ਨੌਕਰੀ vs ਜਿੰਮੇਵਾਰੀਆਂ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਨੌਕਰੀਆਂ ਵਾਲੇ ਪੇਪਰ ਦੇ ਕੇ ਗਏ ਸੀ ਹੰਬ ,

ਜਿਆਦਾ ਪੈਸੇ ਵਾਲੇ ਨੌਕਰੀਆਂ ਤੇ ਗ ਏ ਸੀ ਲੰਘ ,
ਆੜਤੀਏ  ਨੂੰ ਕਿੱਲਾ ਗਹਿਣੇ ਕਰਕੇ ਛੱਡਣਾ ਪਿਆ
ਮਜਬੂਰੀਆ ਕਰਕੇ ਜਿਗਰੀ ਯਾਰਾ ਦਾ ਛੱਡਣਾ ਪਿਆ ,
ਮਿਲੀ ਨਾ ਪੰਜਾਬ ਵਿੱਚ jobਯਾਰੋ ,
ਜਿੰਮੇਵਾਰੀਆਂ ਕਰਕੇ ਘਰ ਛੱਡਣਾ ਪਿਆ,

ਘਰ ਵਿੱਚ  ਬੈਠੀ ਆ ਇੱਕ ਭੈਣ ਕੁਆਰੀ ,
ਫਿਕਰਾਂ ਚ  ਬੁੱਢੀ ਹੋ ਗਈ ਬੇਬੇ ਵਿਚਾਰੀ ,
ਮਿਲਿਆ ਨਾ  ਕੰਮ ਗੋਰੇ ਅੱਗੇ ਤਰਲਾ ਕੱਢਣਾ ਪਿਆ
ਮਿਲੀ ਨਾ ਪੰਜਾਬ ਵਿੱਚ job ਯਾਰੋ ,
ਜਿੰਮੇਵਾਰੀਆਂ ਕਰਕੇ ਘਰ ਛੱਡਣਾ ਪਿਆ ,

ਸਿਫਟਾਂ ਦੇ ਵਿੱਚ ਕੰਮ ਚੱਲਦਾ ਏ ਰੂਟੀਨ ,
ਫੇਰ ਛਾਪਦੇ ਡਾਲਰ ਬੰਦਾ ਕੰਮ ਕਰਦਾ ਵਾਂਗ ਮਸੀਨ ,
ਬਾਪੂ ਵਾਂਗ ਬਿਨਾਂ ਰੋਟੀ ਖਾਧੇ ਕੰਮ ਤੇ ਜਾ ਲੱਗਣਾ ਪਿਆ ,
ਮਿਲੀ ਨਾ ਪੰਜਾਬ ਵਿੱਚ job ਯਾਰੋ,
ਜਿੰਮੇਵਾਰੀਆਂ ਕਰਕੇ ਘਰ ਛੱਡਣਾ ਪਿਆ ,

ਸ਼ੇਰੋਂ ਵਾਲਾ ਪਿਰਤੀ ਆਖੇ ਦੇਸ ਦੀਆ ਸਰਕਾਰਾ ਨੇ ਗੰਦੀਆਂ ,
ਪੜੇ ਲਿਖੇ ਰੁਲਦੇ ਸੜਕਾ ਉੱਤੇ ,ਕਿਸਾਨ ਰੁਲੇ ਵਿੱਚ ਮੰਡੀਆਂ
15 ਦਿਨਾਂ ਦੇ ਵਿੱਚ ਏਜੰਟ ਲੱਭਣਾ ਪਿਆ
ਮਿਲੀ ਨਾ ਪੰਜਾਬ ਵਿੱਚ job ਯਾਰੋ ,
ਜਿੰਮੇਵਾਰੀਆਂ ਕਰਕੇ ਘਰ ਛੱਡਣਾ ਪਿਆ ,

ਪਿਰਤੀ ਸ਼ੇਰੋਂ

ਤਹਿ ਸੁਨਾਮ ,ਜਿਲਾ ਸੰਗਰੂਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਤਰੰਜ
Next articleUS Congress urged to recognise Palestinian state