰਗੜਾ ਜੀ ਦੀ ਅਗਵਾਈ ਚ ਚੱਲ ਰਹੇ ਬੇਗਮਪੁਰਾ ਏਡ ਦੇ ਸਰਗਰਮ ਕਾਰਕੁਨ ਹਨ। ਸ਼੍ਰੀ ਮੁਖਤਿਆਰ ਕੌਰ ਜੀ ਸੰਸਾਰ ਭਰ ਦੇ ਸਮੁੱਚੇ ਐਨਆਰਆਈ ਬਸਪਾ ਸਮਰਥਕਾ ਨੂੰ ਵਰਲਡਵਾਈਡ ਬੀਐਸਪੀ ਸਪੋਰਟਰਸ ਰਾਹੀਂ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ ਲਈ ਹਮੇਸ਼ਾ ਸਰਗਰਮ ਰਹਿੰਦੇ ਹਨ। ਇਸ ਮੌਕੇ ਤੇ ਸ ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਹੋਰ ਬਹੁਤ ਸਾਰੇ ਮਿਸ਼ਨਰੀ, ਪਤਵੰਤਿਆਂ ਨੇ ਇਸ ਦੁੱਖ ਦੀ ਘੜੀ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਚਿੰਤਨ
Next articleSAMAJ WEEKLY = 04/08/2024