ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿਛਲੇ ਕਈ ਦਿਨਾਂ ਤੋਂ ਪਿੰਡ ਗੋਬਿੰਦਪੁਰ ਵਿਖੇ ਦੇਸ਼ ਭਗਤ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਸਪੋਰਟ ਕਮੇਟੀ ਗੋਬਿੰਦਪੁਰ ਵੱਲੋਂ ਕਰਵਾਇਆ ਜਾ ਰਿਹਾ ਫੁੱਟਬਾਲ ਟੂਰਨਾਮੈਂਟ ਦਾ ਅੱਜ ਆਖਰੀ ਦਿਨ ਸੀ । ਜਿਸ ਤਰ੍ਹਾਂ ਵੱਖ ਵੱਖ ਪਿੰਡਾਂ ਨੂੰ ਹਰਾ ਕੇ ਫਾਈਨਲ ਮੈਚ ਤੱਕ ਪਹੁੰਚੀਆਂ ਟੀਮਾਂ ਗੌਬਿੰਦਪੁਰ ਅਤੇ ਪਿੰਡ ਜੀਂਦੋਵਾਲ ਦੀ ਫੁੱਟਬਾਲ ਦੀਆਂ ਏ ਟੀਮਾਂ ਸਨ। ਇਹਨਾਂ ਦੋਹਾਂ ਟੀਮਾਂ ਵਿਚਕਾਰ ਫਾਈਨਲ ਮੈਚ ਹੋਇਆ ਤਾਂ ਗੌਬਿੰਦਪੁਰ ਵਾਲੀ ਟੀਮ ਨੇ ਪਹਿਲਾ ਗੋਲ ਕਰ ਦਿੱਤਾ ਵਾਹ ਵਾਹ ਹੋ ਗਈ ਬੱਸ ਫਿਰ ਜੀਂਦੋਵਾਲ ਵਾਲੀ ਟੀਮ ਨੇ ਇੱਕ ਗੋਲ ਕਰਕੇ ਆਫ ਟਾਇਮ ਤੱਕ ਦੋਨੋਂ ਟੀਮਾਂ ਬਰਾਬਰ ਹੋ ਗਈਆਂ।ਆਫ ਟਾਇਮ ਤੋਂ ਬਾਅਦ ਤਾਂ ਜੀਂਦੋਵਾਲ ਵਾਲੀ ਟੀਮ ਨੇ ਇੱਕ ਤੋਂ ਬਾਅਦ ਇੱਕ ਦੋ ਤਿੰਨ ਤੱਕ ਗੋਲਾ ਦੀ ਗਿਣਤੀ ਵਧਾ ਕੇ ਤਿੰਨ ਕਰ ਦਿੱਤੀ। ਉਹ ਤਾਂ ਗੋਲਕੀਪਰ ਐਨਾਂ ਵਧੀਆ ਸੀ ਕਿ ਉਸ ਨੇ ਕਈ ਗੋਲ ਹੋਣ ਤੋਂ ਬਚਾ ਕੀਤਾ । ਇਸ ਤਰ੍ਹਾਂ ਪਿੰਡ ਜੀਂਦੋਵਾਲ ਫੁੱਟਬਾਲ ਦੀ ਟੀਮ ਨੇ ਅੱਜ ਫਾਈਨਲ ਮੈਚ ਜਿੱਤ ਕੇ ਟੂਰਨਾਮੈਂਟ ਆਪਣੇ ਨਾਂ ਕੀਤਾ ਕਿਉਂਕਿ ਫੁੱਟਬਾਲ ਦੀ ਬੀ ਟੀਮ ਨੌਰਾ ਨੂੰ ਹਰਾਕੇ ਫਾਈਨਲ ਮੈਚ ਜਿੱਤ ਪ੍ਰਾਪਤ ਕੀਤੀ ਹੈ।ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਅਤੇ ਕੈਬਨਿਟ ਮੰਤਰੀ ਜੀ ਨੇ ਪਹਿਲਾਂ ਤਾਂ ਇਹ ਟੂਰਨਾਮੈਂਟ ਕਰਵਾਉਣ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਕਿਹਾ ਕਿ ਮੈਂ ਇਸ ਪਿੰਡ ਦੀ ਇੱਕ ਖਾਸੀਅਤ ਇਹ ਦੇਖੀ ਹੈ ਕਿ ਜਿਥੇ ਨੌਜਵਾਨ, ਬਜ਼ੁਰਗ, ਬੱਚੇ ਮੈਚ ਦੀ ਸ਼ਾਨ ਬਣੇ ਹੋਏ ਹਨ ਉਥੇ ਨਾਲ ਹੀ ਪਿੰਡ ਦੀਆਂ ਧੀਆਂ ਭੈਣਾਂ ਅਤੇ ਔਰਤਾਂ ਕਾਫੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਕੇ ਜਾਗਰੂਕ ਹੋਣ ਦਾ ਸਬੂਤ ਦਿੱਤਾ। ਮੰਤਰੀ ਸਾਹਿਬ ਜੀ ਨੇ ਗੌਬਿੰਦਪੁਰ ਦੀ ਪੰਚਾਇਤ ਨੂੰ ਪੰਜ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਫੰਡ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਇੱਕ ਲੱਖ ਰੁਪਏ ਸਪੋਰਟਸ ਕਮੇਟੀ ਨੂੰ ਦੇਣ ਦਾ ਵਾਅਦਾ ਕੀਤਾ । ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਬਾਕੀ ਆਗੂ ਹਲਕਾ ਬੰਗਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਰਪੰਚ ਰਾਮਪੁਰ, ਸੋਹਣ ਲਾਲ ਢੰਡਾ ਆਪ ਦੇ ਆਗੂ, ਦੇਸ਼ ਭਗਤ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਸਪੋਰਟ ਕਮੇਟੀ ਪਿੰਡ ਗੋਬਿੰਦਪੁਰ ਪ੍ਰਧਾਨ ਰਾਜਿੰਦਰ ਸਿੰਘ ਰਾਜਾ,ਉਪ ਪ੍ਰਧਾਨ ਡਾ ਕੁਲਦੀਪ ਸੋਨੂੰ, ਕਾਰਜਕਾਰੀ ਪ੍ਰਧਾਨ ਵਰਿੰਦਰ ਸਿੰਘ, ਖਜਾਨਚੀ ਸੋਹਣ ਸਿੰਘ, ਸੈਕਟਰੀ ਜੁਝਾਰ ਸਿੰਘ, ਸਹਾਇਕ ਸੈਕਟਰੀ ਹਰਵਿੰਦਰ ਸਿੰਘ ਨਵੀਂ, ਮੈਂਬਰ ਸ਼ਰਨ, ਲਛਮਣ, ਹਰਬੰਸ ਬਿੱਲਾ, ਜਸਵੰਤ ਸਿੰਘ, ਸਰਪੰਚ ਸਤਪਾਲ ਸਿੰਘ ਲੌਂਗੀਆ, ਨੰਬਰਦਾਰ ਰਛਪਾਲ ਸਿੰਘ, ਨੰਬਰਦਾਰ ਦਰਸ਼ਣ ਸਿੰਘ, ਸਮੂਹ ਪੰਚਾਇਤ ਮੈਂਬਰ, ਅਮਰਜੀਤ ਕਲੇਰ ਸਾਬਕਾ ਸਰਪੰਚ, ਵਿਸ਼ੇਸ਼ ਮਹਿਮਾਨ ਕਾਮਰੇਡ ਮੱਘਰ ਸਿੰਘ ਸਾਬਕਾ ਪ੍ਰਧਾਨ ਐਸ ਐਫ਼ ਆਈ ਸਿੱਖ ਨੈਸ਼ਨਲ ਕਾਲਜ ਬੰਗਾ, ਗੁਰਮੁੱਖ ਸਿੰਘ, ਦਵਿੰਦਰ ਸਿੰਘ ਆਦਿ ਦੀ ਵਿਸ਼ੇਸ਼ ਭੁਮਿਕਾ ਰਹੀ ਦੇਸ਼ ਭਗਤ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਯਾਦਗਾਰੀ ਟੁਰਨਾਂਮੈਂਟ ਕਰਾਉਣ ਵਿੱਚ ਲੰਗਰ ਅਤੇ ਚਾਹ ਦੀ ਸੇਵਾ ਮਨਦੀਪ ਸਿੰਘ ਖਾਲਸਾ ਜੀ ਨੇ ਬਹੁਤ ਵਧੀਆ ਨਿਭਾਈ । ਅਗਲੇ ਮੈਚ ਦੀ ਇੰਤਜ਼ਾਰ ਵਿੱਚ ਸਾਰੀਆਂ ਸੰਗਤਾਂ ਅਤੇ ਖਿਡਾਰੀ ਆਪਣੇ ਆਪਣੇ ਘਰਾਂ ਨੂੰ ਚਾਲੇ ਪਾ ਲਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj