ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿਟੀ ਨੀਡਜ਼, ਸਮਾਲ ਆਈਡੀਆ ਗ੍ਰੇਟ ਆਈਡੀਆ ਅਤੇ ਲੁਧਿਆਣਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਵੱਲੋਂ 22 ਫਰਵਰੀ ਨੂੰ ਸ਼ਾਮ 4:30 ਵਜੇ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ, ਲੁਧਿਆਣਾ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁੱਖ ਆਕਰਸ਼ਣ ਡੱਚ ਮੂਲ ਦੇ ਹਿੰਦੀ ਗਾਇਕ ਟੋਨੀ ਸਿੰਘ ਦੇ ਸਨਮਾਨ ਵਿੱਚ ਇੱਕ ਸੰਗੀਤਕ ਸ਼ਾਮ ਹੋਵੇਗੀ, ਜੋ ਮੁਹੰਮਦ ਰਫ਼ੀ ਦੇ ਗੀਤਾਂ ਨੂੰ ਬਾਖੂਬੀ ਨਾਲ ਗਾਉਂਦਾ ਹੈ। ਮਹਿਮਾਨ ਗਾਇਕ ਡਾ: ਅਸ਼ਵਿੰਦਰ, ਅਸ਼ੋਕ ਧੀਰ, ਸੁਨੀਤਾ ਮਹਿਰਾ, ਰਾਜੀਵ ਰਾਜ, ਕਲਪਨਾ, ਦੀਪਿਕਾ ਧੀਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਪ੍ਰਬੰਧਕੀ ਕਮੇਟੀ ਦੇ ਮੈਂਬਰ ਮਨਿਤ ਦੀਵਾਨ, ਡਾ: ਸਤਭੂਸ਼ਣ ਪਾਂਡੇ, ਅਸ਼ੋਕ ਧੀਰ ਅਤੇ ਗੌਰਵ ਖਰਬੰਦਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਲੁਧਿਆਣਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹ ਸ਼ਾਮ ਨੂੰ ਲੁਧਿਆਣਾ ਦੀ ਇੱਕ ਯਾਦਗਾਰੀ ਸ਼ਾਮ ਵਜੋਂ ਯਾਦ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



