ਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ

ਸਮਾਜ ਵੀਕਲੀ ਯੂ ਕੇ-        

ਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਦੇ ਵੱਲੋਂ ਜੇਤਵਨ ਬੁੱਧ ਬਿਹਾਰ, ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ 8 ਦਸੰਬਰ 2024 ਦਿਨ ਐਤਵਾਰ ਨੂੰ ਮਨਾਇਆ ਗਿਆ ਜਿਸ ਵਿੱਚ ਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਦੇ ਮੈਂਬਰ ਉਚੇਚੇ ਤੌਰ ਤੇ ਪਹੁੰਚੇ ਅਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ 14 ਐਪਰਲ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਹੁੰਦਾ ਹੈ ਉਸ ਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ. ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜਨਰਲ ਸਕੱਤਰ ਪਰਸ਼ੋਤਮ ਚੰਦਰ ਨੇ ਜੇਤਵਨ ਬੁੱਧ ਵਿਹਾਰ ਦੀ ਚੱਲ ਰਹੀ ਉਸਾਰੀ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ.

Previous articleਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਵੱਲੋਂ ਭਾਰਤ ਰਤਨ ਬਾਬਾ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦਾ 68ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
Next articleਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ।