ਸਿੱਧੂ ਆਪਣੇ ਸਟੈਂਡ ਤੇ ਹੈ, ਤਾਂ ਜਲਦ ਤੋਂ ਜਲਦ ਰੇਤ ਤੇ ਸ਼ਰਾਬ ਮਾਫੀਏ ਦੇ ਸੌਦਾਗਰਾਂ ਨੂੰ ਨੱਥ ਪਾਵੇ- ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ) –ਪਿੰਡ ਦੋਲੋਰਾਈਆ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਸ ਰਣਜੀਤ ਸਿਘ ਖੋਜੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਮੀਟਿੰਗ਼ ਦੋਰਾਨ ਮੋਜੂਦਾ ਸਮੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਉਥੇ ਹੀ ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੱਸੇ ਕਿ ਪੰਜਾਬ ਵਿੱਚ ਨਵਾਂ ਕੀ ਹੋਇਆਂ ? ਸਿਰਫ਼ ਕਾਂਗਰਸ ਪਾਰਟੀ ਆਪਣੇ ਹੀ ਸ਼ਕਤੀ ਪ੍ਰਦਰਸ਼ਨ ਕਰ ਕੇ ਦਿਖਾ ਰਹੀ ਹੈ।
ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੱਸੇ ਕਿ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫੀਆ ਦੀ ਪੁਸ਼ਤ ਪਨਾਹੀ ਕਿਉਂ ਕਰ ਰਿਹੈ? ਜੇਕਰ ਨਵਜੋਤ ਸਿੰਘ ਸਿੱਧੂ ਆਪਣੇ ਸਟੈਂਡ ਤੇ ਹੈ ਤਾਂ ਜਲਦ ਤੋਂ ਜਲਦ ਰੇਤ ਤੇ ਸ਼ਰਾਬ ਮਾਫੀਏ ਦੇ ਸੌਦਾਗਰਾਂ ਨੂੰ ਨੱਥ ਪਾਵੇ। ਇਸ ਮੋਕੇ ਤੇ ਸ.ਦਲਵਿੰਦਰ ਸਿੰਘ ਸਿੱਧੂ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਦਲਜੀਤ ਸਿੰਘ ਬਸਰਾ ਸਾਬਕਾ ਚੈਅਰਮੈਨ ਬਲਾਕ ਸੰਮਤੀ,ਹਰਦੀਪ ਸਿੰਘ ਸਾਬਕਾ ਸਰਪੰਚ,ਪ੍ਰਤਾਪ ਸਿੰਘ,ਕੁਲਦੀਪ ਸਿੰਘ,ਬਲਵੰਤ ਸਿੰਘ ,ਮਨਜੀਤ ਸਿੰਘ,ਹਰਜੀਤ ਸਿੰਘ,ਤਰਸੇਮ ਸਿੰਘ,ਸੁਰਜੀਤ ਸਿੰਘ,ਕੁਲਬੀਰ ਸਿੰਘ, ਸਰਬਜੀਤ ਸਿੰਘ ਦਿਓਲ ਮੈਂਬਰ ਪੰਚਾਇਤ, ਜਰਨੈਲ ਸਿੰਘ ਨੱਥੂਚਾਹਲ ਸਾਬਕਾ ਬਲਾਕ ਸੰਮਤੀ ਮੈਂਬਰ,ਮੰਗਾ ਨੰਗਲ ਨਾਰਾਇੰਗੜ੍ਹ,ਪਰਦੀਪ ਸਿੰਘ ਕੁਲਾਰ ਕੌਂਸਲਰ,ਵਿਵੇਕ ਸਿੰਘ ਬੈਂਸ,ਅਕਾਸ਼ਦੀਪ ਸਿੰਘ ਆਹਲੂਵਾਲੀਆ ਆਦਿ ਪਿੰਡ ਵਾਸੀ ਤੇ ਅਕਾਲੀ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly