ਜੀਵਨ ਜੋਤ ਭਵਨ, ਗੜ੍ਹਦੀਵਾਲਾ ਵਿਖੇ 22 ਨੂੰ ਲੱਗੇਗਾ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਏ ਦਾ ਮੁਫ਼ਤ ਆਪਰੇਸ਼ਨ ਕੈਂਪ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਆਈ ਬੈਂਕ ਅਤੇ ਕੌਰਨੀਆ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਜੀਵਨ ਜੋਤ ਭਵਨ, ਦਾਣਾ ਮੰਡੀ ਰੋਡ ਗੜ੍ਹਦੀਵਾਲਾ ਦੇ ਸੰਸਥਾਪਕ ਸੰਤ ਐਸ.ਕੇ.ਰਾਣਾ ਜੀ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਨਾਲ ਮੈਡੀਕਲ ਕੈਂਪ ਦੇ ਆਯੋਜਨ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ `ਤੇ ਸੰਤ ਐਸ.ਕੇ. ਰਾਣਾ ਜੀ ਨੇ ਕਿਹਾ ਕਿ ਭਵਨ ਵਿੱਚ ਸੰਕਾਰਾ ਹਸਪਤਾਲ ਲੁਧਿਆਣਾ ਅਤੇ ਰੋਟਰੀ ਆਈ ਬੈਂਕ ਦੇ ਸਹਿਯੋਗ ਨਾਲ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਤੀਏ ਦਾ ਮੁਫ਼ਤ ਆਪਰੇਸ਼ਨ ਕੈਂਪ 22 ਜਨਵਰੀ ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਮੌਕੇ `ਤੇ ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਲਗਾਏ ਜਾ ਰਹੇ ਇਸ ਕੈਂਪ ਦਾ ਲਾਭ ਉਠਾਉਣ। ਇਸ ਮੋਕੇੇ ਪ੍ਰਧਾਨ ਸੰਜੀਵ ਅਰੋੜਾ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਨੇਤਰਦਾਨ ਸਬੰਧੀ ਕੰਮਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਟਰੀ ਆਈ ਬੈਂਕ ਵੱਲੋਂ ਹੁਣ ਤੱਕ 4100 ਤੋਂ ਵੱਧ ਜੋ ਲੋਕ ਹਨੇਰੀ ਜ਼ਿੰਦਗੀ ਜੀ ਰਹੇ ਸਨ ਉਨ੍ਹਾਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਸੋਸਾਇਟੀ ਵੱਲੋਂ 25 ਲੋਕਾਂ ਦੇ ਮਰਨ ਉਪਰੰਤ ਸਰੀਰ ਮੈਡੀਕਲ ਕਾਲਜ ਨੂੰ ਖੋਜ ਲਈ ਭੇਜੇ ਜਾ ਚੁੱਕੇ ਹਨ। ਅਰੋੜਾ ਨੇ ਅੱਗੇ ਕਿਹਾ ਕਿ ਮਰੀਜ਼ ਕੈਂਪ ਵਿੱਚ ਆਉਂਦੇ ਸਮੇਂ ਆਪਣੇ ਵੋਟਰ ਕਾਰਡ, ਆਧਾਰ ਕਾਰਡ ਦੀ ਕਾਪੀ ਅਤੇ 2 ਮੋਬਾਈਲ ਨੰਬਰ ਨਾਲ ਲਿਖ ਕੇ ਲਿਆਉਣ ਤਾਂ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਕੈਂਪ ਦੇ ਦੌਰਾਨ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਫਾਰਮ ਵੀ ਭਰੇ ਜਾਣਗੇ ਅਤੇ ਜੋ ਲੋਕ ਕੌਰਨੀਆ ਬਲਾਈਂਡਨੈੱਸ ਤੋਂ ਪੀੜਤ ਹਨ ਉਨ੍ਹਾਂ ਦਾ ਚੈਕ ਅੱਪ ਕਰਕੇ ਜਿਸ ਨੂੰ ਨਵੀਂ ਅੱਖ ਦੀ ਜ਼ਰੂਰਤ ਹੋਵੇਗੀ ਉਸ ਨੂੰ ਸੁਸਾਇਟੀ ਵੱਲੋਂ ਮੁਫਤ ਨਵੀਂ ਅੱਖ ਲਗਵਾ ਕੇ ਦਿੱਤੀ ਜਾਵੇਗੀ ਤਾਂ ਕਿ ਉਹ ਵੀ ਇਸ ਸੰਸਾਰ ਨੂੰ ਦੇਖ ਸਕੇ। ਇਸ ਮੌਕੇ `ਤੇ ਚੇਅਰਮੈਨ ਜੇ.ਬੀ. ਬਹਿਲ ਨੇ ਕਿਹਾ ਕਿ ਕੌਰਨੀਆ ਬਲਾਈਂਡਨੈੱਸ ਨੂੰ ਦੂਰ ਕਰਨ ਲਈ ਸੰਕਾਰਾ ਆਈ ਅਸਪਤਾਲ ਵੱਲੋਂ ਸ਼ਲਾਘਾਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਸ਼ਹਿਰਾਂ, ਕਸਬਿਆਂ ਦੇ ਨਾਲ-ਨਾਲ ਹੁਣ ਪਿੰਡਾਂ ਵਿੱਚ ਵੀ ਕੌਰਨੀਆ ਬਲਾਈਂਡਨੈੱਸ ਤੋਂ ਪੀੜਤਾਂ ਲਈ ਸਮੇਂ-ਸਮੇਂ ‘ਤੇ ਵਿਸ਼ੇਸ਼ ਸੈਮੀਨਾਰ ਅਤੇ ਕੈਂਪ ਲਗਾਏ ਜਾ ਰਹੇ ਹਨ। ਇਸ ਮੋਕੇ ਸੁਸਾਇਟੀ ਦੇ ਸੀਨੀਅਰ ਮੈਂਬਰ ਰਮਿੰਦਰ ਸਿੰਘ ਅਤੇ ਮਦਨ ਲਾਲ ਮਹਾਜਨ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਾਵਰਕਾਮ ਦੇ ਆਊਟ ਸੋਰਸਿੰਗ ਠੇਕਾ ਕਾਮੇ ਕੱਲ੍ਹ ਨੂੰ ਪਾਵਰ ਕੌਮ ਦੇ ਮੁੱਖ ਦਫਤਰ ਅੱਗੇ ਦੇਣਗੇ ਧਰਨਾ – ਬਲਿਹਾਰ ਸਿੰਘ
Next articleਨਵੀਆਂ ਖੋਜਾਂ ਕਰਨ ਤੇ ਬਹੁਤ ਕੁਝ ਨਵਾਂ ਪਤਾ ਲੱਗਦਾ ਹੈ –ਦਨੇਸ਼ ਕਰੀਹਾ