ਨਵੀਂ ਦਿੱਲੀ — ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਅੱਜ ਜੇਈਈ ਮੇਨ 2025 ਸੈਸ਼ਨ-1 ਦੇ ਨਤੀਜੇ ਐਲਾਨ ਦਿੱਤੇ ਹਨ। ਜਿਹੜੇ ਵਿਦਿਆਰਥੀ ਇਮਤਿਹਾਨ ਵਿੱਚ ਸ਼ਾਮਲ ਹੋਏ ਸਨ, ਉਹ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ। NTA ਨੇ ਸੂਚਨਾ ਬੁਲੇਟਿਨ ਵਿੱਚ ਨਤੀਜੇ ਜਾਰੀ ਕਰਨ ਦੀ ਸੰਭਾਵਿਤ ਮਿਤੀ 12 ਫਰਵਰੀ, 2025 ਦਾ ਜ਼ਿਕਰ ਕੀਤਾ ਸੀ, ਪਰ ਨਤੀਜੇ ਇੱਕ ਦਿਨ ਪਹਿਲਾਂ ਹੀ ਐਲਾਨ ਦਿੱਤੇ ਗਏ ਹਨ।
ਇਸ ਸਾਲ JEE ਮੇਨ 2025 ਦੀ ਪ੍ਰੀਖਿਆ ਵਿੱਚ ਕੁੱਲ 14 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ 14 ਟਾਪਰਾਂ ਵਿੱਚੋਂ ਸਭ ਤੋਂ ਵੱਧ ਪੰਜ ਵਿਦਿਆਰਥੀ ਰਾਜਸਥਾਨ ਦੇ ਹਨ, ਜਦੋਂ ਕਿ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਦੋ-ਦੋ ਅਤੇ ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਇੱਕ-ਇੱਕ ਵਿਦਿਆਰਥੀ ਹੈ।
ਇਸ ਸਾਲ 13,11,544 ਵਿਦਿਆਰਥੀਆਂ ਨੇ JEE ਮੇਨ ਪੇਪਰ-1 BE B.Tech ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 12,58,136 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। ਕੁੱਲ ਹਾਜ਼ਰੀ 95.93 ਫੀਸਦੀ ਦਰਜ ਕੀਤੀ ਗਈ। ਇਹ ਪ੍ਰੀਖਿਆ 22, 23, 24, 28 ਅਤੇ 29, 2025 ਨੂੰ ਦੇਸ਼ ਭਰ ਦੀਆਂ 13 ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਗਈ ਸੀ।
ਜੇਈਈ ਮੇਨ 2025 ਦੇ 100 ਪ੍ਰਤੀਸ਼ਤ ਸਕੋਰਰ ਵਿਦਿਆਰਥੀਆਂ ਦੀ ਸੂਚੀ:
ਆਯੂਸ਼ ਸਿੰਘਲ – ਰਾਜਸਥਾਨ
ਕੁਸ਼ਾਗਰ ਗੁਪਤਾ – ਕਰਨਾਟਕ
ਦਕਸ਼ – ਦਿੱਲੀ (NCT)
ਹਰਸ਼ ਝਾਅ – ਦਿੱਲੀ (NCT)
ਰਜਿਤ ਗੁਪਤਾ – ਰਾਜਸਥਾਨ
ਸ਼੍ਰੇਅਸ ਲੋਹੀਆ – ਉੱਤਰ ਪ੍ਰਦੇਸ਼
ਸਕਸ਼ਮ ਜਿੰਦਲ – ਰਾਜਸਥਾਨ
ਸੌਰਵ – ਉੱਤਰ ਪ੍ਰਦੇਸ਼
ਵਿਸ਼ਾਦ ਜੈਨ – ਮਹਾਰਾਸ਼ਟਰ
ਅਰਨਵ ਸਿੰਘ – ਰਾਜਸਥਾਨ
ਸ਼ਿਵੇਨ ਵਿਕਾਸ ਤੋਸ਼ਨੀਵਾਲ – ਗੁਜਰਾਤ
ਸਾਈ ਮਨੋਗਨਾ ਗੁਥੀਕੋਂਡਾ – ਆਂਧਰਾ ਪ੍ਰਦੇਸ਼
ਐੱਸ.ਐੱਮ. ਪ੍ਰਕਾਸ਼ ਬੇਹਰਾ – ਰਾਜਸਥਾਨ
ਬਾਣੀ ਬ੍ਰਤਾ ਮਾਜੀ – ਤੇਲੰਗਾਨਾ
ਵਿਦਿਆਰਥੀ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਆਪਣਾ ਨਤੀਜਾ ਅਤੇ ਸਕੋਰਕਾਰਡ ਦੇਖ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly