ਜੈ ਭੀਮ, ਨਮੋ ਬੁੱਧਾਏ
(ਸਮਾਜ ਵੀਕਲੀ) ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਣ ਸਮੁੱਚੇ ਪੰਜਾਬ ਦੇ ਬਹੁਤ ਸਾਰੇ ਲੋਕ ਖਾਸਕਰ ਨੀਵੇਂ ਇਲਾਕਿਆਂ ਅਤੇ ਪਿੰਡਾਂ ਦੇ ਗ਼ਰੀਬ ਕਿਸਾਨ ਅਤੇ ਗਰੀਬ ਸਮਾਜ ਦੇ ਲੋਕ ਬੇਹੱਦ ਦੁੱਖ ਅਤੇ ਸੰਤਾਪ ਨੂੰ ਝੱਲ ਰਹੇ ਹਨ। ਪੰਜਾਬ ਦਾ ਸਮੁੱਚਾ ਅੰਬੇਡਕਰਵਾਦੀ ਅਤੇ ਬੋਧੀ ਭਾਈਚਾਰਾ ਵੀ ਅਜਿਹੀ ਦੁੱਖ ਦੀ ਘੜੀ ਵਿੱਚ ਸਮੂਹ ਪੰਜਾਬੀਆਂ ਦੇ ਨਾਲ ਗਹਿਰਾ ਦੁੱਖ, ਡੂੰਘੀ ਸੰਵੇਦਨਾ ਅਤੇ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ। ਅਸੀਂ ਵੀ ਸਾਰੇ ਇਸ ਕੁਦਰਤੀ ਆਫ਼ਤ ਵਿੱਚ ਪੰਜਾਬ ਦੇ ਸਾਰੇ ਬੁੱਧ ਵਿਹਾਰਾਂ ਅਤੇ ਮਾਨਵਤਾ ਵਾਦੀ ਸੰਸਥਾਵਾਂ ਵਲੋਂ ਆਪਣੀ ਹੈਸੀਅਤ ਮੁਤਾਬਕ ਹੜ ਪ੍ਰਭਾਵਿਤ ਇਲਾਕਿਆਂ ਦੇ ਜਰੂਰਤ ਮੰਦ ਦੁਖੀ ਲੋਕਾਂ ਦੀ ਮਦਦ ਲਈ ਯਤਨ ਕਰ ਰਹੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਮੁਸੀਬਤ ਦੀ ਇਸ ਘੜੀ ਵਿੱਚ ਅਸੀਂ ਵੀ ਅੰਬੇਡਕਰ ਮਿਸ਼ਨਰੀ ਅਤੇ ਮਾਨਵਤਾ ਵਾਦੀ , ਬੋਧੀ ਸੰਸਥਾਵਾਂ ਵਲੋਂ ਹਰ ਸੰਭਵ ਮਦਦ ਕਰਦੇ ਰਹਾਂਗੇ। ਕਿਸੇ ਵੀ ਲੋੜਵੰਦ ਵਿਅਕਤੀ ਦੀ ਮੁੱਢਲੀ ਸਹਾਇਤਾ ਜਾਂ ਵਾਜਿਬ ਮਦਦ ਲਈ ਨਜਦੀਕੀ ਬੁੱਧ ਵਿਹਾਰਾਂ ਅਤੇ ਨਿਮਨ ਲਿਖਿਤ ਜਿੰਮੇਵਾਰ ਵਿਅਕਤੀਆਂ ਵਲੋਂ ਜਾਇਜ ਸਹਯੋਗ ਕੀਤਾ ਜਾ ਸਕਦਾ ਹੈ। ਐਡਵੋਕੇਟ ਹਰਭਜਨ ਸਾਂਪਲਾ , ਬੁੱਧ ਵਿਹਾਰ ਸੋਫੀ ਪਿੰਡ ਅਤੇ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ , ਹੁਸਨ ਲਾਲ ਬੋਧ, ਬੁੱਧ ਵਿਹਾਰ ਸਿੱਧਾਰਥ ਨਗਰ, ਐਡਵੋਕੇਟ ਕੁਲਦੀਪ ਭੱਟੀ , ਅੰਬੇਡਕਰ ਬੁਧਿਸਟ ਰੀਸੋਰਸ ਸੈਂਟਰ ਸੂੰਢ ਨਜਦੀਕ ਬੰਗਾ , ਅਸ਼ਵਨੀ ਕੁਮਾਰ,ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ , ਸਰਦਾਰ ਹਰਜੀਤ ਸਿੰਘ , ਮਹਮਾਯਾ ਬੁੱਧ ਵਿਹਾਰ ਬਲਾਚੌਰ , ਰਮੇਸ਼ ਕੌਲ ਪ੍ਰਧਾਨ ਅੰਬੇਡਕਰ ਪਾਰਕ ਫ਼ਗਵਾੜਾ, ਬਲਦੇਵ ਭਾਰਦਵਾਜ ਅੰਬੇਡਕਰ ਭਵਨ ਜਲੰਧਰ, ਪ੍ਰਿੰਸੀਪਲ ਪਰਮਜੀਤ ਜੱਸਲ ,ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ , ਐਡਵੋਕੇਟ ਸੰਜੀਵ ਭੌਰਾ, ਬੁੱਧ ਵਿਹਾਰ ਫਿਲੌਰ ,ਧਰਮਵੀਰ ਬੋਧ, ਬੁੱਧ ਵਿਹਾਰ ਫਗਵਾੜਾ , ਕਸ਼ਮੀਰ ਲੱਧੜ, ਪੰਚਸ਼ੀਲ ਬੁੱਧ ਵਿਹਾਰ ਹੁਸ਼ਿਆਰਪੁਰ, ਪ੍ਰਸ਼ੋਤਮ ਬੋਧ, ਬੁੱਧ ਵਿਹਾਰ ਨਕੋਦਰ , ਡਾਕਟਰ ਸੁਧੀਰ ਬੋਧ , ਬੁੱਧ ਵਿਹਾਰ ਗੁਰਦਾਸਪੁਰ , ਅਤਰਵੀਰ ਸਿੰਘ , ਬੁੱਧ ਵਿਹਾਰ ਰੇਲ ਕੋਚ ਫੈਕਟਰੀ ਕਪੂਰਥਲਾ , ਧੰਮ ਚਾਰੀ ਅਚੱਲ ਕੀਰਤੀ ਅੰਬੇਡਕਰ ਬੁੱਧ ਵਿਹਾਰ ਮਕਸੁਦਾਂ। ਮੁਸੀਬਤ ਦੀ ਇਸ ਘੜੀ ਵਿੱਚ ਅਸੀਂ ਕੁਦਰਤ ਅੱਗੇ ਹਰ ਇੱਕ ਜੀਵ ਦੇ ਭਲੇ ਦੀ ਅਰਦਾਸ ਕਰਦੇ ਹਾਂ। ਸਭ ਦਾ ਮੰਗਲ ਹੋਵੇ, ਸਭ ਦਾ ਭਲਾ ਹੋਵੇ, ਸਭ ਦਾ ਕਲਿਆਣ ਹੋਵੇ,ਸਾਰੇ ਦੁੱਖਾਂ ਤੋਂ ਮੁਕਤ ਹੋਣ। ਸਾਧੂ ਸਾਧੂ ਸਾਧੂ।
ਨਿਵੇਦਕ:- ਪੰਜਾਬ ਦਾ ਸਮੂਹ ਅੰਬੇਡਕਰ ਵਾਦੀ ਅਤੇ ਬੋਧੀ ਭਾਈਚਾਰਾ ਅਤੇ ਅੰਬੇਕਰਾਇਡ ਬੁੱਧਿਸਟ ਕੋਰਡੀਨੇਸ਼ਨ ਕਮੇਟੀ ਪੰਜਾਬ।



