ਜੋਨਾ ਬੋਲੀਨਾ  ਕੈਨੇਡਾ ਵਾਲਾ ਪ੍ਰਮੋਟਰ ਤੇ ਸਾਬੀ ਬੋਲੀਨਾ  ਨਿਊਜ਼ੀਲੈਂਡ ਤੋਂ ਕਬੱਡੀ ਪ੍ਰਮੋਟਰ ਪਿੰਡ ਬੋਲੀਨਾ ਪੁੱਜਣ ਤੇ ਵਿੱਕੀ ਬੋਲੀਨਾ ਅਤੇ ਕਲਭੂਸ਼ਨ ਬੋਲੀਨਾ ਵੱਲੋਂ ਸਨਮਾਨਿਤ ਕੀਤੇ ਗਏ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜੋਨਾ ਬੋਲੀਨਾ  ਦੀ ਸੰਸਥਾ ਯੰਗ ਕਬੱਡੀ ਕਲੱਬ ਕੈਨੇਡਾ ਕਬੱਡੀ ਮੈਚ ਖਿਡਾਉਂਦੇ ਹਨ ਅਤੇ ਨਾਲ ਓਹਨਾ ਦਾ ਸਹਿਯੋਗ ਵਜੋਂ ਇੰਦਰਜੀਤ ਰੋਮੀ, ਨੀਟੂ ਭੰਗ, ਡੱਗਰੂਪ, ਰਾਗ ਪੂਰੇ ਵਾਲਾ ਤੇ ਸਾਬੀ ਨਿਊਜ਼ੀਲੈਂਡ ਵਰਲਡ ਕਬੱਡੀ ਕੱਪ ਖੇਡਣ ਤੇ ਸਨਮਾਨਿਤ ਕੀਤਾ ਗਿਆ। ਇਹਨਾ ਦਾ ਪਿੰਡ ਪੁੱਜਣ ਤੇ ਵਿੱਕੀ ਬੋਲੀਨਾ ਅਤੇ ਕਲਭੂਸ਼ਨ ਬਲੀਣਾ ਵਲੋਂ ਬਹੁਤ ਮਾਣ ਸਨਮਾਨ ਕੀਤਾ ਗਿਆ। ਕਲਭੂਸ਼ਨ ਬੋਲੀਨਾ ਅਤੇ ਸ਼ੰਕਰ ਦਾਸ ਐਂਡ ਸੰਨਜ਼ ਸੁਨਿਆਰੇ ਵਲੋਂ ਜੋਨਾ ਬੋਲੀਨਾ ਅਤੇ ਸਾਬੀ ਬੋਲੀਨਾ ਨੂੰ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਗਈਆਂ। ਸਾਬੀ ਬੋਲੀਨਾ ਅਤੇ ਜੋਨਾ ਬੋਲੀਨਾ ਪਿੰਡ ਵਿੱਚ ਬਹੁਤ ਵੱਡਾ ਟੂਰਨਾਮੈਂਟ ਕਰਵਾ ਰਹੇ ਹਨ ਅਤੇ ਮੱਝਾ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਸ ਵਿਚ ਓਹਨਾ ਦਾ ਸਹਿਯੋਗ ਦਿੰਦੇ ਹਨ ਪੰਮੀ ਬੋਲੀਨਾ, ਲਹਿੰਬਰ ਬੋਲੀਨਾ ਅਤੇ ਹੋਰ ਐਨ.ਆਰ. ਆਈ ਵੀਰ।

Previous articleਬੁੱਧ ਬਾਣ
Next articleਛੇਵੇਂ ਸ੍ਰੀ ਨਨਕਾਣਾ ਸਾਹਿਬ ਕਬੱਡੀ ਕੱਪ ਉੱਪਰ ਸੱਬਾ ਥਿਆੜਾ ਰਾਇਲ ਕਿੰਗ ਯੂ ਐਸ ਏ ਨੇ ਲਾਈ ਇਨਾਮਾਂ ਦੀ ਝੜੀ ।