ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਪੰਜਾਬ ਵਿੱਚ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅਖਾੜਾ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਤਹਿਤ ਅੱਜ ਹਲਕਾ ਬਲਾਚੌਰ ਦੇ ਪਿੰਡ ਥੋਪੀਆ ਜੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਜਸਵਿੰਦਰ ਕੌਰ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਚੋਣ ਮੁਹਿੰਮ ਦਾ ਅੱਜ ਆਗਾਜ਼ ਕੀਤਾ ਗਿਆ। ਇਸ ਚੋਣ ਮੁਹਿੰਮ ਬਲਾਕ ਸੰਮਤੀ ਜੋਨ ਥੋਪੀਆ ਤੋਂ ਉਮੀਦਵਾਰ ਜਸਵਿੰਦਰ ਕੌਰ ਵੱਲੋਂ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਗਈ ਇਸ ਚੋਣ ਮੁਹਿੰਮ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਹੁਦੇਦਾਰਾਂ ਤੇ ਵਲੰਟੀਅਰ ਨੇ ਹਿੱਸਾ ਲਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਪਾਰਟੀ ਵੱਲੋਂ ਥੋਪੀਆ ਜੋਨ ਬਲਾਕ ਸੰਮਤੀ ਤੋਂ ਜਸਵਿੰਦਰ ਕੌਰ ਜੀ ਨੂੰ ਉਮੀਦਵਾਰ ਬਣਾਇਆ ਗਿਆ ਸੀ ਜਿਸ ਦੇ ਹੱਕ ਵਿੱਚ ਅੱਜ ਉਹਨਾਂ ਦੀ ਪਾਰਟੀ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ।ਇਸ ਮੌਕੇ ਤੇ ਸੇਠੀ ਉਧਨਵਾਲ ਸੰਗਠਨ ਇੰਚਾਰਜ ਬਲਾਚੌਰ ਤੇ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਨੇ ਬਲਾਕ ਸੰਮਤੀ ਥੋਪੀਆ ਜੋਨ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ ਜੀ ਨੂੰ 14 ਦਸੰਬਰ ਨੂੰ ਆਪਣੀ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਤੇ ਹੀ ਲੋਕਾਂ ਕੋਲੋਂ ਵੋਟ ਮੰਗੀ ਜਾਵੇਗੀ। ਇਸ ਮੌਕੇ ਤੇ ਜ਼ਿਲਾ ਮੀਡੀਆ ਇੰਚਾਰਜ ਚੰਦਰ ਮੋਹਨ ਜੇਡੀ ,ਹਲਕਾ ਮੀਡੀਆ ਸਹਿ ਇੰਚਾਰਜ ਵਿਸ਼ਵ ਰਾਜ ਕੌਸ਼ਲ, ਐਮਸੀ ਅਜੇ ਕੁਮਾਰ ਬਿੱਟੂ ਰਾਣਾ, ਗੁਰਪ੍ਰੀਤ ਸਿੰਘ ਗੋਪੀ ਸੈਣੀ, ਹਨੀ ਜੋਗੇਵਾਲ ਡਾਕਟਰ ਵਾਸਦੇਵ ਭੂੰਬਲਾ, ਤਰਸੇਮ ਲਾਲ ਉਧਨਵਾਲ, ਰਾਮ ਸ਼ਾਹ ਕਸਾਣਾ , ਕਾਲਾ ਕਸਾਣਾ ਵਿਨੋਦ ਕੁਮਾਰ, ਵਿਜੇ ਕੁਮਾਰ ਉਧਨਵਾਲ, ਲਾਲ ਚੰਦ ਕਸਾਣਾ,ਮੋਹਨ ਲਾਲ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



