HOME ਖਬਰਾਂ ਵਿੱਚ ਝੀਂਡਾ ਦੇ ਪ੍ਰਧਾਨ ਬਣੇ ਰਹਿਣ ਬਾਰੇ ਬਿਆਨਬਾਜ਼ੀ ਗੁੰਮਰਾਹਕੁੰਨ – ਜਥੇਦਾਰ...

ਖਬਰਾਂ ਵਿੱਚ ਝੀਂਡਾ ਦੇ ਪ੍ਰਧਾਨ ਬਣੇ ਰਹਿਣ ਬਾਰੇ ਬਿਆਨਬਾਜ਼ੀ ਗੁੰਮਰਾਹਕੁੰਨ – ਜਥੇਦਾਰ ਤਲਾਕੌਰ

3

ਸਾਡਾ ਗਰੁੱਪ ਅੱਜ ਵੀ ਜਗਦੀਸ਼ ਸਿੰਘ ਝੀਂਡਾ ਨੂੰ ਨਹੀਂ ਮੰਨਦਾ ਪ੍ਰਧਾਨ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਮੈਂਬਰ ਸਾਹਿਬਾਨਾਂ ਵੱਲੋਂ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਜਰਨਲ ਹਾਊਸ ਬੁਲਾ ਕੇ ਆਪਣਾ ਬਹੁਮਤ ਸਾਬਤ ਕਰਨ ਲਈ ਦਿੱਤਾ ਗਿਆ ਨੋਟਿਸ ਅੱਜ ਵੀ ਬਰਕਰਾਰ ਹੈ । ਕੱਲ੍ਹ ਦੇ ਅਖਬਾਰਾਂ ਵਿੱਚ ਝੀਂਡਾ ਦੇ ਪ੍ਰਧਾਨ ਬਣੇ ਰਹਿਣ ਬਾਰੇ ਛਪੀ ਬਿਆਨਬਾਜ਼ੀ ਗੁੰਮਰਾਹਕੁੰਨ ਹੈ ਜਿਸ ਵਿੱਚ ਕਿਹਾ ਗਿਆ ਕਿ ਪਿਛਲੇ ਦਿਨਾਂ ਤੋਂ ਦੋਨਾਂ ਧਿਰਾਂ ਵਿਚਕਾਰ ਚੱਲ ਰਿਹਾ ਮੱਤਭੇਦ ਖਤਮ ਹੋ ਕੇ ਸਮਝੌਤਾ ਹੋ ਗਿਆ ਹੈ ਤੇ ਝੀਂਡਾ ਪ੍ਰਧਾਨ ਬਣੇ ਰਹਿਣਗੇ ਜਦੋਂ ਕਿ ਸਮਝੌਤਾ ਪਹਿਲਾਂ ਤੋਂ ਨਰਾਜ ਚੱਲ ਰਹੀ ਤੀਜੀ ਧਿਰ ਅਕਾਲੀ ਦਲ ਬਾਦਲ ਗਰੁੱਪ ਅਤੇ ਕੁੱਝ ਅਜਾਦ ਮੈਂਬਰਾਂ ਦੇ ਗਰੁੱਪ ਨਾਲ ਹੋਇਆ ਹੈ ਜੋ ਝੀਂਡਾ ਦੇ ਪ੍ਰਧਾਨ ਬਨਣ ਵੇਲੇ ਜਰਨਲ ਹਾਊਸ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ ਸਨ ਅਤੇ ਚੋਣ ਕਮਿਸ਼ਨਰ ਕੋਲ ਝੀਂਡਾ ਦੀ ਪ੍ਰਧਾਨਗੀ ਰੱਦ ਕਰਨ ਵਾਸਤੇ ਕੇਸ ਦਾਇਰ ਕੀਤਾ ਹੋਇਆ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਿਸਾਨ ਆਗੂ ਜਥੇਦਾਰ ਗੁਰਬੀਰ ਸਿੰਘ ਤਲਾਕੌਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਤੀ ਤੌਰ ਤੇ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ । ਮੀਤ ਪ੍ਰਧਾਨ ਤਲਾਕੌਰ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਅਤੇ ਅਕਾਲੀ ਦਲ ਬਾਦਲ ਗਰੁੱਪ ਨੂੰ ਗੱਠਜੋੜ ਕਰਨ ਦੀ ਮੁਬਾਰਕਬਾਦ ਹੈ ਪਰ ਸਾਡੇ ਵੱਲੋਂ ਦਿੱਤਾ ਗਿਆ ਨੋਟਿਸ ਅੱਜ ਵੀ ਬਰਕਰਾਰ ਹੈ ਅਤੇ ਜਗਦੀਸ਼ ਸਿੰਘ ਝੀਂਡਾ ਸਾਡੇ ਗਰੁੱਪ ਵੱਲੋਂ ਦਿੱਤੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਨਵੇਂ ਗੱਠਜੋੜ ਨਾਲ ਜਰਨਲ ਹਾਊਸ ਬੁਲਾ ਕੇ ਪ੍ਰਧਾਨ ਬਣ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ 49 ਦੇ ਹਾਊਸ ਵਿੱਚੋਂ 29 ਮੈਂਬਰ ਸਹਿਬਾਨ ਨੇ ਪ੍ਰਧਾਨਗੀ ਦਿੱਤੀ ਸੀ ਜਿਸ ਵਿੱਚੋਂ ਹੁਣ ਸਿਰਫ਼ 10 ਝੀਂਡਾ ਦੇ ਨਾਲ ਹਨ ਬਾਕੀ ਨੇ ਆਪਣਾ ਸਮਰਥਨ ਝੀਂਡਾ ਤੋਂ ਵਾਪਸ ਲੈ ਲਿਆ ਹੈ ਪਰ ਗੁਰਦੁਆਰਾ ਐਕਟ 2014 ਦੇ ਖਿਲਾਫ ਜਾ ਕੇ ਆਪਹੁਦਰੀਆਂ ਕਰ ਰਹੇ ਜਗਦੀਸ਼ ਸਿੰਘ ਝੀਂਡਾ ਨੂੰ ਸਾਡਾ ਗਰੁੱਪ ਅੱਜ ਵੀ ਪ੍ਰਧਾਨ ਨਹੀਂ ਮੰਨਦਾ ਹੈ।  ਉਹਨਾਂ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੂੰ ਚਾਹੀਦਾ ਹੈ ਕਿ ਉਹ ਅਸਤੀਫ਼ਾ ਦੇ ਕੇ ਨਵੇਂ ਗਠਜੋੜ ਦੁਆਰਾ ਬਹੁਮਤ ਹਾਸਿਲ ਕਰਕੇ ਪ੍ਰਧਾਨ ਬਣੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁਦਰਤੀ ਸੋਮਿਆਂ ਦੀ ਸੰਭਾਲ ਕਰਕੇ ਖੇਤੀ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ– ਸੰਤੋਸ਼ ਕਟਾਰੀਆ
Next articleਨਿੱਘੀ ਦੇ ਛਿੰਝ ਮੇਲੇ ‘ਚ ਚੋਟੀ ਦੇ ਪਹਿਲਵਾਨਾਂ ਨੇ ਦਿਖਾਏ ਤਾਕਤ ਦੇ ਜੌਹਰ