
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਬੀਤੀ ਰਾਤ ਕਸਬਾ ਮਜਾਰੀ ਵਿਖ਼ੇ ਵਰਮਾ ਜਿਊਲਰਜ਼ ‘ਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਸੋਨਾ ਚਾਂਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਦੇ ਮਾਲਿਕ ਪ੍ਰਿੰਸ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰ ਦੇ ਸਮੇਂ ਉਨ੍ਹਾਂ ਦੇ ਗੁਆਂਢੀ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਚੋਰਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਪਿਆ ਸੋਨਾ ਤੇ ਚਾਂਦੀ ਚੋਰੀ ਕੀਤਾ ਹੋਇਆ ਸੀ। ਪ੍ਰਿੰਸ ਵਰਮਾ ਨੇ ਦੱਸਿਆ ਕਿ ਅੰਦਰ ਪਿਆ ਸੇਫ਼ ਚੋਰਾਂ ਨੇ ਪੁੱਟ ਕੇ ਅੰਦਰ ਪਈ ਕੁਰਸੀ ਤੇ ਰੱਖ ਕੇ ਬਾਹਰ ਲਿਆਉਂਦਾ ਜਿਸ ਉਪਰੰਤ ਦੁਕਾਨ ਦੇ ਬਾਹਰ ਰਿਪੇਅਰ ਹੋਣ ਲਈ ਖੜੇ ਮੋਟਰ ਸਾਈਕਲ ‘ਤੇ ਲੱਦ ਕੇ ਲੈ ਗਏ। ਚੋਰਾਂ ਨੇ ਦੁਕਾਨ ਤੋਂ ਲਗਭਗ 200 ਮੀਟਰ ਦੀ ਦੂਰੀ ਤੇ ਗੜ੍ਹਸ਼ੰਕਰ ਰੋਡ ‘ਤੇ ਸੜਕ ਦੇ ਕਿਨਾਰੇ ਤੋੜ ਕੇ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨਾਂ ਨੇ ਸੇਫ ਨੂੰ ਬਿਲਕੁਲ ਸੜਕ ਦੇ ਕੰਢੇ ਹੀ ਤੋੜਿਆ ਜਿਸ ਮੋਟਰਸਾਈਕਲ ਤੇ ਸੇਫ ਨੂੰ ਲੱਦ ਕੇ ਲਿਜਾਇਆ ਗਿਆ ਸੀ ਉਹ ਮੋਟਰਸਾਈਕਲ ਵੀ ਖੇਤ ਵਿੱਚ ਖੜ੍ਹਾ ਮਿਲਿਆ। ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀ ਵੀ ਆਰ ਵੀ ਨਾਲ ਹੀ ਪੁੱਟ ਕੇ ਲੈ ਗਏ। ਦੁਕਾਨ ਮਾਲਿਕ ਪ੍ਰਿੰਸ ਵਰਮਾ ਨੇ ਦੱਸਿਆ ਕਿ ਚੋਰ ਸੋਨੇ ਅਤੇ ਚਾਂਦੀ ਲੱਖਾਂ ਦੇ ਗਹਿਣੇ ਲੈ ਗਏ ਜਿਸ ਵਿੱਚ ਗਾਹਕਾਂ ਦੇ ਸੋਨੇ ਅਤੇ ਚਾਂਦੀ ਗਹਿਣੇ ਵੀ ਮੌਜੂਦ ਸੀ ਜਿਸ ਦੀ ਕੀਮਤ ਲਗਭਗ ਲੱਖਾਂ ਰੁਪਏ ਬਣਦੀ ਹੈ । ਆਲੇ-ਦੁਆਲੇ ਦੁਕਾਨਾਂ ‘ਤੇ ਲੱਗੇ ਕੈਮਰਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਚੋਰਾਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੀ ਗਿਣਤੀ 14 ਦੇ ਕਰੀਬ ਸੀ।ਮੌਕੇ ‘ਤੇ ਥਾਣਾ ਸਦਰ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਡੀਐਸਪੀ ਹੇਮੰਤ ਮਲਹੋਤਰਾ ਬਲਾਚੌਰ , ਐਸਪੀ (ਡੀ) ਸਰਬਜੀਤ ਸਿੰਘ ਬਾਹੀਆ ਨਵਾਂਸ਼ਹਿਰ ਵੀ ਪਹੁੰਚੇ ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਰ ਜਲਦ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ ।ਏ ਐਸ ਆਈ ਧਰਮ ਚੰਦ ਪੁਲਿਸ ਸਟੇਸ਼ਨ ਬਲਾਚੌਰ ਨੇ ਦੱਸਿਆ ਕਿ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


