HOME ਜਸਵਿੰਦਰ ਸਿੰਘ ਸਹੋਤਾ ਨੇ ਪੋਲੀਟੀਕਲ ਸਾਇੰਸ ਦੇ ਲੈਕਚਰਾਰ ਵਜੋਂ ਅਹੁਦਾ ਸੰਭਾਲਿਆ

ਜਸਵਿੰਦਰ ਸਿੰਘ ਸਹੋਤਾ ਨੇ ਪੋਲੀਟੀਕਲ ਸਾਇੰਸ ਦੇ ਲੈਕਚਰਾਰ ਵਜੋਂ ਅਹੁਦਾ ਸੰਭਾਲਿਆ

1
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,  (ਸਮਾਜ ਵੀਕਲੀ)  (ਤਰਸੇਮ ਦੀਵਾਨਾ)– ਅੱਜ ਪੋਲੀਟੀਕਲ ਸਾਇੰਸ ਦੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ ਨੇ ਵਿਭਾਗੀ ਤਰੱਕੀ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭਟਲਾ ਵਿਖੇ ਬਤੌਰ ਲੈਕਚਰਾਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਅਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਪਰਮਿੰਦਰ ਕੌਰ ਤੇ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਉਹਨਾਂ ਨੂੰ ਫੁੱਲਾਂ ਦਾ ਬੁੱਕਾ ਭੇਂਟ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਅਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਪਰਮਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਕੌਮ ਦਾ ਨਿਰਮਾਤਾ ਹੁੰਦੇ ਹਨ ਅਤੇ ਅਧਿਆਪਕਾਂ ਦੀ ਸਮਾਜ ਦੀ ਸਿਰਜਣਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਜਸਵਿੰਦਰ ਸਿੰਘ ਸਹੋਤਾ ਜਿੱਥੇ ਇੱਕ ਅਧਿਆਪਨ ਕਿੱਤਾ ਕਰ ਰਹੇ ਹਨ ਉਥੇ ਹੀ ਉਹ ਸਮਾਜ ਨੂੰ ਸੇਧ ਦੇਣ ਲਈ ਲੇਖਕ ਵਜੋਂ ਵੀ ਆਪਣੀ ਸਰਗਰਮ ਭੂਮਿਕਾ ਨਿਭਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਲੈਕਚਰਾਰ ਸਹੋਤਾ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਬਾਕੀ ਵੀ ਅਧਿਆਪਕਾਂ ਨੂੰ ਵਧੀਆ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਅਪੀਲ ਕੀਤੀ।  ਜ਼ਿਕਰਯੋਗ ਹੈ ਜਸਵਿੰਦਰ ਸਿੰਘ ਸਹੋਤਾ ਸਕੂਲ ਆਫ ਐਮੀਨੈਂਸ ਬਾਗ ਬਾਗਪੁਰ-ਸਤੌਰ ਵਿਖੇ ਬਤੌਰ ਪੰਜਾਬੀ ਮਾਸਟਰ ਸੇਵਾਵਾਂ ਨਿਭਾ ਰਹੇ ਸਨ, ਸਿੱਖਿਆ ਵਿਭਾਗ ਨੇ ਸਹੋਤਾ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੈਕਚਰਾਰ ਪੋਲੀਟੀਕਲ ਸਾਇੰਸ ਤਰੱਕੀ ਦਿੱਤੀ ਹੈ। ਇਸ ਮੌਕੇ ਸਰਬਜੀਤ ਸਿੰਘ, ਮਨਜੀਤ ਕੌਰ, ਹੈਡਟੀਚਰ ਹਰਮਿੰਦਰ ਕੌਰ, ਮੁਲਾਜ਼ਮ ਆਗੂ ਜਗੀਰ ਸਿੰਘ, ਲਾਈਨਮੈਨ ਜਗਦੀਸ਼ ਸਿੰਘ , ਹੈਲਥ ਇੰਸਪੈਕਟਰ ਬਸੰਤ ਕੁਮਾਰ, ਹੈਡ ਟੀਚਰ ਰਿੰਪਲ ਕੁਮਾਰ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਸੰਜੀਵ ਕੁਮਾਰ, ਲੈਕਚਰਾਰ ਤਿਲਕਰਾਜ, ਲੈਕਚਰਾਰ ਅੰਮ੍ਰਿਤਪਾਲ, ਦੇਵਦੱਤ ਸ਼ਰਮਾ, ਮੋਹਨ ਲਾਲ, ਦਲਵੀਰ ਸਿੰਘ, ਦਵਿੰਦਰ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਜਸਵਿੰਦਰ ਕੌਰ, ਨਸੀਬ ਚੰਦ, ਰੋਜ਼ੀ ਸ਼ਰਮਾ, ਰਮਨੀਤ ਕੌਰ, ਸੁਮਨ ਬਾਲਾ, ਮਮਤਾ ਦੇਵੀ, ਸਵਿਤਾ, ਲਵ ਕੁਮਾਰ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleStarmer’s Evasions Exposed: The Chinese Spy Scandal
Next articleਡਾ. ਮੁਹੰਮਦ ਜਮੀਲ ਬਾਲੀ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ