ਜੱਥੇਦਾਰ ਮਲਕੀਤ ਸਿੰਘ ਮਕਸੂਦੜਾ ਨੂੰ ਪੋਤੇ ਦੀ ਦਾਤ ਪ੍ਰਾਪਤ ਹੋਈ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 
ਜਿਲਾ ਲੁਧਿਆਣਾ ਦੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਮਕਸੂਦੜਾ ਤੋਂ ਜਥੇਦਾਰ ਮਲਕੀਤ ਸਿੰਘ ਮਕਸੂਦੜਾ, ਜੋ ਕਿ ਪੰਥਕ ਸਫਾਂ ਦੇ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਹਨ। ਜੱਥੇਦਾਰ ਮਲਕੀਤ ਸਿੰਘ ਮਕਸੂਦੜਾ ਦੇ ਘਰ ਪੋਤੇ ਦੀ ਦਾਤ ਪ੍ਰਾਪਤ ਹੋਈ ਹੈ। ਜਥੇਦਾਰ ਦੇ ਪੁੱਤ ਅਤਿੰਦਰਪਾਲ ਸਿੰਘ ਗਿੱਲ ਤੇ ਨੂੰਹ ਅਮਨਦੀਪ ਕੌਰ ਦੇ ਘਰ ਨਵ ਜੰਮੇ ਬੱਚੇ ਲੜਕੇ ਨੇ ਜਨਮ ਲਿਆ ਹੈ। ਪਰਿਵਾਰ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਗੁਰਦੁਆਰਾ ਚੋਲ਼ਾ ਸਾਹਿਬ ਘੁਡਾਣੀ ਤੋਂ ਮੁੱਖ ਵਾਕ ਲੈ ਕੇ ਗੁਰਮਤਿ ਅਨੁਸਾਰ ਬੱਚੇ ਦਾ ਨਾਮ ਸਹਜਪ੍ਰੀਤ ਸਿੰਘ ਰੱਖਿਆ ਹੈ। ਜਥੇਦਾਰ ਮਲਕੀਤ ਸਿੰਘ ਦੇ ਘਰ ਖੁਸ਼ੀਆਂ ਸ਼ਾਮਿਲ ਹੋ ਕੇ ਅਨੇਕਾਂ ਲੋਕਾਂ ਨੇ ਗਿੱਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾ ਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਦੇ ਨੂੰ ਵਧਾਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਦਰੀ ਬਾਬਿਆਂ ਦੀ ਯਾਦ ’ਚ ਮੇਲਾ 4 ਅਗਸਤ ਨੂੰ
Next articleਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਨੇ ਬੂਟੇ ਲਗਾਏ