(ਸਮਾਜ ਵੀਕਲੀ)
ਕਦੀ – ਕਦੀ ਜਿੰਦ ਮੇਰੀ ਮੈਨੂੰ ਆਖੇ ….
ਮੈਂ ਤੜਫ਼ ਰਹੀ ! ਮੈਂ ਹਾਰ ਰਹੀ !
ਛੱਡਦੇ ਤੂੰ ਇਹ ਨਿਭਾਉਣੇ ਰਿਸ਼ਤੇ ….
ਕਿਉਂ ਅਪਣਾ ਆਪ ਤੂੰ ਮਾਰ ਰਹੀ ?
ਰੱਖ ਪਾਸਾ ਵੱਟਕੇ ਤੂੰ ਉਨ੍ਹਾਂ ਕੋਲੋਂ ,
ਜੋ ਮੂੰਹ ਤੇਰੇ ਤੇ ਮਿੱਠਾ ਬੋਲ ਰਹੇ ਨੇ !!
ਉਹੀ ਨੇ ਸਾਰੇ ਤੇਰੇ ਮਿੱਤਰ ਪਿਆਰੇ ,
ਕੁਫ਼ਰ ਪਿੱਠ ਪਿੱਛੇ ਜੋ ਤੋਲ ਰਹੇ ਨੇ !!
ਮੂੰਹ ਤੇ ਜਿਹੜੇ ਬਣਦੇ ਨੇ ਹਮਦਰਦੀ ,
ਸੁੱਟਣ ਦੀ ਉਹ ਕਸਰ ਨਹੀਂ ਛੱਡਦੇ !!
ਹੱਥਾਂ ਦੇ ਵਿੱਚ ਰੱਖਣ ਸਦਾ ਦਾਤੀਆਂ
ਮੌਕਾ ਮਿਲਦੇ ਹੀ ਜੜ੍ਹ ਉਹ ਨੇ ਵੱਢਦੇ !!
ਇਹ ਦੁਨੀਆ ਨਾ ਕਿਸੇ ਦੀ ਮਿੱਤ ਹੋਈ ,
ਦੋਨੋਂ ਪਾਸੇ ਦੰਦੇ ਰਹੇ ਸਦਾ ਘੜਦੀ !!
ਉੱਪਰੋਂ ਉੱਪਰੋਂ ਸਭ ਖੜ੍ਹਦੇ ਨਾਲ ਤੇਰੇ ,
ਪਰ ਦੇਖ -ਦੇਖ ਲੋਕਾਈ ਤੈਨੂੰ ਸੜਦੀ !!
ਬਣਕੇ ਜਿੰਦ ਤੇਰੀ ਹੁਣ ਅੱਕ ਰਹੀ ਹਾਂ,
ਦੇ ਰਹੀ ਹਾਂ ਹੁਣ ਤੈਨੂੰ ਤਾਂਹੀ ਸਲਾਹਾਂ !!
ਜੇਕਰ ‘ ਪਰਮ ‘ ਤੂੰ ਬੇੜੀ ਪਾਰ ਲਿਜਾਣੀ,
ਫੜ੍ਹ ਚੱਪੂ ਰੁੜਜਾ ਪਾਸੇ ਕਰਦੇ ਮਲਾਹਾ !!
ਪਰਮਜੀਤ ਕੌਰ
ਸੇਖੂਪੁਰ ਕਲਾ
ਮਲੇਰਕੋਟਲਾ
Attachments area
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly