ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਬਾਬਾ ਜੀ ਦੀ ਮੇਹਰ ਨਾਲ ਹੋਈ ਕਿਸਾਨੀ ਅੰਦੋਲਨ ਦੀ ਜਿੱਤ-ਜੱਗੀ ਸਿੰਘ ਜਰਮਨ, ਪਰਮਜੀਤ ਸਿੰਘ ਢਿੱਲੋ ਤੇ ਬਲਵੀਰ ਸਿੰਘ ਢਿੱਲੋਂ

ਅੱਪਰਾ, (ਸਮਾਜ ਵੀਕਲੀ):  ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਜੱਗੀ ਸਿੰਘ ਜਰਮਨ, ਪਰਮਜੀਤ ਸਿੰਘ ਢਿੱਲੋ ਤੇ ਬਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ’ਤੇ ਬਾਬਾ ਜੀ ਦੀ ਮੇਹਰ ਸਦਕਾ ਹੀ ਉਕਤ ਤਿੰਨ ਖੇਤੀ ਕਾਨੂੰਨ ਰੱਦ ਹੋਏ ਹਨ। ਇਸ ਮੌਕੇ ਉਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡਦੇ ਹੋਏ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਭਗ 700 ਕਿਸਾਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਤਾਂ ਜਾ ਕੇ ਹੀ ਇਸ ਮੁਹਿੰਮ ਨੂੰ ਅੰਜ਼ਾਮ ਪ੍ਰਾਪਤ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਇਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸ਼ੰਘਰਸ਼ ਇਤਿਹਾਸ ਦੇ ਸੁਨਿਹਰੀ ਪੰਨਿਆਂ ’ਚ ਲਿਖਿਆ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੰਨ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਲੋਂ ਰੱਦ ਕਰਨ ਦਾ ਫੈਸਲਾ ਸਲਾਘਾਯੋਗ-ਵਿਨੋਦ ਭਾਰਦਵਾਜ, ਪ੍ਰਗਣ ਸਿੰਘ ਢਿੱਲੋਂ ਤੇ ਮਨਵੀਰ ਸਿੰਘ ਢਿੱਲੋਂ
Next articleਨਾਨਕ ਦੇ ਨਾਮ