ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤੱਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਹਾਈਵੇ ਤੇ ਲੁੱਟਾ/ਖੋਹਾ ਕਰਨ ਵਾਲੇ ਇੱਕ ਲੜਕਾ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 13 ਮੋਬਾਇਲ ਫੋਨ, 01 ਮੋਟਰ ਸਾਈਕਲ ਅਤੇ ਦਾਤਰ ਬਰਾਮਦ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬਡਵੀਜਨ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 07.01.2025 ਨੂੰ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ. ਬਾਵਾ ਸਿੰਘ ਥਾਣਾ ਗੁਰਾਇਆ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਰੁੜਕਾ ਖੁਰਦ ਨਹਿਰ ਤੇ ਨਾਕਾਬੰਦੀ ਦੌਰਾਨ ਦੋਸ਼ੀਆਨ ਦਿਨੇਸ਼ ਸ਼ਰਮਾ ਉਰਫ ਬੱਬੂ ਪੁੱਤਰ ਮੰਗਤ ਰਾਈ ਵਾਸੀ ਪਿੰਡ ਨੂਰੇਵਾਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਅਤੇ ਲਵਲੀਨ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਮੁਹੱਲਾ ਪਹਾੜ ਸਿੰਘ ਰਾਹੋਂ ਥਾਣਾ ਰਾਹੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਖੋਹ ਕੀਤੇ 13 ਮੋਬਾਇਲ ਫੋਨ, 01 ਮੋਟਰ ਸਾਈਕਲ ਅਤੇ 01 ਦਾਤਰ ਬ੍ਰਾਮਦ ਕੀਤਾ ਗਿਆ ਅਤੇ ਮੁਕੱਦਮਾ ਨੰਬਰ 03 ਅ/ਧ 309(4) 2NS ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ। ਜੋ ਮੁਕੱਦਮਾ ਹਜਾ ਵਿੱਚ ਦੋਸ਼ੀਆਨ ਦਿਨੇਸ਼ ਸ਼ਰਮਾ ਉਰਫ ਬੱਬੂ ਪੁੱਤਰ ਮੰਗਤ ਰਾਈ ਵਾਸੀ ਪਿੰਡ ਨੂਰੇਵਾਲ ਥਾਣਾ ਫਿਲੌਰ ਜਿਲ੍ਹਾਂ ਜਲੰਧਰ ਅਤੇ ਲਵਲੀਨ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਮੁਹੱਲਾ ਪਹਾੜ ਸਿੰਘ ਰਾਹੋਂ ਥਾਣਾ ਰਾਹੋਂ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਹੈ ਅਤੇ ਲੰਬੇ ਸਮੇਂ ਵਿੱਚ ਆਪਣੇ ਘਰ ਨਹੀਂ ਜਾਂਦੀ ਸੀ। ਜਿਸ ਨੇ ਮੁੰਡਿਆ ਨਾਲ ਮਿਲ ਕੇ ਆਪਣਾ ਹੀ ਗੈਂਗ ਬਣਾ ਕਿ ਥਾਣਾ ਫਿਲੌਰ, ਅੱਪਰਾ, ਗੰਨਾ ਪਿੰਡ, ਥਾਣਾ ਗੁਰਾਇਆ ਅਤੇ ਮੁਕੰਦਪੁਰ ਦੇ ਏਰੀਆ ਵਿੱਚ ਕਰੀਬ 14 ਵਾਰਦਾਤਾ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦਾ ਵਾਰਦਾਤ ਕਰਨ ਦਾ ਤਰੀਕਾ ਰਾਤ ਵੇਲੇ ਰਾਹਗੀਰਾਂ ਨੂੰ ਦਾਤਰ ਦੀ ਨੋਕ ਤੇ ਰੋਕ ਕੇ ਪੈਸੇ ਅਤੇ ਮੋਬਾਇਲ ਖੋਣਾ ਹੈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜੋ ਦੋਸ਼ੀਆਨ ਉਕਤਾਨ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਾਸੋਂ ਥਾਣਾ ਹਜਾ ਦੇ ਏਰੀਆ ਵਿੱਚ ਹੋਈਆ ਹੋਰ ਲੁੱਟ/ਖੋਹ ਦੀਆਂ ਵਾਰਦਾਤਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੇ ਕਿੱਥੇ ਕਿੱਥੇ ਹੋਰ ਵਾਰਦਾਤਾ ਕੀਤੀਆ ਹਨ ਬਾਰੇ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj