ਜਥੇਦਾਰ ਅੰਗਰੇਜ਼ ਸੰਧੂ ਨੂੰ ਪੰਜ ਜਿਲਿਆਂ ਦਾ ਪ੍ਰਧਾਨ ਨਿਯੁਕਤ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੰਨਦਾਤਾ ਕਿਸਾਨ ਯੂਨੀਅਨ ਭਾਰਤ ਦੀ ਇੱਕ ਅਹਿਮ ਬੈਠਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਲੁਧਿਆਣਾ ਵਿਖੇ ਜਿਲ੍ਹਾ ਪ੍ਰਧਾਨ ਜਥੇਦਾਰ ਅੰਗਰੇਜ਼ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿੱਚ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰਧਾਨਗੀ ਕੀਤੀ। ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੁੱਖ ਮੰਗਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਕੇਂਦਰ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਅੰਨਦਾਤਾ ਕਿਸਾਨ ਯੂਨੀਅਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕੰਮ ਕਰ ਰਹੀ ਹੈ। ਹੁਣ ਜਥੇਬੰਦੀ ਪੰਜਾਬ ਵਿੱਚ ਵੀ ਮਜਬੂਤੀ ਨਾਲ ਕਦਮ ਅੱਗੇ ਵਧਾ ਰਹੀ ਹੈ। ਜਿਸ ਦੇ ਤਹਿਤ ਹੀ ਪੰਜਾਬ ਦੇ ਹੋਰ ਜ਼ਿਲਿਆਂ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਜਿਲਾ ਤਰਨ ਤਾਰਨ ਜਸਵਿੰਦਰ ਸਿੰਘ ਮਾੜੀ ਗੋੜ ਸਿੰਘ ਅਤੇ ਮੈਂਬਰ ਕੋਰ ਕਮੇਟੀ ਵਰਿੰਦਰ ਵੀਰ ਸਿੰਘ ਮਾੜੀ ਗੋੜ ਸਿੰਘ ਕਾਜੀ ਚੱਕ ਪੱਟੀ ਦਾ ਪ੍ਰਧਾਨ ਸੁਖਵੰਤ ਸਿੰਘ ਸਾਦਰਾ, ਸੁਖਬੀਰ ਸਿੰਘ ਆੜਤੀਆ ਨੂੰ ਆਬਜਰਵਰ ਜਿਲਾ ਤਰਨ ਤਰਨ, ਦਾਇਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਨਿਸ਼ਾਨ ਸਿੰਘ ਭੁੱਲਰ ਜਨਰਲ ਸਕੱਤਰ ਜਲੰਧਰ, ਗੁਰਸੇਵਕ ਸਿੰਘ ਮਾਨ ਨੂੰ ਜਿਲ੍ਹਾ ਲੁਧਿਆਣਾ ਪ੍ਰਧਾਨ ਬਣਾਉਂਦੇ ਹੋਏ ਜਥੇਦਾਰ ਅੰਗਰੇਜ਼ ਸਿੰਘ ਸੰਧੂ ਨੂੰ ਪੰਜਾਬ ਕੋਰ ਕਮੇਟੀ ਮੈਂਬਰ ਅਤੇ ਪੰਜ ਜਿਲਿਆਂ ਦਾ ਪ੍ਰਧਾਨ ਅਤੇ ਅਬਜਰਵਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬਚਿੱਤਰ ਸਿੰਘ ਰਠੌਰ ਨੂੰ ਹਲਕਾ ਪੱਛਮੀ ਪ੍ਰਧਾਨ ਜਗਤਾਰ ਸਿੰਘ ਲੋਪੋ ਕੇ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਲੁਧਿਆਣਾ ਜਗਵਿੰਦਰ ਸਿੰਘ ਖਾਲਸਾ ਨੂੰ ਮੀਤ ਪ੍ਰਧਾਨ ਲੁਧਿਆਣਾ, ਜਸਪ੍ਰੀਤ ਸਿੰਘ ਅਰੋੜਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ ਤੇ ਨਾਲ ਹੀ ਹੋਰਾਂ ਨੂੰ ਅਹਿਮ ਅਹੁਦੇ ਦਿੱਤੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੁੰਬਈ ‘ਚ ਤੇਜ਼ੀ ਨਾਲ ਵਧ ਰਹੀਆਂ ਪ੍ਰਾਪਰਟੀਜ਼ ਦੀਆਂ ਕੀਮਤਾਂ, ਦੁਨੀਆ ‘ਚ ਮਿਲਿਆ ਦੂਜਾ ਦਰਜਾ
Next articleਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਪੱਖੋਵਾਲ ਰੋਡ ਵਿਖੇ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ