ਜੈ ਪ੍ਰਤਾਪ ਸੇਵਾ ਸੋਸਾਇਟੀ ਭੇਟਾਂ ਵੱਲੋਂ ਸਵਰਗੀ ਜੈ ਪ੍ਰਤਾਪ ਸਿੱਧੂ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬੈਗ ਦਿੱਤੇ ਗਏ

ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਭੇਂਟ ਵਿਖੇ ਨਵੇਂ ਵਿਦਿਅਕ ਸੈਸ਼ਨ ਮੌਕੇ ਧਾਰਮਿਕ ਸਮਾਗਮ ਕਰਵਾਇਆ 
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਭੇਂਟ ਵਿਖੇ ਨਵੇਂ ਵਿਦਿਅਕ ਸੈਸ਼ਨ ਮੌਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਭੋਗ ਪਾਏ ਗਏ। ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਸ.ਪਲਵਿੰਦਰ ਸਿੰਘ ਸਿੱਧੂ ਅਤੇ ਸ.ਰਣਧੀਰ ਸਿੰਘ ਜੀ ਦੁਆਰਾ ਸਥਾਪਿਤ ਜੈ ਪ੍ਰਤਾਪ ਸੇਵਾ ਸੋਸਾਇਟੀ ਭੇਟਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਵਰਗੀ ਜੈ ਪ੍ਰਤਾਪ ਸਿੱਧੂ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬੈਗ ਦਿੱਤੇ ਗਏ। ਇਸ ਦੌਰਾਨ ਪਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਿਨ ਕੋਟਾਨ ਧੰਨਵਾਦ ਜਿਨ੍ਹਾਂ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੇਟ ਦੇ ਵਿੱਚ ਸਮੂਹ ਸਟਾਫ, ਸਮੂਹ ਵਿਦਿਆਰਥੀਆਂ ਅਤੇ ਸਮੂਹ ਸਾਧ ਸੰਗਤ ਪਿੰਡ ਭੇਟ ਨੂੰ ਆਪਣੀ ਛਤਰ ਛਾਇਆ ਹੇਠ ਗੁਰੂ ਦਾ ਸੰਗ ਮਾਨਣ ਦਾ ਅਮੁੱਲ ਸਮਾਂ ਬਖ਼ਸ਼ਿਸ਼ ਕੀਤਾ। ਨਵੇਂ ਸੈਸ਼ਨ ਲਈ ਸਮੂਹ ਅਧਿਆਪਕਾਂ, ਵਿਦਿਆਰਥੀਆਂ ਨੂੰ ਆਪਣਾ ਵੱਡਮੁੱਲਾ ਅਸ਼ੀਰਵਾਦ ਬਖ਼ਸ਼ਿਸ਼ ਕੀਤਾ। ਇਸ ਮੌਕੇ ਸਮੂਹ ਅਧਿਆਪਕ ਵਰਗ, ਸਮੂਹ ਗ੍ਰਾਮ ਪੰਚਾਇਤ, ਐਸ ਐਮ ਸੀ ਕਮੇਟੀਆਂ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।ਇਸ ਮੌਕੇ ਬਾਬਾ ਹੀਰਾ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ, ਬਲੇਰ ਖਾਨ ਪੁਰ ਨੇ ਆਪਣਾ ਅਸ਼ੀਰਵਾਦ ਦਿੱਤਾ। ਮੁੱਖ ਮਹਿਮਾਨ ਡੀ ਐੱਸ ਪੀ ਸ੍ਰੀ ਅਮਰੀਕ ਸਿੰਘ ਚਾਹਲ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ। ਵੱਖ ਵੱਖ ਸਕੂਲਾਂ ਤੋਂ ਆਏ ਉੱਚ ਸਿੱਖਿਆ ਅਧਿਕਾਰੀ, ਬੀ ਐੱਨ ਓ ਮੈਮ ਸ੍ਰੀਮਤੀ ਰਵਿੰਦਰ ਕੌਰ ਜੀ,ਪ੍ਰਿੰਸੀਪਲ ਵੀਨਾ ਮੈਮ ਸਸਸਸ ਢਪੱਈ, ਮੁੱਖ ਅਧਿਆਪਕਾ ਸ੍ਰੀਮਤੀ ਅਨੂ ਗੁਜਰਾਲ ਸਹਸ ਅਹਿਮਦਪੁਰ,  ਸ. ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਕਪੂਰਥਲਾ, ਸੀ ਐੱਚ ਟੀ ਸ੍ਰੀਮਤੀ ਨੀਰੂ ਬਾਲਾ,ਸ. ਭਜਨ ਸਿੰਘ ਉੱਚਾ ਬੇਟ,ਲੈਕਚਰਾਰ ਸ੍ਰੀ ਰਾਜੇਸ਼ ਜੌਲੀ, ਸ੍ਰੀ ਹਰਦੇਵ ਸਿੰਘ ਖਾਨੋਵਾਲ,ਸ. ਇੰਦਰਜੀਤ ਸਿੰਘ ਖਹਿਰਾ, ਸ ਐਡਵੋਕੇਟ ਸ੍ਰੀ ਮਨਜੀਤ ਸਿੰਘ ਰਾਜਾ, ਸ੍ਰੀ ਹਰਿੰਦਰ ਸਿੰਘ ਬਡਿਆਲ ਸ੍ਰੀ ਮਨੂੰ ਪ੍ਰਾਸ਼ਰ,ਸ੍ਰੀ ਵੱਸਣਦੀਪ ਸਿੰਘ ਜਵਾਲਾ ਪੁਰ, ਸ੍ਰੀ ਅਮਰਜੀਤ ਸੰਧੂ ਚੱਠਾ,ਲੈਕਚਰਾਰ ਸ੍ਰੀ ਗੁਰਪ੍ਰੀਤ ਸਿੰਘ, ਲੈਕਚਰਾਰ ਸ੍ਰੀਮਤੀ ਪਰਮਜੀਤ ਭਗਤ, ਲੈਕਚਰਾਰ ਸ੍ਰੀਮਤੀ ਮਨਜੀਤ ਕੌਰ,ਸ੍ਰੀਮਤੀ ਰਵਿੰਦਰਜੀਤ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਇੰਦਰਜੀਤ ਕੌਰ ਚੇਅਰਪਰਸਨ ਐਸ ਐਮ ਸੀ ਕਮੇਟੀ,ਸ੍ਰੀਮਤੀ ਸਿਮਰਤਾ ਆਹਲੂਵਾਲੀਆ, ਸ੍ਰੀਮਤੀ ਮੀਨਾਕਸ਼ੀ, ਸ੍ਰੀਮਤੀ ਮਨਪ੍ਰੀਤ ਕੌਰ,ਸ੍ਰੀਮਤੀ ਰਮਿੰਦਰ ਕੌਰ, ਸ੍ਰੀਮਤੀ ਅੰਜੂ ਬਾਲਾ, ਸ੍ਰੀ ਜਗਤਾਰ ਸਿੰਘ ਹੈੱਡ ਟੀਚਰ, ਸ੍ਰੀ ਦੀਪਕ ਕੁਮਾਰ ਨੱਥੂ ਚਾਹਲ, ਸ੍ਰੀ ਹਰਜਿੰਦਰ ਸਿੰਘ ਨਾਗਲੂ,ਸ੍ਰੀ ਮਨਦੀਪ ਸਿੰਘ,ਸ੍ਰੀਮਤੀ ਅਮਨ ਸਿੱਧਪੁਰ,ਮੈਮ ਈਸ਼ਾ ਭਾਸਕਰ, ਮੈਮ ਬੇਬੀ , ਸ੍ਰੀ ਕੁਲਵਿੰਦਰ ਸਿੰਘ, ਸ੍ਰੀ ਅਵਤਾਰ ਸਿੰਘ, ਸ੍ਰੀਮਤੀ ਸੁਰਜੀਤ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਸਰਬਜੀਤ ਕੌਰ ਆਦਿ ਹਾਜ਼ਰ ਸਨ। ਪਿੰਡ ਭੇਟ ਦੇ ਸਾਬਕਾ ਸਰਪੰਚ ਸ਼੍ਰੀ ਪ੍ਰਦੁਮਣ ਸਿੰਘ, ਸਰਪੰਚ ਸ਼੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਮਨਜੀਤ ਕੌਰ ਸਾਬਕਾ ਪੰਚ,ਸ੍ਰੀਮਤੀ ਸਰਬਜੀਤ ਕੌਰ ਪੰਚ, ਸ੍ਰੀ ਸੁਖਵਿੰਦਰ ਸਿੰਘ ਰਾਣਾ ਪੰਚ, ਸ੍ਰੀ ਗੁਰਜੀਤ ਸਿੰਘ ਪੰਚ, ਸ੍ਰੀ ਗੁਰਵਿੰਦਰ ਸਿੰਘ ਗਿੰਦਾ ਚਾਚਾ, ਮਾਸਟਰ ਪਰਮਜੀਤ ਸਿੰਘ ਭੇਟ, ਸ੍ਰੀ ਤਰਸੇਮ ਸਿੰਘ ਪੀਰੂ,ਸ੍ਰੀ ਦਲਵੀਰ ਕੁਮਾਰ,ਸ੍ਰੀ ਨਛੱਤਰ ਸਿੰਘ ਪੰਚ, ਸ੍ਰੀਮਤੀ ਪ੍ਰੀਤੀ ਪੰਚ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ  ਦੇ ਲੰਗਰ ਸਮੂਹ ਸੰਗਤ ਲਈ ਹਾਜ਼ਰ ਸਨ। ਅੰਤ ਵਿੱਚ ਸਰਕਾਰੀ ਮਿਡਲ ਸਕੂਲ ਭੇਟ ਦੇ ਇੰਚਾਰਜ ਸ੍ਰੀ ਸੁਖਜਿੰਦਰ ਸਿੰਘ ਢੋਲਣ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਸ੍ਰੀ ਰਮੇਸ਼ ਕੁਮਾਰ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਕਾਮਨਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਂਬੜ ਪਿੰਡ ਨੇ ਕੀਤੀ ਵਿਲੱਖਣ ਪਹਿਲ : ਕਰਮ ਸਿੰਘ ਜ਼ਖ਼ਮੀ 
Next articleਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਸਨਮਾਨ