(ਸਮਾਜ ਵੀਕਲੀ)
ਕੁਰਾਹੇ ਪਿਆਂ ਨੂੰ ਰਾਹੇ ਪਾ ਦਿਓ
ਨਸ਼ੇ ਚ ਡੁੱਬੇ ਨੋਜਵਾਨਾਂ ਦੀ
ਕੋਈ ਜ਼ਮੀਰ ਜਗਾ ਦਿਓ
ਮੇਰੇ ਉਜੜਦੇ ਹੋਏ ਪੰਜਾਬ ਨੂੰ
ਬਚਾਉਣ ਲੀ ਵਾਹ ਪੂਰੀ ਲਾ ਦਿਓ
ਮਿਰਜ਼ੇ ਤੇ ਰਾਂਝੇ ਦੇ ਵਾਰਸਾਂ ਦੀ
ਰੁਲਦੀ ਪੱਤ ਬਚਾ ਲਓ
ਉਜੜਦੇ ਸੁਹਾਗ ਤੇ ਚਿਰਾਗ
ਸੱਖਣੀਆ ਹੁੰਦੀਆਂ ਕੁੱਖਾਂ ਦੀ
ਖੰਨਾ ਪਾਵੇ ਤਰਲਾ,ਰੱਖ ਬਚਾਅ ਲਓ
ਖਿਆਲ ਆਇਆ
——————-
ਰਾਤੀ ਸੁਪਨੇ ਚ ਮੇਰੇ ਇਕ ਖਿਆਲ ਆਇਆ
ਸਹੁੰ ਤੇਰੀ,ਖਿਆਲ ਵੀ ਸੀ ਤੇਰੇ ਨਾਲ ਆਇਆ
ਜੁੜ ਬੈਠੇ ਸਾਂ ਆਪਾਂ ਦੋਵੇਂ ਜਦੋਂ ਪਹਿਲੀ ਦਫਾ਼
ਉਸ ਸਮੇ ਕੀਤਾ ਤੇਰਾ ਸਵਾਲ ਯਾਦ ਆਇਆ
ਆਖਦੀ ਸੀ ਮਾਪਿਆ ਨਹੀਂ ਮੰਨਣਾ ਮੇਰਿਆਂ
ਇਹੀ ਸਵਾਲ ਦਾ ਮੁੜ ਸੀ ਖਿਆਲ ਆਇਆ
ਸਿਰਜੇ ਸੀ ਜੋ ਸੁਪਨੇ ਆਪਾਂ ਕੱਠਿਆਂ ਬਹਿ ਕੇ
ਉਹ ਬਿਖਰ ਜਾਣ ਦਾ,ਫੇਰ ਖਿਆਲ ਆਇਆ
ਕੀਤੇ ਸਨ ਜੋ ਵਾਆਦੇ ਆਖਰੀ ਸਾਹਾਂ ਤੱਕ ਦੇ
ਉਹ ਵਾਆਦੇ ਟੁੱਟਣ ਦਾ ਸੀ,ਖਿਆਲ ਆਇਆ
ਸਾਂਭ ਰੱਖੀਆਂ,ਜੋ ਤੇਰੀਆਂ ਗਿਫ਼ਟ ਨਿਸ਼ਾਨੀਆ
ਉਨਾ ਗਿਫਟਾਂ ਦੇ ਖੁਸੱਣ ਦਾ ਮਲਾਲ ਆਇਆ
ਬੇਵਫਾਈ ਵਾਲੇ ਤਾਆਨੇ ਸੁਣ,ਅੱਕਿਆ ਅਜੀਤ
ਤਾਂ ਹੀ ਖਿਆਲ ਤੋਂ,ਦੂਰੀ ਦਾ ਖਿਆਲ ਆਇਆ
—————
ਅਜੀਤ ਖੰਨਾ
ਮੋਬ:85448-54669