ਜੰਡਿਆਲਾ ਮੰਜਕੀ ਕਬੱਡੀ ਕੱਪ ਤੇ ਬੈਸਟ ਰੇਡਰ ਜਾਫੀ ਨੂੰ ਨਵੀਆਂ ਆਈ ਟਵੰਟੀ ਕਾਰਾਂ ਦਿੱਤੀਆਂ ਜਾਣਗੀਆਂ – ਜਤਿੰਦਰ ਜੌਹਲ ।

ਜਲੰਧਰ  ਜੰਡਿਆਲਾ ਮੰਜਕੀ    ਨਕੋਦਰ ਮਹਿਤਪੁਰ (ਸਮਾਜ ਵੀਕਲੀ): ਪਿਛਲੇ ਸਮੇਂ ਤੋਂ ਦੁਆਬੇ ਦੀ ਧਰਤੀ ਦੇ ਮਸਹੂਰ ਕਬੱਡੀ ਟੂਰਨਾਮੈਂਟ ਵਿੱਚ ਸੁਮਾਰ ਕਰਨ ਤੋਂ ਬਾਅਦ ਦੇਸ ਦੇ ਵੱਡੇ ਕਬੱਡੀ ਕੱਪ ਵਿੱਚ ਜਾਣਿਆ ਜਾਂਦਾ ਜੰਡਿਆਲਾ ਮੰਜਕੀ ਕਬੱਡੀ ਕੱਪ ਇਸ ਸਾਲ 23 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਖੇਡ ਪ੍ਮੋਟਰ ਜਤਿੰਦਰ ਜੌਹਲ ਅਮਰੀਕਾ ਨੇ ਦੱਸਿਆ ਕਿ ਇਹ ਕਬੱਡੀ ਕੱਪ 23 ਫਰਵਰੀ ਨੂੰ ਮਾ ਉਜਾਗਰ ਸਿੰਘ ਸਮਰਾਏ ਖੇਡ ਸਟੇਡੀਅਮ ਵਿੱਚ ਮੰਜਕੀ ਸਪੋਰਟਸ ਐਂਡ ਵੈਲਫੇਅਰ ਕਲੱਬ,,ਸੈਂਟਰ ਵੈਲੀ ਸਪੋਰਟਸ ਐਂਡ ਕਲਚਰਲ ਕਲੱਬ ਅਮਰੀਕਾ,ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇੱਕ ਰੋਜਾ ਇਸ ਕਬੱਡੀ ਕੱਪ ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ।
ਜਿੰਨਾ ਨੂੰ ਪਹਿਲਾਂ ਇਨਾਮ ਢਾਈ ਲੱਖ ਰੁਪਏ ਭਾਨਾ ਖੱਖ, ਸੁੱਖੀ ਸੰਘੇੜਾ ਅਮਰੀਕਾ ਵਲੋਂ ਦਿੱਤਾ ਜਾਵੇਗਾ। ਦੂਜਾ ਇਨਾਮ ਦੋ ਲੱਖ ਰੁਪਏ ਦਿੱਤਾ ਜਾਵੇਗਾ। ਬੈਸਟ ਰੇਡਰ ਜਾਫੀ ਨੂੰ ਨਵੀਆਂ ਕਾਰਾਂ ਆਈ ਟਵੰਟੀ ਦਿੱਤੀਆਂ ਜਾਣੀਆਂ ਹਨ ਜਿਨ੍ਹਾਂ ਵਿੱਚ ਇੱਕ ਕਾਰ ਸੈਂਟਰ ਵੈਲੀ ਸਪੋਰਟਸ ਕਲੱਬ ਅਤੇ ਦੂਜੀ ਕਾਰ ਸਵ ਸੰਨੀ ਲੰਬੜ ਦੀ ਯਾਦ ਵਿੱਚ ਬੱਲੂ ਸਰਪੰਚ, ਗੁਰਵਿੰਦਰ ਸਿੰਘ, ਗੋਰਾ ਬਾਗੜੀ, ਮਾਟੀ ਮੱਲੀ, ਬੱਬਾ ਕੰਗ, ਪਰਮ ਅਟਵਾਲ ਅਮਰੀਕਾ, ਮਨੂੰ ਅਸਟ੍ਰੇਲੀਆ ਵਲੋਂ ਦਿੱਤੀ ਜਾਵੇਗੀ। ਕਬੱਡੀ ਕੱਪ ਦੇਖਣ ਆਉਣ ਵਾਲੇ ਦਰਸਕਾ ਨੂੰ ਇੱਕ ਮੱਝ ਲੱਕੀ ਡਰਾਅ ਵਿੱਚ ਦਿੱਤੀ ਜਾਵੇਗੀ। ਕਬੱਡੀ ਖਿਡਾਰੀ ਸੱਤੂ ਖਡੂਰ ਸਾਹਿਬ ਨੂੰ ਮਨੂੰ ਅਸਟ੍ਰੇਲੀਆ, ਭਾਗਦੀਪ ਸਿੰਘ ਯੂ ਐਸ ਏ, ਰਾਜ ਜਮਰਾਏ ਯੂ ਐਸ ਏ, ਨੀਟੂ ਕੰਗ ਕੈਨੇਡਾ, ਦੀਪਾ ਚੌਹਾਨ ਯੂ ਐਸ ਏ, ਨਾਜਰ ਸਿੰਘ ਸਹੋਤਾ ਯੂ ਐਸ ਏ ਵਲੋਂ ਕਾਰ ਦਿੱਤੀ ਜਾਵੇਗੀ।
ਇਸ ਤਰ੍ਹਾਂ ਮਨਜਿੰਦਰ ਸਿੰਘ ਚੱਕੀ, ਭੂਰੀ ਛੰਨਾਂ ਦਾ ਵੀ ਭਗਵਾਨਪੁਰ ਸੈਂਟਰ ਵੈਲੀ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਬੁਲਾਰੇ ਦਿਲਸ਼ਾਦ ਈਸੀ ਨੂੰ ਜਤਿੰਦਰ ਜੌਹਲ, ਸਿੰਦਰ ਸਮਰਾ ਨਿਊਜ਼ੀਲੈਂਡ ਵਲੋਂ ਕਾਰ ਦਿੱਤੀ ਜਾਵੇਗੀ। ਇਸ ਕਬੱਡੀ ਕੱਪ ਦੌਰਾਨ ਅਮਰੀਕਾ ਦੀ ਸੈਂਟਰ ਵੈਲੀ ਸਪੋਰਟਸ ਐਂਡ ਕਲਚਰਲ ਦਾ ਵਿਸੇਸ ਯੋਗਦਾਨ ਹੋਵੇਗਾ।ਕਬੱਡੀ ਵਿੱਚ ਲਖਬੀਰ ਸਿੰਘ ਸਹੋਤਾ( ਕਾਲਾ ਟਰੇਸੀ ), ਰਾਜਾ ਧਾਮੀ,ਹੈਰੀ ਭੰਗੂ,ਅਮਨ ਟਿਕਾਣਾ, ਜਗਰੂਪ ਸਿੱਧੂ,ਅਟਵਾਲ ਬ੍ਰਦਰਜ,ਜੇ ਕਬੂਲਪੁਰ,ਲਵ ਰਿਆੜ, ਭਾਨਾ ਖੱਖ,ਗੁਰਮੀਤ ਮੱਲੀ,ਰਮਨੀਕ ਬੱਟ, ਸੁੱਖੀ ਸੰਘੇੜਾ,ਦਲਜੀਤ ਗਿੱਲ, ਬੌਬੀ ਚਾਹਲ,ਬੱਗਾ ਸੰਧੂ (  ਸਾਰੇ ਅਮਰੀਕਾ ), ਮੇਜਰ ਸਿੰਘ ਬਰਾੜ ਭਲੂਰ,ਜਲੰਧਰ ਸਿੰਘ ਸਿੱਧੂ,ਕਰਮਪਾਲ ਸਿੰਘ ਸਿੱਧੂ,ਗੁਰਲਾਲ ਗਿੱਲ ( ਸਾਰੇੇ ਕੈਨੇਡਾ ),ਗੋਪਾ ਬੈਂਸ, ਸਿੰਦਰ ਸਮਰਾ,ਗੋਪੀ ਹਕੀਮਪੁਰ,ਮਾਨਾ ਆਕਲੈਂਡ,ਬਲਬੀਰ ਮੱਦੂ ਸਰੀਂਹ ਨਿਊਜ਼ੀਲੈਂਡ,ਸੱਤਾ ਮੁਠੱਡਾ,ਪਾਲਾ ਸਹੋਤਾ,ਸੁੱਖਾ ਚੱਕਾਵਾਲਾ ਯੂ ਕੇ,ਬੱਲੀ ਸਰੀਂਹ ਕੈਨੇਡਾ,ਮੰਜਕੀ ਸਪੋਰਟਸ ਕਲੱਬ ਦੇ ਪ੍ਬੰਧਕ ਸਰਪੰਚ ਕਾਮਰੇਡ ਮੱਖਣ ਪੱਲਣ,ਗੋਪੀ ਜੌਹਲ,ਗੁਦਾਵਰ ਬਾਸੀ,ਬਾਂਕਾ ਧਾਲੀਵਾਲ, ਭਿੰਦਾ ਜੌਹਲ ਅਮਰੀਕਾ,ਪੀਤਾ ਕੋਚ ਜੰਡਿਆਲਾ,ਕੋਚ ਜੱਗਾ ਜੰਡੀਆਂ ਦਾ ਵਿਸੇਸ਼ ਯੋਗਦਾਨ ਹੋਵੇਗਾ।।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleपुस्तक समीक्षा – राजनीति की कूटनीति मे असहज एक संवेदनशील व्यक्तित्व
Next articleਮਾਂ ਬੋਲੀ