(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਪੰਜਾਬ ਵਿੱਚ ਇਸ ਵੇਲੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਜ਼ਿਮਨੀ ਚੋਣਾਂ ਦਾ ਕਾਰਨ ਇਹ ਕਿ ਇਥੋਂ ਦੇ ਜੋ ਵਿਧਾਇਕ ਸਨ ਉਹ ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਹ ਸੀਟਾਂ ਖਾਲੀ ਹੋ ਗਈਆਂ। ਜਿਮਨੀ ਚੋਣਾਂ ਦੀਆਂ ਚਾਰ ਸੀਟਾਂ ਗਿੱਦੜਬਾਹਾ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਚਰਚਾ ਵਿੱਚ ਹੀ ਹਨ ਪਰ ਸਭ ਤੋਂ ਪ੍ਰਮੁੱਖ ਸੀਟ ਗਿੱਦੜਬਾਹਾ ਦੀ ਹੈ ਜੋ ਖਾਸ ਚਰਚਾ ਵਿੱਚ ਹੈ ਇਸ ਸੀਟ ਦੇ ਉੱਪਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਵੱਲੋਂ, ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ, ਮਨਪ੍ਰੀਤ ਬਾਦਲ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਤੋਂ ਇਲਾਵਾ ਅੰਮ੍ਰਿਤਸਰ ਦਲ ਵੱਲੋਂ ਸੁਖਰਾਜ ਸਿੰਘ ਨਿਆਮੀ ਵਾਲਾ ਚੋਣ ਮੈਦਾਨ ਵਿੱਚ ਹਨ। ਉੰਝ ਤਾਂ ਇੱਥੇ ਕੋਈ ਨਾ ਕੋਈ ਚਰਚਾ ਚਲਦੀ ਹੀ ਰਹਿੰਦੀ ਹੈ ਪਰ ਜੋ ਚਰਚਾ ਨੇ ਹਲਕੇ ਦਾ ਰੁੱਖ ਹੀ ਬਦਲ ਦਿੱਤਾ। ਗਿੱਦੜਬਾਹਾ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਨਵੇਂ ਪੋਸਟਰ ਸਾਹਮਣੇ ਆਏ ਇਹਨਾਂ ਪੋਸਟਰਾਂ ਦੇ ਵਿੱਚ ਸੁਖਬੀਰ ਬਾਦਲ ਤੇ ਡਿੰਪੀ ਢਿੱਲੋ ਦੋਵਾਂ ਦੀ ਇਕੱਠਿਆਂ ਦੀ ਤਸਵੀਰ ਹੈ ਤੇ ਉਸ ਤੋਂ ਬਿਨਾਂ ਚੋਣ ਨਿਸ਼ਾਨ ਤਕੜੀ ਦਾ ਨਿਸ਼ਾਨ ਹੈ। ਇਹਨਾਂ ਪੋਸਟਰਾਂ ਉੱਪਰ ਵਿਸ਼ੇਸ਼ ਤੌਰ ਉੱਤੇ ਲਿਖਿਆ ਹੈ ਜੋ ਕਦਰ ਨਹੀਂ ਕਰ ਸਕਿਆ ਭਰਾਵਾਂ ਵਰਗੇ ਪਿਆਰ ਦੀ ਉਹ ਕੀ ਕਦਰ ਪਾਊ ਗਿੱਦੜਬਾਹਾ ਦੇ ਸਤਿਕਾਰ ਦੀ, ਇਹ ਜੋ ਪੋਸਟਰ ਲੱਗੇ ਹਨ ਇਹ ਸਿੱਧੇ ਤੌਰ ਉੱਤੇ ਡਿੰਪੀ ਢਿੱਲੋਂ ਦੇ ਵਿਰੋਧ ਵਿੱਚ ਹਨ। ਇਹ ਪੋਸਟਰ ਕਿਸ ਨੇ ਕਦੋਂ ਲਗਾਏ ਹਨ ਇਸ ਬਾਰੇ ਤਾਂ ਕੋਈ ਪਤਾ ਨਹੀਂ ਪਰ ਨਵੀਂ ਚਰਚਾ ਜਰੂਰ ਛਿੜ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly