ਜਸਵੀਰ ਕੌਰ ਮੰਡਿਆਣੀ ਨੇ ਜਿੱਤਿਆ ਸੋਨ ਤਮਗਾ

ਗੁਰਬਿੰਦਰ ਸਿੰਘ ਰੋਮੀ , ਕੁਰੂਕਸ਼ੇਤਰ (ਸਮਾਜ ਵੀਕਲੀ): ਇੱਥੇ ਦਰੋਣਾਚਾਰਿਆ ਸਟੇਡੀਅਮ ਵਿਖੇ ਚੱਲ ਰਹੀ ਨੈਸ਼ਨਲ ਮਾਸਟਰ ਅਥਲੈਟਿਕਸ ਮੀਟ ਵਿੱਚ ਭਾਰਤ ਦੇ ਵੱਖੋ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਸ ਵਿੱਚ ਪੰਜਾਬ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਮੰਡਿਆਣੀ ਤੋਂ ਪਹੁੰਚੀ ਅਧਿਆਪਕਾ ਜਸਵੀਰ ਕੌਰ ਨੇ 800 ਮੀਟਰ ਦੌੜ ਵਿੱਚ ਪਹਿਲੇ ਸਥਾਨ ‘ਤੇ ਰਹਿੰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ। ਇਨ੍ਹਾਂ ਦੇ ਨਾਲ਼ ਕੇਰਲਾ ਦੀ ਖਿਡਾਰਨ ਸਵਰਾਜਯਾ ਲਕਸ਼ਮੀ ਦੂਜੇ ਸਥਾਨ ਨਾਲ਼ ਚਾਂਦੀ ਤਮਗਾ ਵਿਜੇਤਾ ਅਤੇ ਚੰਡੀਗੜ੍ਹ ਵੱਲੋਂ ਨੀਲਮ ਨੇ ਤੀਜੇ ਨੰਬਰ ‘ਤੇ ਕਾਂਸੀ ਦਾ ਤਮਗਾ ਜਿੱਤਿਆ। ਜਿਕਰਯੋਗ ਹੈ ਕਿ ਇਸ ਖੇਡ ਸਮਾਗਮ ਵਿੱਚ ਰਾਜ ਪੱਧਰੀ ਮੁਕਾਬਲਿਆਂ ਰਾਹੀਂ ਚੁਣੇ ਗਏ 17 ਰਾਜਾਂ ਤੋਂ ਖਿਡਾਰੀ ਸ਼ਾਮਲ ਹੋਏ ਹਨ।

 

Previous articleਸਾਹਿਤਕਾਰ ਜਰਨੈਲ ਸਿੰਘ ਦੀ ਸਵੈ-ਜੀਵਨੀ: ਸੁਪਨੇ ਅਤੇ ਵਾਟਾਂ ‘ਤੇ ਵਿਚਾਰ ਵਿਚਾਰ ਗੋਸ਼ਟੀ
Next articleਪ੍ਰਵਾਸੀ ਪੰਜਾਬੀ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ – ਚੇਤਨ ਸਿੰਘ ਜੌੜਾਮਾਜਰਾ