ਕਪੂਰਥਲਾ- (ਕੌੜਾ)– ਸਟੇਟ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਐਸ.ਜੀ.ਪੀ.ਸੀ. ਦੇ ਅੰਤ੍ਰਿੰਗ ਕਮੇਟੀ ਮੈਂਬਰ ਬਨਣ ’ਤੇ ਅਰਦਾਸ ਕਰਵਾਈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਨੂੰ ਐਗਜੇਕਟਿਵ ਮੈਬਰ ਬਣਨ ਤੇ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ, ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ,ਤਰਸੇਮ ਸਿਘ ਡੋਲਾ ਜੋਨਲ ਇੰਚਾਰਜ ਬਸਪਾ, ਬਲਦੇਵ ਸਿੰਘ ਟੀਟਾ, ਮੇਨੇਜਰ ਸਤਨਾਮ ਸਿਘ ਸਟੇਟ ਗੁਰਦੁਆਰਾ ਸਾਹਿਬ , ਸੁਖਦੇਵ ਸਿਘ ਕਾਦੂਪੁਰ , ਜਰਨੈਲ ਸਿਘ ਬਾਜਵਾ ,ਸੰਨੀ ਬੈਸ , ਠਾਣੇਦਾਰ ਮੱਸਾ ਸਿਘ, ਕਮਲਜੀਤ ਸਿਘ ਅਕਾਉਟੈਟ, ਆਦਿ ਵੀ ਹਾਜ਼ਰ ਰਹੇ।ਇਸ ਮੌਕੇ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਡੋਗਰਾਂਵਾਲ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਬਣਾਏ ਜਾਣ ਨਾਲ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਹਰ ਸਮੇਂ ਸੇਵਾਵਾਂ ਦੇਣ ਲਈ ਤਿਆਰ ਬਰ ਤਿਆਰ ਰਹਿਣ ਵਾਲੇ ਜਥੇਦਾਰ ਡੋਗਰਾਂਵਾਲ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ। ਉਹ ਉਸ ਨੂੰ ਬਾਖੂਬੀ ਨਿਭਾਉਂਣਗੇ । ਕਿਉਂਕਿ ਪਿਛਲੇ ਸਮੇਂ ਦੌਰਾਨ ਪੰਥ ਵੱਲੋਂ ਜੋ ਵੀ ਉਨ੍ਹਾਂ ਦੀ ਸੇਵਾ ਲਗਾਈ ਗਈ ਹੈ। ਉਨ੍ਹਾਂ ਖਿੜੇ ਮੱਥੇ ਸੇਵਾ ਪ੍ਰਵਾਨ ਕੀਤੀ ਹੈ। ਇਸ ਮੌਕੇ ਤਰਸੇਮ ਸਿਘ ਡੋਲਾ ਜੋਨਲ ਇੰਚਾਰਜ ਬਸਪਾ, ਬਲਦੇਵ ਸਿੰਘ ਟੀਟਾ, ਮੇਨੇਜਰ ਸਤਨਾਮ ਸਿਘ ਸਟੇਟ ਗੁਰਦੁਆਰਾ ਸਾਹਿਬ , ਸੁਖਦੇਵ ਸਿਘ ਕਾਦੂਪੁਰ , ਜਰਨੈਲ ਸਿਘ ਬਾਜਵਾ ,ਸੰਨੀ ਬੈਸ , ਠਾਣੇਦਾਰ ਮੱਸਾ ਸਿਘ, ਕਮਲਜੀਤ ਸਿਘ ਅਕਾਉਟੈਟ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly