ਝਨਾਬ ਜਾਂ ਝਨਾਂ ਦਰਿਆ ਦਾ ਨਿਰਮਾਣ ਸਥਾਨ

ਸੋਨੂੰ ਮੰਗਲ਼ੀ
 (ਸਮਾਜ ਵੀਕਲੀ) ਚੰਦਰਤਾਲ ਝੀਲ ਤੋਂ ਨਿਕਲਦੀ “ਚੰਦਰਾ ਨਦੀ ” ਇਹ ਖਿਤੇ ਦੀ ਬੋਲੀ ਅਨੁਸਾਰ “ਚੰਦਰਾ ” ਦਾ ਅਰਥ ਹੈ ਚੰਦ ਦੀ ਬੇਟੀ। ਦੂਜੇ ਪਾਸੇ ਸੂਰਜਤਾਲ ਝੀਲ ਦੇ ਗਰਭ ਤੋਂ ਬੜੇ ਭਾਗਾਂ ਨਾਲ਼ ਪੈਦਾ ਹੋਇਆ ਦਰਿਆ ” ਭਾਗਾ ” ਜਿਸਦਾ ਅਰਥ ਸੂਰਜ ਦਾ ਬੇਟਾ ਦੱਸਿਆ ਜਾਂਦਾ। ਚੰਦਰਾ ਅਤੇ ਭਾਗਾ ਦਾ ਜਿਸ ਥਾਂ ਸੰਗਮ ਜਾਂ ਕਹਿ ਲਵੋ ਮਿਲਣ ਹੁੰਦਾ ਉਸ ਥਾਂ ਨੂੰ ” ਟਾਂਡੀ ਸੰਗਮ ” ਕਹਿੰਦੇ ਹਨ। ਪਿੱਛੇ ਤਸਵੀਰ ਵਿੱਚ ਦਿਖਾਈ ਦਿੰਦੀ ਥਾਂ ਉਹੀ ਸੰਗਮ ਵਾਲੀ ਥਾਂ ਹੈ। ਜਿਥੇ ਚੰਦਰਾ ਅਤੇ ਭਾਗਾ ਦਾ ਮਿਲਣ ਹੁੰਦਾ, ਅਤੇ ਬਣਦਾ ਚੰਦਰਭਾਗਾ ਦਰਿਆ ਜਿਹੜਾ ਪੰਜਾਬ ਵਿੱਚ ” ਝਨਾਂ ਜਾਂ ਝਨਾਬ ਦਰਿਆ ਦੇ ਨਾਮ ਨਾਲ਼ ਜਾਣਿਆ ਜਾਂਦਾ। ਜੱਮੂ ਕਸ਼ਮੀਰ ਵਿੱਚ ਇਸਨੂੰ ਚੇਨਾਬ ਵੀ ਕਹਿ ਦਿੰਦੇ ਹਨ।
ਇਹ ਸੰਗਮ ਵਾਲਾ ਨਜ਼ਾਰਾ ਤਸਵੀਰਾਂ ਜਾਂ ਵੀਡੀਓ ਵਿੱਚ ਕੈਦ ਹੋਣ ਵਾਲਾ ਨਹੀਂ ਹੈ। ਇਸਨੂੰ ਨੰਗੀ ਅੱਖ ਨਾਲ਼ ਦੇਖਣ ਦਾ ਜੋ ਮਜ਼ਾ ਜੋ ਸਕੂਨ ਜਾਂ ਅਨੰਦ ਆਉਂਦਾ ਉਸਨੂੰ ਸ਼ਬਦਾਂ ਵਿੱਚ ਬੰਨਣਾ ਔਖਾ ਹੈ। ਇਸ ਕਿਨਾਰੇ ਖਲੋ ਕੇ ਜੋ ਅਹਿਸਾਸ ਮਨ ਅੰਦਰ ਭਰ ਜਾਂਦਾ। ਸ਼ਾਇਦ ਉਸ ਅਹਿਸਾਸ ਨੂੰ ਸਾਡੇ ਵਡੇਰੇ ” ਵਿਸਮਾਦ ” ਕਹਿੰਦੇ ਸਨ। ਜਿੰਦਗੀ ਦੇ ਰੁਝੇਵਿਆਂ ‘ਚੋਂ ਕਦੀ ਵਿਹਲ ਮਿਲੇ ਤਾਂ ਇਸ ਥਾਂ ਜਰੂਰ ਜਾਕੇ ਆਉਣਾ ਇੱਕ ਵਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਵੋਟਾਂ*
Next articleਸਾਡੀ ਭਾਸ਼ਾ