ਜਰਖੜ ਹਾਕੀ ਅਕੈਡਮੀ ਦਾ 68ਵੀਂਆ ਸਕੂਲ ਖੇਡਾਂ , (ਹਾਕੀ ਅੰਡਰ 19 ਸਾਲ) ਚਾਂਦੀ ਦਾ ਤਮਗਾ ਜਿੱਤਣ ਤੇ ਜਰਖੜ ਸਕੂਲ ਪੁੱਜਣ ਤੇ ਟੀਮ ਦਾ ਹੋਇਆ ਭਰਵਾਂ ਸਵਾਗਤ

 ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ) ਬਠਿੰਡਾ ਵਿਖੇ ਸਮਾਪਤ ਹੋਈਆਂ 68ਵੀਆਂ ਰਾਜ ਪਁਧਰੀ ਸਕੂਲ ਖੇਡਾਂ ਵਿੱਚ ਜਰਖੜ ਹਾਕੀ ਅਕੈਡਮੀ ਨੇ ਹਾਕੀ ਅੰਡਰ 19 ਸਾਲ ਵਰਗ ਮੁੰਡਿਆਂ ਵਿੱਚ ਚਾਂਦੀ ਦਾ ਤਗਮਾ ਸਟੇਟ ਪੱਧਰ ਤੇ ਹਾਸਲ ਕੀਤਾ ਹੈ । ਜਰਖੜ ਹਾਕੀ ਅਕੈਡਮੀ ਨੇ ਲੀਗ ਦੌਰ ਦਾ ਮੈਚਾਂ ਵਿੱਚ ਜਿਲਾਂ ਫਾਜ਼ਿਲਕਾ ਨੂੰ 4-0 , ਜਿਲਾ ਮਲੇਰਕੋਟਲਾ ਨੂੰ 7-0 ਨਾਲ ਜਦਕਿ ਪ੍ਰੀ ਕੁਆਟਰ ਫਾਈਨਲ ਵਿੱਚ ਫਿਰੋਜ਼ਪੁਰ ਨੂੰ 4-0 ਨਾਲ ਅਤੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਨੂੰ 3-2 ਨਾਲ ਅਤੇ ਸੈਮੀ ਫਾਈਨਲ਼ ਮੁਕਾਬਲੇ ਵਿੱਚ ਬਠਿੰਡਾ ਨੂੰ 4-0 ਅਤੇ ਫਾਈਨਲ ਮੁਕਾਬਲੇ ਵਿੱਚ ਪੀਆਈਐਸ ਲੁਧਿਆਣਾ ਹੱਥੋਂ 0-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤਰ੍ਹਾਂ ਉਹ ਟੂਰਨਾਮੈਂਟ ਵਿੱਚ ਉਪ ਜੇਤੂ ਰਹੀ । ਜਰਖੜ ਹਾਕੀ ਅਕੈਡਮੀ ਦੀ ਰਾਜ ਪਁਧਰੀ ਸਕੂਲ ਖੇਡਾਂ ਵਿੱਚ ਆਪਣੀ ਇਸ ਅਹਿਮ ਪ੍ਰਾਪਤੀ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਜਰਖੜ ਵਿਖੇ ਪਹੁੰਚਣ ਤੇ ਜੇਤੂ ਟੀਮ ਦਾ ਪਰਮਾ ਸਵਾਗਤ ਸਕੂਲ ਦੇ ਸਮੂਹ ਸਟੋਪ ਵੱਲੋਂ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ, ਲੈਕਚਰਾਰ ਪਰਮਜੀਤ ਕੌਰ ,ਲੈਕਚਰਾਰ ਸੁਖਵਿੰਦਰ ਸਿੰਘ , ਸ੍ਰੀ ਬਲਜਿੰਦਰ ਪਾਲ, ਸ੍ਰੀਮਤੀ ਕੁਲਵਿੰਦਰ ਕੌਰ ,ਸ੍ਰੀ ਮਤੀ ਰਵਿੰਦਰ ਕੌਰ ਸ੍ਰੀਮਤੀ ਹਰਪ੍ਰੀਤ ਕੌਰ, ਹਰਵਿੰਦਰ ਸਿੰਘ ਸੁਖਪ੍ਰੀਤ ਸਿੰਘ, ਸੁਖਦੀਪ ਸਿੰਘ , ਬੱਗਾ ਸਿੰਘ ਜਰਖੜ ,ਸ੍ਰੀਮਤੀ ਹਿਤਿਕਾ ਸਿੰਗਲਾ ਸ੍ਰੀਮਤੀ ਮਨਪ੍ਰੀਤ ਕੌਰ ਆਦਿ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ । ਜਰਖੜ ਹਾਕੀ ਅਕੈਡਮੀ ਦੀ ਇਸ ਜਿੱਤ ਬਦਲੇ ਕੋਚ ਗੁਰਸਤਿੰਦਰ ਸਿੰਘ ਪਰਗਟ, ਕੋਚ ਪਰਮਜੀਤ ਸਿੰਘ ਗਰੇਵਾਲ , ਪਵਨਪ੍ਰੀਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ । ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਜੇਤੂ ਖਿਡਾਰੀਆਂ ਨੂੰ ਜਰਖੜ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਜਰਖੜ ਹਾਕੀ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਮਨਮੋਹਣ ਗਰੇਵਾਲ ਮੋਹਨਾ ਜੋਧਾਂ ਸਿਆਟਲ ਨੇ ਵੀ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਅਤੇ ਕੋਚਾਂ ਨੂੰ 68ਵੀਂਆ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਬਦਲੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਜੇਤੂ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅੰਬੇਡਕਰ ਭਵਨ ਅੰਬੇਡਕਰੀ ਵਿਚਾਰਧਾਰਾ ਦਾ ਪ੍ਰਮੁੱਖ ਪ੍ਰੇਰਨਾ ਸਰੋਤ ਲੋਕ ਚੇਤਨਾ ਪੈਦਾ ਕਰਨ ਵਿੱਚ ਅੰਬੇਡਕਰ ਭਵਨ ਦਾ ਇਤਿਹਾਸਿਕ ਯੋਗਦਾਨ — ਸੁਭਾਸ਼ ਮੁਸਾਫਰ
Next articleਸੁਣ, ਨੀਂ ਪੀੜੇ