HOME ਜਰਖੜ ਖੇਡਾਂ – ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ   ਹੁਣ 17 ਮਈ ਤੋਂ...

ਜਰਖੜ ਖੇਡਾਂ – ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ   ਹੁਣ 17 ਮਈ ਤੋਂ 8 ਜੂਨ ਤੱਕ

1
 ਉਦਘਾਟਨੀ ਮੈਚ ਘਵੱਦੀ ਬਨਾਮ ਉਟਾਲਾ ਵਿਚਕਾਰ 
ਲੁਧਿਆਣਾ    (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਜਰਖੜ ਖੇਡਾਂ ਦੇ ਕੜੀ ਦਾ ਹਿੱਸਾ 15ਵਾਂ  ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਹੁਣ 17 ਮਈ ਤੋਂ 8 ਜੂਨ ਤੱਕ ਜਰਖੜ ਸਟੇਡੀਅਮ ਵਿਖੇ ਹੋਵੇਗਾ । ਇਸ ਫੈਸਟੀਵਲ ਦੇ ਹਾਕੀ ਮੁਕਾਬਲੇ ਹਫਤਾਵਰੀ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਨੀਲੇ ਰੰਗ ਦੀ  ਐਸਟ੍ਰੋਟਰਫ ਮੈਦਾਨ ਉੱਤੇ ਖੇਡੇ ਜਾਣਗੇ । 17 ਮਈ ਨੂੰ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਹੋਵੇਗਾ  । ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁਖ ਪ੍ਰਬੰਧਕ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਜਰਖੜ, ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਵਿੱਚ ਸੀਨੀਅਰ ਵਰਗ ਦੇ ਵਿੱਚ 8 ਟੀਮਾਂ ਜਿਨਾਂ ਵਿੱਚ ਪੂਲ ਏ ਵਿੱਚ ਵਰਤਮਾਨ ਚੈਂਪੀਅਨ ਟੀਮ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ, ਨਨਕਾਣਾ ਸਾਹਿਬ ਸੈਂਟਰ ਅਮਰਗੜ੍ਹ, ਗਿੱਲ ਕਲੱਬ ਘਵੱਦੀ ਅਤੇ ਯੰਗ ਕਲੱਬ ਉਟਾਲਾ ਰੱਖਿਆ ਗਿਆ ਹੈ। ਪੂਲ ਬੀ  ਵਿੱਚ ਉੱਪ ਜੇਤੂ ਨੀਟਾ ਕਲੱਬ ਰਾਮਪੁਰ, ਕਿਲਾ ਰਾਏਪੁਰ ਕਲੱਬ, ਸੰਤ ਕਿਰਪਾਲ ਦਾਸ ਕਲੱਬ ਹੇਰਾਂ, ਮੇਜਬਾਨ ਜਰਖੜ ਹਾਕੀ ਅਕੈਡਮੀ ਨੂੰ ਰੱਖਿਆ ਗਿਆ ਹੈ ਜਦਕਿ ਜੂਨੀਅਰ ਵਰਗ (1-1-2011 ਤੋਂ ਬਾਅਦ ਦੇ ਜਨਮੇ ਖਿਡਾਰੀ ) ਤੇ ਅਧਾਰਤ ਟੀਮਾਂ ਵਿੱਚ ਅਮਰਗੜ੍ਹ ਹਾਕੀ ਸੈਂਟਰ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ, ਕਿਲ੍ਹਾ ਰਾਇਪੁਰ ਹਾਕੀ ਸੈਂਟਰ , ਘਵੱਦੀ ਸਕੂਲ, ਐਚ ਟੀ ਸੀ ਰਾਮਪੁਰਾ ਸੈਂਟਰ, ਏਕ ਨੂਰ ਅਕੈਡਮੀ ਤੇਹਿੰਗ, ਰਾਣਾ ਅਕੈਡਮੀ ਹੁਸ਼ਿਆਰਪੁਰ, ਜਰਖੜ ਹਾਕੀ ਅਕੈਡਮੀ ਹਿੱਸਾ ਲੈਣਗੀਆਂ । ਟੂਰਨਾਮੈਂਟ ਲੀਗ ਕਮ ਨਾਕ ਆਉਟ ਦੇ ਅਧਾਰ ਤੇ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਯੰਗ ਕਲੱਬ ਓਟਾਲਾ ਅਤੇ ਗਿੱਲ ਕਲੱਬ ਘਵੱਦੀ ਵਿਚਕਾਰ ਸ਼ਾਮ 7 ਵਜੇ ਖੇਡਿਆ ਜਾਵੇਗਾ ਜਦਕਿ ਦੂਸਰਾ ਸੀਨੀਅਰ ਵਰਗ ਦਾ ਮੈਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਸੈਂਟਰ ਅਮਰਗੜ੍ਹ ਦੇ ਵਿਚਕਾਰ  ਰਾਤ 8 ਵਜੇ ਖੇਡਿਆ ਜਾਵੇਗਾ। ਜਦ ਕਿ ਜੂਨੀਅਰ ਵਰਗ ਦਾ ਪਹਿਲਾ ਮੈਚ ਵੀ ਰਾਣਾ ਅਕੈਡਮੀ ਹੁਸ਼ਿਆਰਪੁਰ ਬਨਾਮ ਘਵੱਦੀ ਸਕੂਲ ਵਿਚਕਾਰ ਸ਼ਾਮ 5 ਵਜੇ, ਏਕ ਨੂਰ ਅਕੈਡਮੀ ਤੇਹਿੰਗ ਬਨਾਮ ਅਮਰਗੜ੍ਹ ਹਾਕੀ ਸੈਂਟਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ। ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ 60  ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਓਲੰਪੀਅਨ ਪ੍ਰਿਥੀਪਾਲ ਸਿੰਘ ਰਨਿੰਗ ਹਾਕੀ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।  ਜਦ ਕਿ ਉਪ ਜੇਤੂ ਟੀਮ ਨੂੰ 40 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਟੀਮ ਨੂੰ  20 ਹਜਾਰ ਰੁਪਏ, ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੁਆਰਟਰ ਫਾਈਨਲ ਵਿੱਚ ਪੁੱਜਣ ਵਾਲੀਆਂ ਟੀਮਾਂ ਨੂੰ 6-6  ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਸੀਨੀਅਰ ਟੀਮਾਂ ਦੀ ਐਂਟਰੀ ਫੀਸ ਪ੍ਰਤੀ ਟੀਮ 3000 ਹੋਵੇਗੀ। ਸੀਨੀਅਰ ਵਰਗ ਦੀਆਂ ਜੇਤੂ ਟੀਮਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਵਾਲਾ ਇਨਾਮ ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ  ਵੱਲੋਂ ਦਿੱਤਾ ਜਾਵੇਗਾ। ਸਬ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ ਜੇਤੂ ਰੰਨਿੰਗ ਟਰਾਫੀ ਅਤੇ 21000 ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਟੀਮ ਨੂੰ 15 ਹਜਾਰ, ਤੀਸਰੇ ਨੰਬਰ ਤੇ ਆਉਣ ਵਾਲੇ ਟਾਈਮ ਨੂੰ 10 ਹਜ਼ਾਰ ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 8 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ 17 ਮਈ ਨੂੰ ਸ਼ਾਮ 7 ਵਜੇ ਕਰਨਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋੜਵੰਦਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਪੈਂਨਸ਼ਨ ਚੈੱਕ।
Next article13ਵਾਂ ਮੇਲਾ ਪੰਜਾਬੀਆਂ ਦਾ ਐਡਮਿੰਟਨ ਵਿੱਚ ਲੱਗੇਗਾ 23 ਅਗਸਤ ਨੂੰ -ਓਪਿੰਦਰ ਮਠਾਰੂ