ਅਦਾਕਾਰਾ ਮਨਜੀਤ ਔਲਖ ਨੂੰ ਜੋਗਾ ਸਿੰਘ ਯਾਦਗਾਰੀ ਪੁਰਸਕਾਰ ਵੀ ਪ੍ਰਦਾਨ ਕੀਤਾ’
ਬਰਨਾਲਾ ਤੇਜਿੰਦਰ ਚੰਡਿਹੋਕ (ਸਮਾਜ ਵੀਕਲੀ) : ‘‘ਸੱਠਵਿਆਂ ਵਿੱਚ ਜਦੋਂ ਅਖੌਤੀ ਪ੍ਰਯੋਗਵਾਦੀ ਪੰਜਾਬੀ ਕਵਿਤਾ ਦਾ ਧੁੰਦੂਕਾਰਾ ਪਸਰ ਰਿਹਾ ਸੀ ਤਾਂ ਮਾਲਵੇ ਦੇ ਕਵੀਆਂ ਵਿਸ਼ੇਸ਼ ਤੌਰ ਤੇ ਜੋਗਾ ਸਿੰਘ ਨੇ ਪ੍ਰਗਤੀਸ਼ੀਲ ਕਵਿਤਾ ਦਾ ਝੰਡਾ ਬੁਲੰਦ ਰੱਖਿਆ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਲਿਖਾਰੀ ਸਭਾ ਵੱਲੋਂ ਕਰਵਾਏ ਗਏ ਸ਼ਾਇਰ ਜੋਗਾ ਸਿੰਘ ਯਾਦਗਾਰੀ ਸਮਾਗਮ ਸਮੇਂ ਡਾ. ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਸੰਘ ਭਾਰਤ ਨੇ ਪ੍ਰਗਟਾਏ। ਇਸ ਸਮੇਂ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਜੋਗਾ ਸਿੰਘ ਨੇ ਪ੍ਰੀਤਮ ਸਿੰਘ ਰਾਹੀ ਵਾਂਗ ਬਰਨਾਲਾ ਸਕੂਲ ਆਫ ਪੋਇਟਰੀ ਨੂੰ ਮਾਨਵਵਾਦੀ ਲੋਕ ਮੁੱਖੀ ਵਿਚਾਰਧਾਰਾ ਨਾਲ ਜੋੜਿਆ। ਪਹਿਲਾਂ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਨਿਰਾਲਾ (ਡਾ.) ਨੇ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਆਖਿਆ ਕਿ ਇਹ ਇਲਾਕਾ ਸਦਾ ਹੀ ਸਮਾਜਵਾਦੀ ਕਦਰਾਂ-ਕੀਮਤਾਂ ਨਾਲ ਜੁੜਿਆ ਰਿਹਾ ਹੈ। ਵਿਚਾਰ ਵਟਾਂਦਰੇ ਵਿੱਚ ਅਰਵਿੰਦਰ ਕੌਰ ਕਾਕੜਾ (ਡਾ.) ਭੁਪਿੰਦਰ ਸਿੰਘ ਬੇਦੀ (ਡਾ.) ਤੇਜਾ ਸਿੰਘ ਤਿਲਕ ਸੰਧੂ ਵਰਿਆਣਵੀ ਓਮ ਪ੍ਰਕਾਸ਼ ਗਾਸੋ ਭੋਲਾ ਸਿੰਘ ਸੰਘੇੜਾ ਤੇਜਿੰਦਰ ਚੰਡਿਹੋਕ ਆਦਿ ਨੇ ਭਾਗ ਲਿਆ।
ਇਸ ਸਮੇਂ ਦੌਰਾਨ ਅਦਾਕਾਰਾ ਮਨਜੀਤ ਔਲਖ ਨੂੰ ਸ਼ਾਇਰ ਜੋਗਾ ਸਿੰਘ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਬਾਅਦ ਵਿੱਚ ਹੋਏ ਕਵੀ ਦਰਬਾਰ ਵਿੱਚ ਰਜਿੰਦਰ ਸ਼ੋਂਕੀ ਲਛਮਣ ਦਾਸ ਮੁਸਾਫਿਰ ਪਾਲ ਸਿੰਘ ਲਹਿਰੀ ਗਮਦੂਰ ਰੰਗੀਲਾ ਰਮੇਸ਼ ਜੈਨ ਗੁਲਜ਼ਾਰ ਸਿੰਘ ਸ਼ੋਂਕੀ ਉਜਾਗਰ ਸਿੰਘ ਮਾਨ ਰਜਨੀਸ਼ ਕੌਰ ਬਬਲੀ ਰਘਬੀਰ ਸਿੰਘ ਗਿੱਲ ਸੁਪਿੰਦਰ ਸਲੋਮੀ ਗੁਰਜਿੰਦਰ ਰਸੀਆ ਚਤਿੰਦਰ ਰੁਪਾਲ ਸੁਖਦੇਵ ਸਿੰਘ ਗੰਢਵਾਂ ਮਨੋਜ ਫਗਵਾੜਵੀ ਅਤੇ ਪਾਠਕ ਭਰਾਵਾਂ ਨੇ ਰੰਗ ਬੰਨਿਆ। ਹੋਰਨਾਂ ਤੋਂ ਇਲਾਵਾ ਮਾਲਵਿੰਦਰ ਸ਼ਾਇਰ ਵਿਨੋਦ ਅਨੀਕੇਤ ਰਣਜੀਤ ਕਾਲਾਬੁਲਾ ਗੁਰਜਿੰਦਰ ਸਿੱਧੂ ਅਮਨ ਸੇਖਾ ਹਰਗੋਬਿੰਦ ਸ਼ੇਰਪੁਰ ਬਿਟੂ ਮਾਨਸਾ ਸੁਰਿੰਦਰ ਕੈਲੇ ਅਮਰ ਕੈਲੇ ਸੁਰਿੰਦਰ ਭੱਠਲ ਮਨਜੀਤ ਸਾਗਰ ਵਾਰਿਸ ਜੁਬਲੀ ਜੋਗਾ ਸਿੰਘ ਕੁਲਵੰਤ ਜੋਗਾ ਜੰਗ ਸਿੰਘ ਫਟੜ ਲਖਵਿੰਦਰ ਠੀਕਰੀਵਾਲ ਆਦਿ ਹਾਜਰ ਸਨ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸਾਗਰ ਸਿੰਘ ਸਾਗਰ ਨੇ ਬਾ-ਖੂਬੀ ਨਿਭਾਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly