12 ਜਨਵਰੀ ਦੌਣ ਕਲਾਂ ਵਿੱਚ

Mool Chand Sharma

(ਸਮਾਜ ਵੀਕਲੀ)

ਅੱਜ ਮੈਂ ਜਿੱਤ ਦਾ ਗੀਤ ਗਾਉਂਣਾ ਸੀ
ਐਪਰ ਮੈਥੋਂ ਗਾ ‘ਨੀਂ ਹੋਣਾ .
ਮਹਿੰਦੀ ਰੰਗੀ ਦਸਤਾਰ ਦਾ ਫਰਲਾ ,
ਅੰਬਰ ਵਿੱਚ ਉਡਾ ‘ਨੀਂ ਹੋਣਾ .
ਜਨ-ਅੰਦੋਲਨ ਦੇ ਵਿੱਚ ਮੇਰੀਆਂ ,
ਕਵਿਤਾਵਾਂ ਦੇ ਯੋਗਦਾਨ ਲਈ :
ਅੱਜ ਮੇਰਾ ਸਨਮਾਨ ਹੋਣਾ ਸੀ ,
ਐਪਰ ਮੈਥੋਂ ਜਾ ‘ਨੀਂ ਹੋਣਾ .

ਆਉਂਣ ਆਲ਼ੀ 14 ਫਰਵਰੀ ਨੂੰ

ਚੌਦਾਂ ਫਰਵਰੀ ਬਾਈ ਵਾਲ਼ੇ ਦਿਨ ,
ਲਿਖ ਹੋ ‘ਜੇ ਕੋਈ ਇਤਿਹਾਸ .
ਆਮ ਘਰਾਂ ਦੇ ਧੀਆਂ ਪੁੱਤਰ ,
ਚੋਣਾਂ ਵਿੱਚ ਹੋ ਜਾਵਣ ਪਾਸ .
ਮੈਂ ਵੇਖਿਐ ਕਿ ਬਹੁਤੇ ਲੋਕੀਂ ,
ਮੁੱਠੀਆਂ ਵਿੱਚ ਨੇ ਥੁੱਕੀਂ ਫਿਰਦੇ ,
ਲਗਦੈ ਵੋਟਰਾਂ ਤਾਈਂ ਹੋ ਗਿਆ ,
ਪਿਛਲੀਆਂ ਗ਼ਲਤੀਆਂ ਦਾ ਅਹਿਸਾਸ.

ਧੀਆਂ ਪੁੱਤਰ

ਕਾਰਾਂ ਕੋਠੀਆਂ ਤਾਂ ਲੱਭ ਦਿੰਦੇ ਨੇ ਵਥੇਰੇ ਮਾਪੇ
ਕੋਈ ਕੋਈ ਬਣਾਉਂਦੈ ਪਰ ਚੱਜ ਦੀਆਂ ਜੋੜੀਆਂ .
ਬਹੁਤੀਆਂ ਦੇ ਪੱਲੇ ਤਾਂ ਵੀ ਸੂਰਤਾਂ ਹੀ ਪੈਂਦੀਆਂ ਨੇ
ਦੁਨੀਆਂ ‘ਤੇ ਚੱਜ ਦੀਆਂ ਸੀਰਤਾਂ ਨੇ ਥੋੜੀ੍ਆਂ .
ਤੱਪੜਾਂ ‘ਤੇ ਬੈਠ ਕੇ ਵੀ ਧੀਆਂ ਪੜ੍ ਜਾਂਦੀਆਂ ਨੇ
ਮਹਿੰਗਿਆਂ ਸਕੂਲਾਂ ਵਿੱਚ ਪੁੱਤਾਂ ਤੋਂ ਨਾ ਪੜ੍ ਹੋਵੇ ,
ਪੁੱਤਰਾਂ ਦੀ ਲੋਹੜੀ ਤਾਂ ਮਨਾਉਂਦਾ ਜੱਗ ਵੇਖਿਆ ਏ
ਪਰ ਕੋਈ ਕੋਈ ਵੰਡਦਾ ਏ ਧੀਆਂ ਦੀਆਂ ਲੋਹੜੀਆਂ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNight temp drops notches below freezing point in J&K, Ladakh
Next articleਪ੍ਰਧਾਨ ਮੰਤਰੀ ਵੱਲੋਂ ਬਾਲ ਦਿਵਸ ਸੰਬੰਧੀ ਦਿੱਤੇ ਬਿਆਨ ਦੀ ਕਿਸਾਨ ਆਗੂ ਵੱਲੋਂ ਸ਼ਲਾਘਾ ਸਰਬਣ ਸਿੰਘ ਜੱਜ