ਜਗਜੀਤ ਸਿੰਘ ਲੱਡਾ ਦੀ ਪੁਸਤਕ ਨੂੰ ਸਨਮਾਨ ਮਿਲਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ

ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਕਾਰਜਕਾਰਨੀ ਦੀ ਵਿਸ਼ੇਸ਼ ਇਕੱਤਰਤਾ ਲੇਖਕ ਭਵਨ ਸੰਗਰੂਰ ਵਿਖੇ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਬਾਲ ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਬਾਲ ਗ਼ਜ਼ਲ-ਸੰਗ੍ਰਹਿ ‘ਪਿਆਰਾ ਭਾਰਤ’ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਲਈ ਚੁਣੇ ਜਾਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਕੱਤਰਤਾ ਵਿੱਚ ਸ਼ਾਮਲ ਸਾਹਿਤਕਾਰਾਂ ਨੇ ਜਗਜੀਤ ਸਿੰਘ ਲੱਡਾ ਦੇ ਬਾਲ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਲੱਡਾ ਨੇ ਤੇਰਾਂ ਬਾਲ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਬਾਲ ਸਾਹਿਤ ਦੇ ਖੇਤਰ ਵਿੱਚ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ, ਜਦੋਂ ਕਿ ਉਨ੍ਹਾਂ ਦੇ ਪੰਜ ਬਾਲ ਗ਼ਜ਼ਲ-ਸੰਗ੍ਰਹਿ ਅਜੇ ਪ੍ਰਕਾਸ਼ਨਾ ਅਧੀਨ ਹਨ। ਇਸ ਤੋਂ ਪਹਿਲਾਂ ਸਾਲ 2018 ਵਿੱਚ ਉਨ੍ਹਾਂ ਦੀ ਪੁਸਤਕ ‘ਰੁੱਖ ਦੇਣ ਸੁੱਖ’ ਨੂੰ ਇਸੇ ਸਨਮਾਨ ਲਈ ਚੁਣਿਆ ਗਿਆ ਸੀ। ਇਸ ਇਕੱਤਰਤਾ ਵਿੱਚ ਡਾ. ਮੀਤ ਖਟੜਾ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਸਤਪਾਲ ਸਿੰਘ ਲੌਂਗੋਵਾਲ, ਪਰਮਜੀਤ ਕੌਰ ਸੇਖੂਪੁਰ, ਗਗਨਪ੍ਰੀਤ ਕੌਰ ਸੱਪਲ, ਕੁਲਵੰਤ ਖਨੌਰੀ, ਜਗਜੀਤ ਸਿੰਘ ਲੱਡਾ, ਜਸਪਾਲ ਸਿੰਘ ਸੰਧੂ, ਸੁਰਜੀਤ ਸਿੰਘ ਮੌਜੀ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ, ਕ੍ਰਿਸ਼ਨ ਗੋਪਾਲ, ਗੁਰੀ ਚੰਦੜ, ਗਗਨਪ੍ਰੀਤ ਕੌਰ, ਕੁਲਦੀਪ ਸਿੰਘ ਸੋਹਲ, ਡਾਕਟਰ ਰਣਜੀਤ,ਬਿੱਕਰ ਸਿੰਘ ਸਟੈਨੋ, ਜੱਗੀ ਮਾਨ, ਗੁਰਮੀਤ ਸਿੰਘ ਸੋਹੀ, ਸੁਰਿੰਦਰਪਾਲ ਸਿੰਘ ਸਿਦਕੀ, ਪਰਮਜੀਤ ਕੌਰ ਈਸੀ, ਸਰਬਜੀਤ ਸੰਗਰੂਰਵੀ, ਗੋਬਿੰਦ ਸਿੰਘ ਤੂਰਬਨਜਾਰਾ ਅਤੇ ਲਾਭ ਸਿੰਘ ਝੱਮਟ ਆਦਿ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ? ਦੋ ਅਤੇ ਚਾਰ ਸ਼ਬਦਾਂ ਤੋਂ ਬਣੇ ਕੁਝ ਸ਼ਬਦ
Next articleਕੌਫ਼ੀ ਵਿਦ ਜਸਪਾਲ ਮਾਨਖੇੜਾ