ਜਤਿੰਦਰ ਸਪਰਾਏ ਕਾਰੋਬਾਰੀ ਸਿਆਟਲ ਦੀ ਸਪੁੱਤਰੀ ਦੇ ਵਿਆਹ ਤੇ ਕੁਲਵਿੰਦਰ ਬਿੱਲੇ ਨੇ ਜਾਗੋ ਦੇ ਪ੍ਰੋਗਰਾਮ ਵਿਚ ਲਾਈਆਂ ਖੂਬ ਰੌਣਕਾਂ ।

ਅਮਰੀਕਾ ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ) 
ਜਤਿੰਦਰ ਸਪਰਾਏ ਜੀ ਨੇ ਦਸਿਆ ਕਿ ਅਸੀਂ ਬੜੇ ਚਾਅ ਤੇ ਲਾਡ ਨਾਲ ਆਪਣੀ ਸਪੁੱਤਰੀ ਨੂੰ ਪਾਲਿਆ ਤੇ ਅੱਜ ਬੜੇ ਚਾਵਾਂ ਤੇ ਲਾਡਾਂ ਨਾਲ ਉਸਦਾ ਵਿਆਹ ਕੀਤਾ । ਵਿਆਹ ਦੌਰਾਨ ਜਿੰਨੇ ਵੀ ਰਿਸ਼ਤੇਦਾਰ ਮਹਿਮਾਨ ਪਹੁੰਚੇ ਸਾਰਿਆ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਖਾਸ ਤੌਰ ਤੇ ਸਾਡੇ ਜਵਾਈ ਅਤੇ ਓਹਨਾ ਦੇ ਪਰਿਵਾਰ ਦਾ। ਮੇਰੇ ਦਿਲ ਨੂੰ ਬਹੁਤ ਚੰਗਾ ਲੱਗਾ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸਾਰਿਆ ਨੂੰ ਨੱਚਣ ਤੇ ਮਜਬੂਰ ਕੀਤਾ ਤੇ ਪੰਜਾਬੀ ਮਾਂ  ਬੋਲੀ ਨਾਲ ਸਾਰਿਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਸਿਆਟਲ  ਦੇ ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ ਅਤੇ ਸਰਦਾਰਨੀ ਕੁਲਜਿੰਦਰ ਕੌਰ ਸਪਰਾਏ ਦੀ ਸਪੁਤਰੀ ਮਨਵੀਰ ਕੌਰ ਸਪਰਾਏ ਦਾ ਸ਼ੁਭ ਵਿਆਹ ਜੈਦੀਪ ਸਿੰਘ ਚੀਮਾ ਸਪੁੱਤਰ ਸੁਖਜੀਤ ਸਿੰਘ ਚੀਮਾ ਅਤੇ ਬਬਲਜਿਤ ਕੌਰ ਚੀਮਾ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਨਵੀਂ ਵਿਆਹੀ ਜੋੜੀ ਨੂੰ ਸ਼ੁਭਕਾਮਨਾਵਾਂ ਦੇਣ ਲਈ ਰਿਸ਼ਤੇਦਾਰਾਂ ਤੋਂ ਇਲਾਵਾ ਸਮਾਜ ਦੇ ਤਕਰੀਬਨ ਹਰ ਖੇਤਰ ਦੀਆਂ ਪ੍ਰਮੁੱਖ ਸ਼਼ਖਸੀਅਤਾਂ ਹਾਜ਼ਿਰ ਹਨ। ਆਏ ਹੋਏ ਪ੍ਰੈਸ ਮੀਡੀਆ ਦਾ ਧੰਨਵਾਦ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਪਾਣੀ ਦੀ ਵਾਰੀ, ਬੇਂਗਲੁਰੂ ‘ਚ ਪਾਣੀ ਦੇ ਖਰਚੇ ਵਧਣ ਦੀ ਸੰਭਾਵਨਾ
Next articleਪ੍ਰੋ. ਰਾਓ ਪੰਜਾਬੀ ਮਾਂ ਬੋਲੀ ਵਾਲਾ ਬੋਰਡ ਲੈ ਕੇ ਅੱਜ ਪੁੱਜੇ ਉੱਚਾ ਪਿੰਡ ਸੰਘੋਲ,ਇਤਿਹਾਸਿਕ ਯਾਦਗਾਰਾਂ ਉੱਤੇ ਪੰਜਾਬੀ ਲਿਖਣ ਲਈ ਕਿਹਾ