HOME ਜਸਵੀਰ ਸਿੰਘ ਓਲੰਪੀਅਨ ਨੇ ਕੀਤਾ ਐਕਸ ਐਮ.ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ...

ਜਸਵੀਰ ਸਿੰਘ ਓਲੰਪੀਅਨ ਨੇ ਕੀਤਾ ਐਕਸ ਐਮ.ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦਾ ਦੌਰਾ

2

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬੀਤੇ ਦਿਨ ਕਨੇਡਾ ਵੇਟਲਿਫਟਿੰਗ ਫੈਰਡਰੇਸ਼ਨ ਵਲੋਂ ਸੰਨ 2008 ਵਿੱਚ ਬੀਜਿੰਗ ਓਲੰਪਿਕ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵੇਟਲਿਫਟਰ ਸ਼੍ਰੀ ਜਸਵੀਰ ਸਿੰਘ ਓਲੰਪੀਅਨ ਵਲੋਂ ਆਪਣੇ ਜੱਦੀ ਪਿੰਡ ਦੇ ਵੇਟਲਿਫਟਿੰਗ ਕਲੱਬ ਐਕਸ ਐਮ. ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦਾ ਦੌਰਾ ਕਲੱਬ ਦੇ ਹੀ ਪੰਜਾਬ ਪੁਲਿਸ ਦੇ ਥਾਣੇਦਾਰ ਵੇਟਲਿਫਟਰ ਕੋਚ ਸਾਹਿਬ ਮਨਜੀਤ ਕੁਮਾਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਏਸ਼ੀਆ ਪਾਵਰ ਲਿਫਟਿੰਗ ਚੈਪੀਅਨ ਕੋਚ ਕੁਲਦੀਪ ਸਿੰਘ ਰਾਣਾ ਵਲੋਂ ਅਤੇ 2023 ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਇੰਡੀਅਨ ਰੇਲਵੇ ਦੀ ਅਗਵਾਈ ਕਰਨ ਵਾਲੇ ਅਤੇ ਸਿਲਵਰ ਮੈਡਲਿਸਟ ਰਹੇ ਪਿੰਡ ਗੁਣਾਚੌਰ ਦੇ ਵੇਟਲਿਫ਼ਟਰ ਅਮਰਜੀਤ ਗੁਰੂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਜਸਵੀਰ ਸਿੰਘ ਓਲੰਪਿਅਨ ਨੇ ਕਲੱਬ ਦੇ ਅਹੁਦੇਦਾਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਨਾਲ਼ ਅਤੇ ਕਲੱਬ ਦੇ ਖਿਡਾਰੀਆਂ ਆਪਣੇ ਮਹਾਨ ਅਨੁਭਵ ਦੀ ਸਾਂਝ ਪਾਈ ਕਿ ਕਿਸ ਤਰ੍ਹਾਂ ਆਪਣੇ ਗਰੀਬੀ ਦਾਵੇ ਚੋਂ ਉੱਠ ਕੇ ਕਿਵੇਂ ਉਨ੍ਹਾਂ ਨੇ ਵੱਡੇ ਵੱਡੇ ਮੁਕਾਮ ਹਾਸਿਲ ਕੀਤੇ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਲੱਬ ਦੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਦੁਆ ਕੀਤੀ। ਉਨ੍ਹਾਂ ਨੇ ਭਵਿੱਖ ਵਿੱਚ ਕਲੱਬ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਦਾ ਵਚਨ ਦਿੱਤਾ ਤਾਂ ਜੋ ਖਿਡਾਰੀਆਂ ਨੂੰ ਕੋਈ ਕਮੀ ਪੇਸ਼ੀ ਨਾ ਆਵੇ। ਇਸ ਖੂਬਸੂਰਤ ਮਿਲਣੀ ਦੌਰਾਨ ਉਨ੍ਹਾਂ ਨੇ ਕਲੱਬ ਦੇ ਅਹੁਦੇਦਾਰ ਸਾਹਿਬਾਨਾਂ ਨਾਲ਼ ਚਾਹ ਦਾ ਕੱਪ ਵੀ ਸਾਂਝਾ ਕੀਤਾ ਅਤੇ ਇਹ ਮਿਲਣੀ ਯਾਦਗਾਰ ਹੋ ਨਿੱਬੜੀ ਜਿਸਨੂੰ ਕਲੱਬ ਦੇ ਹੀ ਖਿਡਾਰੀਆਂ ਨੇ ਕੈਮਰੇ ਵਿੱਚ ਕੈਦ ਕਰ ਲਿਆ। ਇਸ ਖੂਬਸੂਰਤ ਮਿਲਣੀ ਦੌਰਾਨ ਭਲਵਾਨ ਜਸਵੰਤ ਸਿੰਘ ਰਾਜੂ, ਭਲਵਾਨ ਪਰਮਜੀਤ ਸਿੰਘ ਰਾਏਪੁਰ ਡੱਬਾ, ਸਮਾਜਸੇਵੀ ਜਗਦੀਪ ਸਿੰਘ ਹੀਰ ਤੋਂ ਇਲਾਵਾ ਵੇਟਲਿਫ਼ਟਰ ਗੁਰਲੀਨ ਕੌਰ ਰਾਏ, ਅਰਪਿਤਾ ਰਾਏ, ਰਾਜਵਿੰਦਰ ਕੌਰ, ਪੂਜਾ ਸੁਮਨ,ਹਰਜੀਵਨ ਕੌਰ ਹੀਰ,ਸੀਰਤ ਕੌਰ, ਖੁਸ਼ਕਰਨ ਸਿੰਘ ਅਤੇ ਯੁਵਰਾਜ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹ ਲੈਣ ਤੋਂ ਪੀੜਿਤ 66 ਸਾਲ ਦੀ ਔਰਤ ਨੂੰ ਮਿਲੀ ਨਵੀਂ ਜ਼ਿੰਦਗੀ
Next articleਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਮਾਹਿਲਪੁਰ ਵਿਖੇ ਗੁਰਦੁਆਰਾ ਧਰਮਸ਼ਾਲਾ ਗੁਰੂ ਸਾਹਿਬ ਅਤੇ ਸੰਗਤ ਦਾ ਆਸ਼ੀਰਵਾਦ ਪ੍ਰਾਪਤ ਕੀਤਾ-ਕਰੀਮਪੁਰੀ