ਜਸਵਿੰਦਰ ਕੁਮਾਰ ਬ੍ਰਿਟਿਸ਼ ਇੰਸਪਾਇਰ ਮੈਡਲ ਨਾਲ ਸਨਮਾਨਿਤ

ਜਸਵਿੰਦਰ ਕੁਮਾਰ

ਜਸਵਿੰਦਰ ਕੁਮਾਰ ਬ੍ਰਿਟਿਸ਼ ਇੰਸਪਾਇਰ ਮੈਡਲ ਨਾਲ ਸਨਮਾਨਿਤ
ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਸਮਰਾ ਤੇ ਕਲਸੀ ਵੱਲੋਂ ਵਧਾਈ

ਸਮਾਜ ਵੀਕਲੀ ਯੂ ਕੇ-        

ਲੰਡਨ, 3 ਜਨਵਰੀ (ਸਮਰਾ) ਨਵੇਂ ਸਾਲ ਮੌਕੇ 30 ਤੋਂ ਵੱਧ ਭਾਰਤੀਆਂ ਨੂੰ ਬਰਤਾਨੀਆ ਦੇ ਸ਼ਾਹੀ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਹਿਤ ਹੀ ਪਿਛਲੇ 15 ਸਾਲਾਂ ਤੋਂ ਜਸਵਿੰਦਰ ਕੁਮਾਰ ਨੂੰ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਖਾਸਕਰ ਏਸ਼ੀਅਨ ਤੇ ਘੱਟ ਗਿਣਤੀ ਲੋਕਾਂ ਦੀ ਹਫਤੇ ਵਿੱਚ ਇੱਕ ਵਾਰ ਮੁਫ਼ਤ ਸਰਜਰੀ ਕਰਨ ਬਦਲੇ ਤੇ ਕੋਵਿਡ -19 ਦੌਰਾਨ ਬਤੌਰ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਬਰੈਡਫੋਰਡ ਦੇ ਪ੍ਰਧਾਨ ਹੁੰਦਿਆਂ ਹੋਇਆ ਡਾਕਟਰ, ਵਲੰਟੀਅਰ, ਪੁਲਿਸ ਤੇ ਜ਼ਰੂਰਤਮੰਦਾਂ ਨੂੰ ਗੁਰੂ ਕੇ ਲੰਗਰ ਮਹੁੱਈਆ ਕਰਵਾਉਣ ਦੇ ਚਲਦੇ ਬ੍ਰਿਟਿਸ਼ ਇੰਸਪਾਇਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਇਸ ਸਨਮਾਨ ਲਈ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਤੇ ਪ੍ਰਸਿੱਧ ਸਭਿਆਚਾਰਕ ਤੇ ਖੇਡ ਪ੍ਰਮੋਟਰ ਰਾਜਵੀਰ ਸਮਰਾ ਤੇ ਨਛੱਤਰ ਸਿੰਘ ਕਲਸੀ ਨੇ ਬਰੈਡਫੋਰਡ ਮੈਨ ਦੇ ਤੌਰ ਦੇ ਨਾਂ ਤੇ ਜਾਣੇ ਜਾਂਦੇ ਜਸਵਿੰਦਰ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਐਵਾਰਡ ਜਸਵਿੰਦਰ ਕੁਮਾਰ ਨੂੰ ਮਿਲਣ ਨਾਲ ਸਮੁੱਚੇ ਪੰਜਾਬੀਆਂ ਨੂੰ ਵੱਡਾ ਮਾਣ ਮਿਲਿਆ ਹੈ। ਇਹ ਐਵਾਰਡ ਜਸਵਿੰਦਰ ਕੁਮਾਰ ਨੂੰ ਮਿਲਣ ਨਾਲ ਸਮੁੱਚੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

Thank you
Rajveer samra
07412970999

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਸ਼ਨ ਵਾਂਗ ਹੁਣ 10 ਮਿੰਟਾਂ ‘ਚ ਘਰ ਘਰ ਪਹੁੰਚ ਜਾਵੇਗੀ ਐਂਬੂਲੈਂਸ, ਇਸ ਕੰਪਨੀ ਨੇ ਸ਼ੁਰੂ ਕੀਤੀ ਨਵੀਂ ਸਹੂਲਤ
Next articleसावित्री बाई फुले पहली महिला शिक्षिका ही नहीं, क्रांतिकारी सामाजिक बदलाव की मिसाल थीं – विद्याभूषण रावत