ਜੱਸ ਇੰਦਰ ਦੇ ਪਹਿਲੇ ਕਨੇਡੀਅਨ ਗੀਤ “ਸੁੱਖ ਨਾਲ ਮਿੱਤਰਾਂ ਦੀ ਬਣੀ ਬਹੁਤ ਹੈ” ਦੀ ਸਫਲ ਰਿਲੀਜ਼

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲਾਂ) ਮੋਂਟਰੀਆਲ, ਕਨੇਡਾ – ਪੰਜਾਬੀ ਮਿਊਜ਼ਿਕ ਜਗਤ ਦੇ ਪ੍ਰਸਿੱਧ ਗਾਇਕ ਜੱਸ ਇੰਦਰ ਨੇ ਆਪਣੇ ਕਨੇਡੀਅਨ ਸੰਗੀਤਕ ਸਫ਼ਰ ਦੀ ਸ਼ੁਰੂਆਤ ਆਪਣੇ ਪਹਿਲੇ ਗੀਤ “ਸੁੱਖ ਨਾਲ ਮਿੱਤਰਾਂ ਦੀ ਬਣੀ ਬਹੁਤ ਹੈ” ਜਿਸ ਨੂੰ ਓਮ ਚੀਮਾ ਵਲੋਂ ਲਿਖਿਆ ਹੈ ਅਤੇ ਇਸ ਗੀਤ ਦਾ ਮਿਊਜ਼ਿਕ ਪ੍ਰਿੰਸ ਸ਼ੋਹਾਨ ਵੱਲੋਂ ਕਿਤਾ ਗਿਆ ਹੈ ਅਤੇ ਜਿਸਨੂੰ ਕੈਨੇਡਾ ਦੇ ਐਮਪੀ ਫਰੈਂਕ ਬੇਲਿਸ ਵਲੋਂ ਰਿਲੀਜ਼ ਕੀਤਾ ਗਿਆ ਹੈ। ਮੈਪਰ ਮੀਡੀਆ ਵਲੋਂ ਸੋਸ਼ਲ ਸਾਈਟਾਂ ਰਾਹੀਂ ਪ੍ਰਮੋਸ਼ਨ ਕੀਤੀ ਜਾ ਰਹੀ ਹੈ।ਇਸ ਮੌਕੇ ‘ਤੇ ਮੋਂਟਰੀਆਲ ਦੇ ਕਈ ਗੁਣਵਾਨ ਸ਼ਖਸ਼ੀਅਤਾਂ, ਸਿਆਸੀ ਨੇਤਾਵਾਂ ਅਤੇ ਸਥਾਨਕ ਕਲਾ-ਪ੍ਰੇਮੀਆਂ ਨੇ ਹਾਜ਼ਰੀ ਲਗਾਈ।ਇਸ ਮੌਕੇ ਤੇ ਸੈਂਟਰ ਪਰਫਾਰਮਿੰਗ ਆਰਟਸ ਕੈਨੇਡਾ ਦੇ ਪ੍ਰਧਾਨ ਨੀਤੂ ਸ਼ਰਮਾ ਮੈਂਬਰ ਗੌਰਵ ਸ਼ਰਮਾ ਗੁਰਦੀਪ ਖਿੰਡਾ ਬਲਕਾਰ ਸਿੰਘ ਲਖਵਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜਰ ਸਨ। ਇਹ ਗੀਤ ਮੌਂਟਰੀਆਲ ਦੇ ਸੱਭਿਆਚਾਰ ਅਤੇ ਪੰਜਾਬੀ ਰੁਹ ਨੂੰ ਜੋੜਦਾ ਹੈ। ਜਸ ਇੰਦਰ ਨੇ ਆਪਣੇ ਦੋਸਤਾਂ ਨਾਲ ਗੁਜਾਰੀਆਂ ਮਿੱਠੀਆਂ ਯਾਦਾਂ ਨੂੰ ਇਸ ਗੀਤ ਰਾਹੀਂ ਸ਼ਬਦਾਂ ਦੀ ਸ਼ਕਲ ਵਿਚ ਪੇਸ਼ ਕੀਤਾ ਹੈ। ਇਹ ਗੀਤ ਕੇਵਲ ਸੰਗੀਤਕ ਪਸੰਦ ਨੂੰ ਨਹੀਂ ਸਾਂਝਾ ਕਰਦਾ, ਸਗੋਂ ਦੋਸਤੀ ਦੇ ਸੱਚੇ ਸੁੱਚੇ ਮਹੱਤਵ ਨੂੰ ਉਜਾਗਰ ਕਰਦਾ ਹੈ। ਮੋਂਟਰੀਆਲ ਵਿੱਚ ਰੱਖੇ ਗੀਤ ਦੇ ਰਿਲੀਜ਼ ਸਮਾਰੋਹ ਦੌਰਾਨ ਕੈਨੇਡੀਅਨ ਸਰਕਾਰ ਦੇ ਐਮਪੀ ਅਤੇ ਕਈ ਸਥਾਨਕ ਪ੍ਰਸ਼ਾਸਨਿਕ ਸ਼ਖਸੀਅਤਾਂ ਨੇ ਜਸ ਇੰਦਰ ਦੇ ਯਤਨਾਂ ਦੀ ਖੂਬ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ “ਇਹ ਗੀਤ ਕਮਿਊਨਿਟੀ ਨੂੰ ਸਮੇਟਣ ਦਾ ਵਡਾ ਯਤਨ ਹੈ। ਇਹਨਾਂ ਨੇ ਸਿਰਫ ਪੰਜਾਬ ਹੀ ਨਹੀਂ, ਸਗੋਂ ਸਾਡੇ ਮੋਂਟਰੀਆਲ ਦੇ ਸੰਗੀਤਕ ਦਾਇਰੇ ਨੂੰ ਵੀ ਮਜ਼ਬੂਤ ਬਣਾਇਆ ਹੈ। ਜਸ ਇੰਦਰ ਜੀ ਨੇ ਇਸ ਮੌਕੇ ਉਤੇ ਕਿਹਾ, “ਮੈਂ ਇਹ ਗੀਤ ਆਪਣੇ ਸਾਰੇ ਮਿੱਤਰਾਂ, ਪਰਿਵਾਰ, ਅਤੇ ਉਹਨਾਂ ਲੋਕਾਂ ਨੂੰ ਸਮਰਪਿਤ ਕਰਦਾ ਹਾਂ, ਜਿਨ੍ਹਾਂ ਮੇਰੇ ਸਫਰ ‘ਚ ਸਾਥ ਦਿੱਤਾ। ਮੈ ਆਸ ਕਰਦਾ ਹਾਂ ਕੇ ਇਸ ਗੀਤ ਰਾਹੀਂ ਦੁਨੀਆ ਦੇ ਹਰੇਕ ਕੋਨੇ ਵਿੱਚ ਪੰਜਾਬੀ ਜੁਬਾਨ ਗੁੰਜੇ। ਸੰਗੀਤ ਪ੍ਰੇਮੀਆਂ ਦੇ ਦਰਮਿਆਨ ਇਸ ਗੀਤ ਨੇ ਦਿਨੋਂ ਦਿਨ ਲੋਕਪ੍ਰਿਯਤਾ ਹਾਸਲ ਕੀਤੀ ਹੈ। ਸਥਾਨਕ ਰੇਡੀਓ ਸਟੇਸ਼ਨਾਂ ਅਤੇ ਸੰਗੀਤ ਪਲੇਟਫਾਰਮਾਂ ਉੱਤੇ ਇਸ ਗੀਤ ਨੂੰ ਬਹੁਤ ਸ਼ਾਨਦਾਰ ਸਹਿਯੋਗ ਮਿਲ ਰਿਹਾ ਹੈ। ਮੋਂਟਰੀਆਲ ਦੇ ਇਸ ਸੰਗੀਤਕ ਰਿਲੀਜ਼ ਨਾਲ ਸਿਰਫ ਜੱਸ ਇੰਦਰ ਦੀ ਹੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦੀ ਮੌਜੂਦਗੀ ਨੂੰ ਵੀ ਇਕ ਨਵੀਂ ਸੂਚਨਾ ਮਿਲੀ ਹੈ। ਇਸ ਸਮੇਂ ਸਰਦਾਰ ਜਸਵੀਰ ਸਿੰਘ, ਰਮੇਸ਼ ਮਹਾਲੋਂ,ਨੰਦ ਲਾਲ ਸੰਤੋਖ ਸਿੰਘ ਜੱਸੀ ,ਸ਼ਿਵ ਵੀਡੀਓ ਪ੍ਰੋਡਕਸ਼ਨ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਆਸਟ੍ਰੇਲੀਆ ਦੀ ਹਾਰ ਤੋਂ ਬਾਅਦ BCCI ਸਖਤ, ਭਾਰਤੀ ਕ੍ਰਿਕਟਰਾਂ ਲਈ ਜਾਰੀ ਕੀਤੇ 10 ਵੱਡੇ ਨਿਰਦੇਸ਼
Next article” ਓਸ਼ੋ ਜੋ ਨਾ ਕਦੇ ਪੈਦਾ ਹੋਏ, ਨਾ ਕਦੇ ਮਰੇ”