ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸੰਤਰੀ /ਕੇਸਰੀ ਰੰਗ ਦੀ ਮਹੱਤਤਾ ਦੱਸਦੇ ਹੋਏ ਜੇ ਡੀ ਸੈਂਟਰਲ ਸਕੂਲ ਵਿਖੇ ਕੇਸਰੀ ਰੰਗ ਦਾ ਦਿਨ ਮਨਾਇਆ ਗਿਆ। ਫਾਊਡਰ ਚੇਅਰਮੈਨ ਸਵ. ਸ੍ ਰਵੀਪਾਲ ਸਿੰਘ ਜੀ ਦੇ ਸੁਪਨਿਆਂ ਅਨੁਸਾਰ ਬੱਚਿਆਂ ਨੂੰ ਨਵੀਆਂ ਗਤੀਵਿਧੀਆਂ ਨਾਲ ਪੜ੍ਹਾਉਣ ਦਾ ਉਪਰਾਲਾ ਜੋ ਕਿ ਚੇਅਰਮੈਨ ਸਰਦਾਰ ਸਿਮਰਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਬੱਚਿਆਂ ਨੂੰ ਕੇਸਰੀ ਰੰਗ ਦੀ ਮਹੱਤਤਾ ਕੀ ਕੇਸਰੀ ਰੰਗ ਸ਼ੁੱਧਤਾ ਅਤੇ ਅਗਨੀ ਦਾ ਪ੍ਰਤੀਕ ਹੈ ਇਹ ਰੰਗ ਬਲੀਦਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ ,ਆਦਿ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੇ ਵੱਖ-ਵੱਖ ਕੇਸਰੀ/ ਸੰਤਰੀ ਰੰਗ ਦੇ ਕਪੜੇ ਪਾਏ ,ਵੱਖ-ਵੱਖ ਗਤੀਵਿਧੀਆਂ ਬੱਚਿਆਂ ਵੱਲੋਂ ਕੀਤੀਆਂ ਗਈਆਂ ਜਿਸ ਵਿੱਚ ਬੱਚਿਆਂ ਨੂੰ ਇਸ ਰੰਗ ਅਤੇ ਇਸ ਦੇ ਨਾਲ ਜੁੜੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly