ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜੈਕੁਲਿਨ ਫਰਨਾਂਡੇਜ਼ 18 ਅਕਤੂਬਰ ਨੂੰ ਤਲਬ

Actress Jacqueline Fernandez

ਨਵੀਂ ਦਿੱਲੀ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਦੀਆਂ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿਚ ਸਮੱਸਿਆਵਾਂ ਵਧ ਰਹੀਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ  ਨੇ ਅਦਾਕਾਰਾ ਨੂੰ ਚੌਥੀ ਵਾਰ ਸੰਮਨ ਭੇਜਿਆ ਹੈ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਨੋਟਿਸ ਭੇਜਣ ਦੇ ਬਾਵਜੂਦ ਪੇਸ਼ ਨਹੀਂ ਹੋਈ ਤੇ   ਉਸ ਨੂੰ ਅੱਜ ਵੀ ਪੇਸ਼ ਹੋਣ ਲਈ  ਕਿਹਾ ਗਿਆ  ਸੀ। ਇਹ ਮਾਮਲਾ ਸੁਕੇਸ਼ ਚੰਦਰਸ਼ੇਖਰ ਕੇਸ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ ਜੈਕੁਲਿਨ ਨੇ ਕਿਹਾ ਹੈ ਕਿ ਉਹ ਨਿੱਜੀ ਕਾਰਨਾਂ ਕਰ ਕੇ ਪੇਸ਼ ਨਹੀਂ ਹੋਈ। ਹੁਣ ਈਡੀ ਨੇ ਅਦਾਕਾਰਾ ਨੂੰ ਨਵੀਂ ਦਿੱਲੀ ਦੇ ਈਡੀ ਦਫਤਰ ਵਿਚ 18 ਅਕਤੂਬਰ ਨੂੰ ਸੱਦਿਆ ਹੈ ਤੇ ਆਪਣਾ ਬਿਆਨ ਦੇਣ ਲਈ ਕਿਹਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਵੱਲੋਂ ਦਸਹਿਰੇ ਮੌਕੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ
Next articleਸਿੰਘੂ ਬਾਰਡਰ ’ਤੇ ਮਾਰੇ ਗਏ ਲਖਬੀਰ ਸਿੰਘ ਦਾ ਸਸਕਾਰ