HOME ਜਵਾਹਰ ਨਵੋਦਿਆ ਦੀ ਪ੍ਰੀਖਿਆ ‘ਚ ਪਾਸ ਹੋਣ ‘ਤੇ ਪੰਜਵੀਂ ਕਲਾਸ ਦੀ ਵਿਦਿਆਰਥਣ...

ਜਵਾਹਰ ਨਵੋਦਿਆ ਦੀ ਪ੍ਰੀਖਿਆ ‘ਚ ਪਾਸ ਹੋਣ ‘ਤੇ ਪੰਜਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਨੂੰ ਕੀਤਾ ਸਨਮਾਨਿਤ

2
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਪਾਲਨੌਂ ਦੀ ਪੰਜਵੀਂ ਕਲਾਸ ਵਿੱਚ ਪੜ੍ਹਦੀ ਵਿਦਿਆਰਥਣ ਜੈਸਮੀਨ ਪੁੱਤਰੀ ਇਕਬਾਲਜੀਤ ਮਾਤਾ ਪਿੰਕੀ ਰਾਣੀ ਨੂੰ ਐੱਸ ਐੱਮ ਸੀ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਅਧਿਆਪਕਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਜਤਿੰਦਰ ਕੌਰ ਨੇ ਕਿਹਾ ਕਿ ਜੈਸਮੀਨ ਦੀ ਇਸ ਸਫਲਤਾ ਨੇ ਸਕੂਲ, ਪਿੰਡ, ਸਮੂਹ ਅਧਿਆਪਕਾਂ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।‌ ਇਸ ਮੌਕੇ ਸਰਪੰਚ ਜਰਨੈਲ ਸਿੰਘ, ਕੁਲਦੀਪ ਸਿੰਘ ਪੰਚ, ਸੁਰਿੰਦਰ ਸਿੰਘ ਪੰਚ, ਅਮਰੀਕ ਸਿੰਘ ਸੈਂਹਬੀ, ਪਰਮਜੀਤ ਸਿੰਘ ਸੈਂਹਬੀ, ਕਸ਼ਮੀਰ ਕੌਰ, ਰਿੰਕੂ, ਪਿੰਕੀ ਰਾਣੀ, ਮਨਜੀਤ ਕੌਰ, ਜਸਵਿੰਦਰ ਕੌਰ, ਗੁਰਨਾਮ ਸਿੰਘ ਥਾਂਦੀ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleRegional (OH-PA) SYANA Sikh Youth Symposium 2026 held at Dayton, Ohio
Next articleਗੁਰੂ ਹਰਿ ਰਾਇ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ