ਸਰਦੀ ਦਾ ਕਰੋਪ ਅਤੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਕਾਰਨ ਜਰਖੜ ਖੇਡਾਂ 2 ਹਫਤੇ ਲਈ ਮੁਲਤਵੀ 

ਫਰਵਰੀ ਮਹੀਨੇ ਹੋਣਗੀਆਂ ਹੁਣ ਜਰਖੜ ਖੇਡਾਂ 
ਲੁਧਿਆਣਾ ਨਕੋਦਰ (ਹਰਜਿੰਦਰ ਪਾਲ ਛਾਬੜਾ)-ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 19 ਤੋਂ 21 ਜਨਵਰੀ ਤੱਕ ਹੋ ਰਹੀਆਂ ਸਨ ਉਹ ਸਰਦੀ ਦੇ ਕਰੋਪ ਅਤੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਵਧਣ ਕਾਰਨ 2 ਹਫਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਖੇਡਾਂ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਹੋਣਗੀਆਂ ।
ਇਸ ਸਬੰਧੀ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ ।ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਜਰਖੜ ਦੀ ਜਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੇ ਕਾਰਵਾਈ ਬਾਰੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਦੀ ਦਾ ਵੱਧ ਰਿਹਾ ਕਰੋਪ , ਸਕੂਲਾਂ ਦੇ ਵਿੱਚ ਬੱਚਿਆਂ ਦੀਆਂ 21 ਜਨਵਰੀ  2024 ਤੱਕ ਛੁੱਟੀਆਂ ਵੱਧਣ ਕਾਰਨ ਅਤੇ ਬੱਚਿਆਂ ਦੇ ਹੋ ਰਹੇ ਸਲਾਨਾ  ਇਮਤਿਹਾਨ ਕਾਰਨ ਜਰਖੜ ਖੇਡਾਂ ਨੂੰ ਅੱਗੇ ਪਾਉਣਾ ਪਿਆ ।  ਉਹਨਾਂ ਆਖਿਆ ਕੋਕਾ ਕੋਲਾ, ਏਵਨ ਸਾਈਕਲ ਅਤੇ ਹੋਰ ਕੰਪਨੀਆਂ ਵੱਲੋਂ ਜਰਖੜ ਖੇਡਾਂ ਦੀਆਂ ਤਿਆਰੀਆਂ ਪੂਰੇ ਜੋਰਾ ਨਾਲ ਕੀਤੀਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਨਾਇਬ  ਸਿੰਘ ਗਰੇਵਾਲ ਜੋਧਾ ਓਪਨ ਕਬੱਡੀ ਕੱਪ,ਹਾਕੀ  ਸੀਨੀਅਰ (ਮੁੰਡੇ ਕੁੜੀਆਂ) ਹਾਕੀ ਸਬ ਜੂਨੀਅਰ ਮੁੰਡੇ ,ਵਾਲੀਬਾਲ , ਗੱਦੇ ਵਾਲੀਆਂ  ਕੁਸ਼ਤੀਆਂ , ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਫੁੱਟਬਾਲ , ਕਬੱਡੀ ਤੋ ਇਲਾਵਾ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਰੱਸਾਕਸੀ ,ਕਬੱਡੀ ਨੈਸ਼ਨਲ ਸਟਾਈਲ ,ਵਾਲੀਬਾਲ ਆਦਿ ਹੋਰ ਖੇਡਾਂ ਦੇ ਮੁਕਾਬਲੇ ਹੋਣਗੇ ਜੋ ਕਿ ਫਰਵਰੀ ਮਹੀਨੇ ਤਰੀਕਾਂ ਨਿਰਧਾਰਤ ਹੋਣ ਤੋਂ ਬਾਅਦ ਸਾਰੇ ਮੁਕਾਬਲਿਆਂ ਦੇ ਰੂਪ ਰੇਖਾ ਉਲੀਕੀ ਜਾਵੇਗੀ।ਅੱਜ ਦੀ ਮੀਟਿੰਗ ਵਿੱਚ ਇੰਸਪੈਕਟਰ ਬਲਬੀਰ ਸਿੰਘ ਹੀਰ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਪਹਿਲਵਾਨ ਹਰਮੇਲ ਸਿੰਘ ਕਾਲਾ , ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਸਾਹਿਬਜੀਤ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਬਾਕਸਿੰਗ ਕੋਚ, ਜਸਮੇਲ ਸਿੰਘ ਨੋਕਵਾਲ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਿੰਡ ਤਖਤੂਪੁਰਾ ਵਿਖੇ ਸਾਹਿਤ,ਸਭਿਆਚਾਰ ਅਤੇ ਪੰਜਾਬੀਅਤ ਨੂੰ ਸਮਰਪਿਤ ਜੀਵੇ ਜਵਾਨੀ ਅਤੇ ਮਾਂ ਬੋਲੀ ਪੰਜਾਬੀ ਸਮਾਗਮ ਸੰਪੰਨ
Next articleਬਾਜ਼ ਨੂੰ ਚਿੜੀ ਦੀ ਤੋਰ ਨਹੀਂ ਦੱਸੀ ਜਾਂਦੀ