ਜਨਵਾਦੀ ਇਸਤਰੀ ਸਭਾ ਵਲੋਂ ਬਲਾਤਕਾਰੀਆਂ ਨੂੰ ਸਖ਼ਤ ਸਜਾ ਦੇਣ ਦੀ ਮੰਗ :ਸੁਭਾਸ਼ ਮੱਟੂ

 ਗੜ੍ਹਸ਼ੰਕਰ (ਸਮਾਜ ਵੀਕਲੀ)  ( ਬਲਵੀਰ ਚੌਪੜਾ ) ਜਨਵਾਦੀ ਇਸਤਰੀ ਸਭਾ ਦੇ ਸੱਦੇ ਤੇ ਗੜੀ ਮੱਟੋਂ  ਦਰਵਾਜੇ ਸਾਹਮਣੇ ਟਰੇਨੀ ਡਾਕਟਰ ਮੌਮਿਤਾ ਦੇਬ ਨਾਥ ਦੇ ਬਲਾਤਕਾਰੀ ਕਾਤਲਾਂ ਨੂੰ ਫਾਹੇ ਲਗਵਾਉਣ ਲਈ  ਵਿਸ਼ਾਲ ਇਕੱਠ ਕਰਕੇ  ਮਮਤਾ ਬੈਨਰਜੀ ਸਰਕਾਰ, ਮੋਦੀ ਸਰਕਾਰ ਦਾ ਪੁੱਤਲਾ ਸਾੜਿਆ। ਇਸ ਮੌਕੇ ਬੀਬੀ ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ, ਬੀਬੀ ਸੁਰਿੰਦਰ ਚੁੰਬਰ ਸਾਬਕ ਬਲਾਕ ਸੰਮਤੀ ਮੈਂਬਰ,ਜਿਲ੍ਹਾ ਸਕੱਤਰ, ਡਾਕਟਰ ਮਨਪ੍ਰੀਤ ਕੌਰ  ਨੇ ਸੰਬੋਧਨ ਕਰਦਿਆਂ ਕਿਹਾ ਡਾਕਟਰ ਮੌਮਿਤਾ ਦੇਬ ਨਾਥ ਨੇ ਆਰ ਜੀ ਕਰ ਮੈਡੀਕਲ   ਕਾਲਜ,ਹਸਪਤਾਲ ਕੋਲਕਾਤਾ 36ਘੰਟੇ ਲਗਾਤਾਰ  ਕੰਮ ਕਰਨ ਤੋਂ ਬਾਅਦ ਅਰਾਮ ਕਰਨ ਲਈ  ਹਸਪਤਾਲ ਵਿੱਚ ਬਣੇ ਕਮਰੇ ਵਿਚ ਚੱਲੇ ਗਏ , ਬਲਾਤਕਾਰੀਆਂ ਨੇ ਬਲਾਤਕਾਰ ਕਰਕੇ   ਡਾਕਟਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਾਰੀ ਦੁਨੀਆਂ ਵਿੱਚ  ਮਮਤਾ ਬੈਨਰਜੀ ਸਰਕਾਰ ਤੇ ਮੋਦੀ ਸਰਕਾਰ ਵਿਰੁੱਧ ਰੌਲਾ ਪੈ ਗਿਆ ਅਤੇ ਆਈ ਐਮ ਏ ਡਾਕਟਰ ਤੇ ਹੋਰ ਮੈਡੀਕਲ ਸਟਾਫ ਨੇ ਹੜਤਾਲ ਤੇ ਬੈਠੇ ਗਏ।ਜਨਵਾਦੀ ਇਸਤਰੀ ਸਭਾ ਪਹਿਲਾਂ ਵੀ ਨਿਰਭਿਆ ਕਾਂਡ ਦਿੱਲੀ ਵਿਰੁੱਧ ਸੰਘਰਸ਼ ਲੜਿਆ ਤੇ ਧੀ ਨਿਰਭਇਆ ਨੂੰ ਇਨਸਾਫ ਦਿਵਾਇਆ।ਹੁਣ ਵੀ ਇਨਸਾਫ ਪਸੰਦ ਲੋਕਾਂ ਨਾਲ ਮਿਲਕੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਉਣ ਤਕ ਘੋਲ ਜਾਰੀ ਰਹੇਗਾ।ਮੈਡੀਕਲ ਸਟਾਫ,ਡਾਕਟਰਾਂ ਦੀ ਸੁਰੱਖਿਆ ਲਈ ਕੌਮੀ ਸੁਰੱਖਿਆ ਕਾਨੂੰਨ ਬਣਾਇਆ ਜਾਵੇ। ਇਸ ਮੌਕੇ ਮਹਿੰਦਰ ਕੌਰ, ਰਚਨਾ ਦੇਵੀ, ਸੁਨੀਤਾ ਦੇਵੀ,ਜਸਵਿੰਦਰ ਕੌਰ, ਰੇਨੂ ਬਾਲਾ,ਮਨਦੀਪ ਕੌਰ, ਕਮਲੇਸ਼ ਰਾਣੀ, ਜੁਗਿੰਦਰ ਕੌਰ,ਦਲਜੀਤ ਕੌਰ, ਰੇਸ਼ਮ ਕੌਰ, ਸੀਮਾ ਦੇਵੀ,ਸੰਤੋਸ਼ ਕੁਮਾਰੀ, ਵਿਜੈ ਕੁਮਾਰੀ,ਦਰਸ਼ਨ ਸਿੰਘ ਮੱਟੂ, ਬਲਰਾਜ ਪੰਡਿਤ, ਸ਼ਿਵ ਕੁਮਾਰ ਪੰਡਿਤ, ਤੇ ਹੋਰ ਹਾਜਰ ਸਨ। ਆਖਰ ਵਿੱਚ ਪੁਤਲੇ ਨੂੰ ਅਗ ਲਗਾਈ ਗਈ ਅਤੇ ਬਲਾਤਕਾਰੀਆਂ ਨੂੰ ਫਾਹੇ ਲਾਓ ਦੇ ਨਾਹਰੇ ਲਗਾਏ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSUNDAY SAMAJ WEEKLY = 25/08/2024
Next articleਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਭਗਵੰਤ ਮਾਨ ਦੇ ਲਾਰਿਆਂ ਦੀ ਪੰਡ ਫੂਕੀ ਕੇ ਗੜ੍ਹਸ਼ੰਕਰ ਵਿਖ਼ੇ ਕੀਤਾ ਰੋਸ ਪ੍ਰਦਸ਼ਨ