ਅੰਗਰੇਜ਼ ਹਕੂਮਤ ਖ਼ਿਲਾਫ਼ ਕੇਸ ਲੜਨ ਵਾਲੇ ਵਕੀਲ ਚੇਤੂਰ ਸ਼ੰਕਰਨ ਨਾਇਰ ਦੀ ਤਸਵੀਰ ਅਤੇ ਲਿਖਤਾਂ ਹਟਾਉਣਾ ਅਤੀ ਮੰਦਭਾਗਾ– ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਵਿੱਚ ਲਗਾਉਣ ਵਾਲੀ ਸਰਕਾਰ ਧਿਆਨ ਦੇਵੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਨਵੀਨੀਕਰਨ ਅਤੇ ਸੁੰਦਰੀਕਰਨ ਕਰਨ ਸਮੇਂ ਆਪਣੀ ਜਾਨ ਦੀ ਅਹੂਤੀ ਦੇਸ਼ ਲਈ ਦੇਣ ਵਾਲੇ ਮਹਾਨ ਸ਼ਹੀਦਾਂ ਦੀਆਂ ਗੈਲਰੀ ਵਿੱਚ ਤਸਵੀਰਾਂ ਅਤੇ ਤਖ਼ਤੀਆਂ ਗਾਇਬ ਹੋਣਾ ਚਿੰਤਾ ਦਾ ਵਿਸ਼ਾ ਹੈ। ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ਵਿੱਚ ਲੱਗੀ ਖਬਰ ਪੜ੍ਹਨ ਤੋਂ ਬਾਅਦ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਹੇ। ਸ਼੍ਰੀ ਬਾਵਾ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਹਨ। ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸੂਬਾ ਸਰਕਾਰ ਵੱਲੋਂ ਮਨਮਾਨੀਆਂ ਕਰਕੇ ਸ਼ਹੀਦਾਂ ਦੀਆਂ ਫੋਟੋਆਂ ਸਿਰਫ਼ ਦਫ਼ਤਰਾਂ ਵਿੱਚ ਲਗਾਉਣਾ ਲੋਕ ਵਿਖਾਵਾ ਬਣ ਕੇ ਰਹਿ ਗਈਆਂ ਹਨ ਪਰ ਉਹਨਾਂ ਦੀ ਸੋਚ, ਸਚਾਈ, ਦੇਸ਼ ਭਗਤੀ ਤੋਂ ਕੋਹਾਂ ਦੂਰ ਸੋਚ ਦੇ ਮਾਲਕ ਸਿਆਸੀ ਕੁਰਸੀਆਂ ‘ਤੇ ਬਿਰਾਜਮਾਨ ਹੋ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਭਾਸ਼ਣ ਸਿਰਫ਼ 15 ਅਗਸਤ ਅਤੇ 26 ਜਨਵਰੀ ਨੂੰ ਦਿੰਦੇ ਹਨ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਤਸਵੀਰ ਨਾਲੋਂ ‘ਸ਼ਹੀਦ’ ਸ਼ਬਦ ਹਟਾਉਣਾ ਅਤੀ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕਿ ਜਿਸ ਵਕੀਲ ਨੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਕੇਸ ਲੜਿਆ ਅਤੇ ਸਚਾਈ ਬਿਆਨ ਕੀਤੀ ਉਸ ਵਕੀਲ ਚੇਤੂਰ ਸ਼ੰਕਰਨ ਨਾਇਰ ਦੀ ਤਸਵੀਰ ਅਤੇ ਲਿਖਤਾਂ ਗਾਇਬ ਕਰਨ ਵਾਲੀ ਸੰਸਥਾ ਖ਼ਿਲਾਫ਼ ਉਪਰੋਕਤ ਬੇਨਿਯਮੀਆਂ ਨੂੰ ਦੇਖਦੇ ਹੋਏ ਐਕਸ਼ਨ ਲਿਆ ਜਾਵੇ। ਬਾਵਾ ਨੇ ਕਿਹਾ ਕਿ ਭਾਰਤ ਦੇ ਖੂਬਸੂਰਤ ਗੁਲਦਸਤੇ ਦੇ ਰਾਖੇ ਮਹਾਨ ਸ਼ਹੀਦਾਂ ਦੇ ਨਾਮ ‘ਤੇ ਸਿਰਫ਼ ਸਿਆਸੀ ਰੋਟੀਆਂ ਹੀ ਸੇਕਦੇ ਹਨ। ਉਹਨਾਂ ਅੰਦਰ ਦੇਸ਼ ਭਗਤੀ, ਦੇਸ਼ ਪਿਆਰ ਨਾਮ ਦੀ ਕੋਈ ਚੀਜ਼ ਨਹੀਂ। ਉਹਨਾਂ ਕਿਹਾ ਕਿ ਲੋੜ ਹੈ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕਰੀਏ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ- ਲਾਲ ਕਿਲੇ ਸੇ ਆਈ ਆਵਾਜ਼- ਢਿੱਲੋਂ, ਸਹਿਗਲ, ਸ਼ਾਹਨਵਾਜ਼ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਵਰਗਾਂ ਦੇ ਲੋਕਾਂ ਦਾ ਯੋਗਦਾਨ ਹੈ। ਇਸ ਨੂੰ ਭੁੱਲਣਾ ਨਹੀਂ ਚਾਹੀਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



