HOME ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਦੇ ਬੱਚਿਆਂ ਮਾਰੀਆਂ ਮੱਲ੍ਹਾਂ  ਬਾਹਰਵੀ ਜਮਾਤ...

ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਦੇ ਬੱਚਿਆਂ ਮਾਰੀਆਂ ਮੱਲ੍ਹਾਂ  ਬਾਹਰਵੀ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

3
ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ
ਕਪੂਰਥਲਾ    (ਸਮਾਜ ਵੀਕਲੀ)    (ਕੌੜਾ )– ਪੀ.ਐਮ ਸ੍ਰੀ ਸਕੂਲ ਜੇ.ਐਨ. ਵੀ ਮਸੀਤਾਂ ਦੇ ਪ੍ਰਿੰਸੀਪਲ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਹੋਈ  ਬਾਹਰਵੀਂ ਜਮਾਤ ਦੀ ਸੀ.ਬੀ.ਐਸ.ਈ. ਦੀ ਪ੍ਰੀਖਿਆ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ । ਉਨ੍ਹਾਂ ਦੱਸਿਆ ਕਿ ਬਾਹਰਵੀਂ ਜਮਾਤ ਵਿਚ ਕੁੱਲ 60 ਬੱਚਿਆਂ ਨੇ ਇਮਤਿਹਾਨ ਦਿੱਤਾ ਜਿਸ ਵਿਚ ਸਾਇੰਸ ਦੇ 09, ਕਾਮਰਸ ਦੇ 21 ਅਤੇ ਆਰਟਸ ਦੇ 30 ਵਿਦਿਆਰਥੀ ਸਨ।  ਸਾਇੰਸ ਦੀ ਵਿਦਿਆਰਥਣ ਸ਼ਾਇਨਦੀਪ ਕੌਰ ਨੇ 80.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਾਮਰਸ ਵਿਚ ਕੁਮਾਰੀ ਹਿਮਾਨੀ ਨੇ 87.66 ਪ੍ਰਤੀਸ਼ਤ ਅੰਕ ਹਾਸਲ ਕਰਕੇ ਅਤੇ ਆਰਟਸ ਵਿਚ ਕੁਮਾਰੀ ਪਲਕਪ੍ਰੀਤ ਕੌਰ ਨੇ 87.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।  ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਵੀ.ਕੇ. ਰਘੁਵੰਸ਼ੀ ਵੱਲੋ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ*
Next articleSAMAJ WEEKLY = 14/05/2025