(ਸਮਾਜ ਵੀਕਲੀ)
ਪ੍ਰਾਣ ਸਾਹਬ ਨੇ ਪੰਜਾਬੀ,ਹਿੰਦੀ, ਤੇਲਗੂ ਅਤੇ ਕਨੱੜਾ ਵਿਚ ਕੁੱਲ ਮਿਲਾਕੇ ਤਕਰੀਬਨ 300 ਫਿਲਮਾਂ ਵਿਚ ਕੰਮ ਕੀਤਾ ਸੀ,ਜਿਨ੍ਹਾਂ ਵਿਚ ਨਕਾਰਾਤਮਕ (ਵਿਲਨ), ਸਕਾਰਾਤਮਕ (ਚਰਿਤੱਰ ), ਅਤੇ ਮਜਾਹੀਆ ਰੋਲ ਵੀ ਸ਼ਾਮਲ ਹਨ। ਬਹੁਤੇ ਰੋਲ ਤਾਂ ਪ੍ਰਾਣ ਨੇ ਨਕਾਰਾਤਮਕ ਰੋਲ ਹੀ ਕੀਤੇ ਸਨ, ਪਰ ਹਰ ਕਿਸਮ ਦੇ ਰੋਲ ਵਿਚ ਉਹ ਜਾਨ ਪਾਅ ਦਿੰਦੇ ਸਨ, ਅਤੇ ਫਿਲਮੀਂ ਪਰਦੇ ਤੇ ਛਾਅ ਜਾਂਦੇ ਸਨ, ਪ੍ਰਾਣ ਨੇ ਹਰ ਫਿਲਮ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਇਕ ਦਿਨ ਅਚਾਨਕ ਪ੍ਰਾਣ ਦੀ ਮੁਲਾਕਾਤ ਹੀਰਾ ਮੰਡੀ ਲਹੋਰ ਦੀ ਇਕ ਦੁਕਾਨ ਤੇ ਵਲੀ ਮੁਹੱਮਦ ਵਲੀ ਨਾਲ ਹੋਈ ਉਹ ਫਿਲਮ ਨ੍ਰਿਮਾਤਾ ਦਲਸੁਖ ਪੰਚੋਲੀ ਨਾਲ ਕੰਮ ਕਰਦਾ ਸੀ।ਇਸ ਤਰ੍ਹਾਂ ਪ੍ਰਾਣ ਨੂੰ 1940 ਵਿਚ ਆਈ ਪਹਿਲੀ ਪੰਜਾਬੀ ਫਿਲਮ ‘ਯਮਲ੍ਹਾ ਜੱਟ’ ਮਿਲੀ ਸੀ, ਅਤੇ ਉਹ ਫਿਲਮ ਬੜੀ ਕਾਮਯਾਬ ਰਹੀ ਸੀ।
ਪ੍ਰਾਣ ਦੀ ਦੂਜੀ ਫਿਲਮ ਦਾ ਨਾਂ ਸੀ ‘ਚੌਧਰੀ’(1941 ) ਇਸ ਫਿਲਮ ਨੇ ਵੀ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਸਨ,ਇਨ੍ਹਾਂ ਦੋ ਫਿਲਮਾਂ ਤੋਂ ਅਲਾਵਾ ਪ੍ਰਾਣ ਨੇ ਦੋ ਹੋਰ ਪੰਜਾਬੀ ਫਿਲਮਾਂ ਕੀਤੀਆਂ ਸਨ ਜਿਨ੍ਹਾਂ ਦਾ ਨਾਂ ਸੀ ‘ਛਈ’,(1950 ) ਤੇ ‘ਨਾਨਕ ਦੁਖੀਆ ਸਭ ਸੰਸਾਰ’ (1971 ) ਪ੍ਰਾਣ ਨੇ ਪੰਜਾਬੀ ਵਿਚ ਚਾਰ ਫਿਲਮਾਂ ਕੀਤੀਆਂ ਸਨ ਅਤੇ ਇਹ ਚਾਰੋ ਫਿਲਮਾਂ ਹਿੱਟ ਰਹੀਆਂ ਸਨ।ਪੰਚੋਲੀ ਪਰੋਡਕਸ਼ਨ ਨੇ ਹੀ ਪ੍ਰਾਣ ਨੂੰ 1942 ਵਿਚ ਨੂਰਜਹਾਂ ਨਾਲ ਹਿੰਦੀ ਫਿਲਮ ‘ਖਾਨਦਾਨ’ ਵਿਚ ਬਤੌਰ ਹੀਰੋ ਪੇਸ਼ ਕੀਤਾ ਸੀ। ਇਸ ਫਿਲਮ ਦੇ ਕਲੋਜ਼ ਅੱਪ ਸੀਨਾਂ ਵਿਚ ਕਦ ਛੋਟਾ ਹੋਣ ਕਰਕੇ ਨੂਰਜਾਹਾਂ ਦੇ ਪੈਰਾਂ ਹੇਠ ਇੱਟਾਂ ਰੱਖੀਆਂ ਜਾਂਦੀਆਂ ਸਨ, ਪ੍ਰਾਣ ਨੇ ਨੂਰਜਾਹਾਂ ਨਾਲ ਬਤੌਰ ਬਾਲ ਕਲਾਕਾਰ ਵਜੋਂ ਵੀ ਕੰਮ ਕੀਤਾ ਸੀ।ਵੰਡ ਤੋਂ ਪਹਿਲਾਂ ਪ੍ਰਾਣ ਨੇ ਤਕਰੀਬਨ 22 ਫਿਲਮਾਂ ਕੀਤੀਆਂ ਸਨ ਜਿਨ੍ਹਾਂ ਦੇ ਨਾਂ ਸਨ ‘ਕੈਸੇ ਕਹੂੰ,’ ‘ਖਾਮੋਸ਼ ਨਿਗਾਹੇਂ’, ‘ਬਦਨਾਮੀ,’ ‘ਪਰਾਏ ਬਸ ਮ,ੇਂ ਅਤੇ ਮੋਹਿਨੀ’ਆਦਿ।ਪ੍ਰਾਣ 14 ਅਗਸਤ 1947 ਨੂੰ ਮੁਮਬਈ ਆ ਗਿਆ ਮੁਮਬਈ ਆਕੇ ਪ੍ਰਾਣ ਨੂੰ ਕੰਮ ਵਾਸਤੇ ਕਈ ਮਹੀਨੇ ਇੰਤਜ਼ਾਰ ਕਰਨਾ ਪਿਆ।
ਮਨੋਰਮਾ ਨਾਲ ਬਟਵਾਰੇ ਵਾਲੇ ਸਾਲ1947 ਦੀਆਂ ਬਣੀਆਂ ਹੋਈਆਂ ਦੋ ਫਿਲਮਾਂ ਜਿਨ੍ਹਾਂ ਦਾ ਨਾਂ ਸੀ ‘ਬੁਤ ਤਰਾਸ’(1951),ਅਤੇ ‘ਖਾਨਾਬਦੋਸ’, (1952) ਪਾਕਿਸਤਾਨ ਵਿਚ ਰਲੀਜ਼ ਹੋਈਆਂ।ਹਿੰਦੀ ਫਿਲਮਾਂ ਦੇ ਖੂਬਸੂਰਤ ਖਲਨਾਇਕ ਪਰਾਣ ਦਾ ਜਨਮ ਕੋਟਗੜ੍ਹ ਪੁਰਾਣੀ ਦਿੱਲੀ ਵਿਖੇ ਇਕ ਆਰਥਿਕ ਪੱਖੋਂ ਸੰਪੰਨ ਕਲਾਲ/ਆਹਲੁਵਾਲੀਆ ਪੰਜਾਬੀ ਪਰਿਵਾਰ ਵਿਚ 12 ਫਰਵਰੀ1920 ਨੂੰ ਹੋਇਆ,ੳਨ੍ਹਾਂ ਦਾ ਪਿੰਡ ਭਰੋਵਾਲ ਜਿਲ੍ਹਾ ਗੁਰਦਾਸ ਪੁਰ ਸੀ, ਪ੍ਰਾਣ ਦਾ ਪੂਰਾ ਨਾਂ ਪ੍ਰਾਣ ਕਰਿਸ਼ਨ ਸਿਕੰਦ ਸੀ। ਉਸਦੇ ਪਿਤਾ ਜੀ ਦਾ ਨਾਂ ਕੇਵਲ ਕ੍ਰਿਸ਼ਨ ਸਿਕੰਦ ਅਤੇ ਮਾਤਾ ਜੀ ਦਾ ਨਾਂ ਰਮੇਸ਼ਵਰੀ ਸੀ।ਕੇਵਲ ਕ੍ਰਿਸਨ ਸਿਕੰਦ ਸਿਵਿਲ ਇੰਜੀਨੀਅਰ ਅਤੇ ਸਰਕਾਰੀ ਠੇਕੇਦਾਰ ਸਨ, ਪ੍ਰਾਣ ਸੱਤ ਭੈਣ ਭਰਾ ਸਨ।ਪ੍ਰਾਣ ਪੜ੍ਹਾਈ ਵਿਚ ਬਹੁਤ ਹੋਸ਼ਿਆਰ ਸੀ,ਖਾਸ ਕਰਕੇ ਹਿਸਾਬ ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਸੀ, ਉਸਦੇ ਪਿਤਾ ਜੀ ਦੀ ਕਈ ਜਗ੍ਹਾ ਬਦਲੀ ਹੋਣ ਕਰਕੇ ਪ੍ਰਾਣ ਨੂੰ ਦੇਹਰਾਦੂਨ,ਕਪੂਰਥਲਾ ਅਤੇ ਮੇਰਠ ਆਦਿ ਸ਼ਹਿਰਾਂ ਵਿਚ ਸਕੂਲ ਬਦਲਨੇ ਪਏ ਸਨ।
ਉਸਨੇ ਦਸਵੀਂ ਰਾਜਾ ਹਾਈ ਸਕੂਲ ਰਾਮਪੁਰ ਤੋਂ ਕਰਕੇ ਫੋਟੋਗ੍ਰਾਫ਼ੀ ਦੀ ਸਿਖਲਾਈ ਲੈਣ ਵਾਸਤੇ ਦਿੱਲੀ ਵਿਖੇ ਦਾਖਲਾ ਲੈ ਲਿਆ, ਅਤੇ ਫੋਟੋਗ੍ਰਾਫ਼ੀ ਵਾਸਤੇ ਉਸਨੂੰ ਸ਼ਿਮਲੇ ਜਾਣਾ ਪਿਆ, ਅਤੇ ਸ਼ਿਮਲੇ ਵਿਚ ਉਸਨੇ ਰਾਮਲੀਲਾ ਵਿਚ ਮਦਨਪੁਰੀ ਨਾਲ ਸੀਤਾ ਦਾ ਪਾਰਟ ਅਦਾ ਕੀਤਾ।ਪ੍ਰਾਣ ਨੇ 18 ਅਪਰੈਲ 1945 ਨੂੰ ਸ਼ੁਕਲਾ ਆਹਲੂਵਾਲੀਆ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਲੜਕੇ ਅਰਵਿੰਦ,ਅਤੇ ਸੁਨੀਲ ਅਤੇ ਲੜਕੀ ਪਿੰਕੀ ਹੈ ਪ੍ਰਾਣ ਦੇ ਕਈ ਪੋਤੇ- ਪੋਤੀਆਂ ਅਤੇ ਦੋਹਤੇ-ਦੋਹਤੀਆਂ ਅਤੇ ਭਤੀਜੇ-ਭਤੀਜੀਆਂ ਹਨ।1948 ਵਿਚ ਉਸਨੂੰ ਬੰਬੇ ਟਾਕੀਜ਼ ਦੀ ਫਿਲਮ ‘ਜਿੱLਦੀ’, ਵਿਚ ਮੌਕਾ ਮਿਲਿਆ ਜਿਸਦਾ ਹੀਰੋ ਦੇਵ ਆਨੰਦ ਅਤੇ ਹੀਰੋਇਨ ਕਾਮਨੀ ਕੌਸ਼ਲ ਸੀ ਇਸ ਫਿਲਮ ਦੇ ਨਿਰਦੇਸ਼ਕ ਸਨ ਸ਼ਾਹਿਦ ਲਤੀਫ,ਤੇ ਇਹ ਫਿਲਮ ਪ੍ਰਾਣ ਨੂੰ ਪ੍ਰਸਿਧ ਲੇਖਕ ਸਆਦਤ ਹਸਨ ਮੰਟੋ ਅਤੇ ਅਦਾਕਾਰ ਸ਼ਿਆਮ ਦੀ ਮਦਦ ਨਾਲ ਮਿਲੀ ਸੀ, ਇਹ ਫਿਲਮ ਪ੍ਰਾਣ ਦੇ ਜੀਵਨ ਦਾ ਅਹਿਮ ਮੋੜ ਸਾਬਤ ਹੋਈ, ਇਸਤੋਂ ਬਾਅਦ ਉਸਨੇ ਪਿੱਛੇ ਮੂੜਕੇ ਨਹੀਂ ਦੇਖਿਆ।ਇਸਤੋਂ ਬਾਅਦ ਪ੍ਰਾਣ ਨੇ ਐਮ ਐਮ ਯੁਸਫ਼ ਦੀ ਗ੍ਰਹਿਸਤੀ(1948 ),ਫ਼ੇਮਸ ਪਿਕਚਰ ਦੀ ‘ਬੜੀ ਬਹਿਨ’ (1949 ),ਪ੍ਰਭਾਤ ਫਿਲਮਜ਼ ਦੀ ‘ਅਪਰਾਧੀ’(1949 )’ ਅਤੇ ਪੰਜਾਬ ਫਿਲਮਜ਼ ਦੀ ‘ਪੁਤਲੀ’ (1950 ) ਵਿਚ ਫਿਲਮਾਂ ਕੀਤੀਆਂ, ਇਹ ਸਭ ਫਿਲਮਾਂ ਬੜੀਆਂ ਕਾਮਯਾਬ ਰਹੀਆਂ, ਅਤੇ ਪ੍ਰਾਣ ਪੱਕੇ ਪੈਰੀਂ ਹੋ ਗਿਆ।
ਇਕ ਵਾਰੀ ਪ੍ਰਾਣ ਦਾ ਫਿਲਮ ਬਾਰੇ ਇੰਟਰਵਿਉ ਅਖ਼ਬਾਰ ਵਿਚ ਛਪਿਆ ਸੀ ਤਾਂ ਉਸਨੇ ਆਪਣੇ ਪਿਤਾ ਜੀ ਨੂੰ ਫਿਲਮ ਵਿਚ ਕੰਮ ਕਰਨ ਵਾਸਤੇ ਇਸ ਕਰਕੇ ਨਹੀਂ ਸੀ ਦiੱਸਆ ਕਿਉਂਕਿ ਉਹ ਸੋਚਦਾ ਸੀ ਪਿਤਾਜੀ ਨਰਾਜ ਹੋ ਜਾਣਗੇ ਅਤੇ ਆਪਣੀ ਭੈਣ ਨੰਮ ਵੀ ਅਖ਼ਬਾਰ ਨਾ ਦਖਾਉਣ ਵਾਸਤੇ ਕਿਹਾ ਸੀ ਪਰ ਪਿਤਾ ਜੀ ਨੂੰ ਪਤਾ ਲੱਗਣ ਤੋਂ ਬਾਅਦ ਨਰਾਜ਼ ਫਿਲਮਾਂ ਦੀ ਜਾਨ ਪ੍ਰਾਣ ਸਾਹਬ ਨਹੀਂ ਹੋਏ।ਪ੍ਰਾਣ ਦੀਆਂ ਜਹਿਰੀਲੀਆਂ ਅੱਖਾਂ,ਖਣਕਦੀ ਅਵਾਜ,ਅਤੇ ਬੋਲਣ ਦਾ ਅੰਦਾਜ ਪਾਤਰ ਦੀ ਬੁਰਾਈ ਨੂੰ ਚਾਰ ਚੰਨ ਲਗਾ ਦਿੰਦੇ ਸਨ, ਉਸਦਾ ਇਕ ਡਾਏਲੋਗ ਬਰਖੁਰਦਾਰ ਟਰੇਡ ਮਾਰਕ ਬਣ ਗਿਆ ਹੈ। ਪ੍ਰਾਣ ਆਪਣੇ ਸਮਿਆਂ ਦਾ ਸੋਹਣਾ ਖਲਨਾਇਕ ਸੀ ਉਸਨੂੰ ਹਰ ਫਿਲਮ ਵਿਚ ਜਿਉਂ ਦਾ ਤਿਉਂ ਪੇਸ਼ ਕੀਤਾ ਜਾਂਦਾ ਸੀ ਅਤੇ ਖਾਸ ਗੈਟ- ਅੱਪ ਦੀ ਲੋੜ ਵੀ ਨਹੀਂ ਸੀ ਪੈਂਦੀ, ਉਹ ਆਪਦੇ ਰੋਲ ਦੀ ਆਪਣੇ ਘਰ ਵਿਚ ਹੀ ਪਰੈਕਟਿਸ ਕਰਦਾ ਸੀ। ਹਰ ਫਿਲਮ ਵਿਚ ਉਸਦਾ ਨਾਂ ਸਟਾਰ ਕਾਸਟ ਦੇ ਅਖੀਰ ਤੇ ਆਉਂਦਾ ਸੀ,ਅਤੇ ਲਿਖਿਆ ਹੁੰਦਾ ਸੀ ਐਂਡ ਪ੍ਰਾਣ,ਇਸ ਕਰਕੇ ਉਸਨੇ ਆਪਣੀ ਜੀਵਨੀ ਦਾ ਨਾਂ ‘ਐਂਡ ਪ੍ਰਾਣ’ ਰੱਖਿਆ ਸੀ।
ਪ੍ਰਾਣ ਬੇਸ਼ਕ ਫਿਲਮਾਂ ਵਿਚ ਖਲਨਾਇਕ ਦਾ ਕੰਮ ਕਰਦਾ ਸੀ ਪਰ ਸਧਾਰਨ ਜਿੰLਦਗੀ ਵਿਚ ਉਹ ਬਹੁਤ ਹੀ ਸ਼ਰੀਫ਼,ਮਿੱਠ ਬੋਲੜਾ,ਨਿੱਘੇ ਅਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ। ਇਕ ਵਾਰੀ ਪਾਰਟੀ ਵਿਚ ਵਹੀਦਾ ਰਹਿਮਾਨ ਨਾਲ ਕੁਝ ਸ਼ਰਾਬੀ ਲੋਕ ਬਦਤਮੀਜੀ ਕਰਨ ਲੱਗੇ ਤਾਂ ਪ੍ਰਾਣ ਨੇ ਹੀ ਵਹੀਦਾ ਰਹਿਮਾਨ ਨੂੰ ਬਚਾਇਆ ਸੀ। ਪ੍ਰਾਣ ਨੇ ਸਵਰਗੀ ਦਲੀਪ ਕੁਮਾਰ,ਦੇਵ ਆਨੰਦ ਅਤੇ ਰਾਜ ਕਪੂਰ ਨਾਲ ਨਕਾਰਾਤਮਕ ਰੋਲ ਕੀਤੇ।ਪ੍ਰਾਣ ਨੇ ਦਲੀਪ ਕੁਮਾਰ ਨਾਲ ‘ਅਜਾਦ’ 1955, ‘ਮਧੂਮਤੀ’ 1958, ‘ਦਿਲ ਦੀਆ ਦਰਦ ਲੀਆ’ 1966, ‘ਰਾਮ ਔਰ ਸ਼ਿਆਮ’ 1967 ਅਤੇ ‘ਅਦਮੀ’ 1968 ਫਿਲਮਾਂ ਵਿਚ ਨਕਾਰਾਤਮਕ ਰੋਲ ਕੀਤੇ ਅਤੇ ਇਹ ਫਿਲਮਾਂ ਯਾਦਗਾਰ ਹੋ ਨਿਬੜੀਆਂ,ਦਲੀਪ ਕੁਮਾਰ ਜਿਹੇ ਦਿੱਗਜ ਅਭਿਨੇਤਾ ਦੇ ਸਾਹਮਣੇ ਪ੍ਰਾਣ ਜਿਹਾ ਨਿੱਗਰ ਖਲਨਾਇਕ ਹੀ ਟਿਕ ਸਕਦਾ ਸੀ।ਦੇਵ ਆਨੰਦ ਨਾਲ ਉਸਨੇ ‘ਜਿੱਦੀ’, ‘ਮੁਨੀਮ ਜੀ’ 1955, ‘ਜਬ ਪਿਆਰ ਕਿਸੀ ਸੇ ਹੋਤਾ ਹੈ’ 1961 ਵਿਚ ,ਅਤੇ ‘ਅਮਰਦੀਪ’ 1958 ਵਿਚ ਅਤੇ ਰਾਜ ਕਪੂਰ ਦੇ ਨਾਲ ‘ਆਹ’1953, ‘ਚੋਰੀ ਚੋਰੀ’ 1955, ‘ਛਲੀਆ’ 1960, ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’1960 ਅਤੇ ‘ ਦਿਲ ਹੀ ਤੋ ਹੈ’ 1963 ਵਿਚ, “ਆਹ” ਫਿਲਮ ਵਿਚ ਪ੍ਰਾਣ ਨੇ ਨਕਾਰਾਤਮਕ ਰੋਲ ਨਾ ਕਰਕੇ ਦੋਸਤ ਡਾਕਟਰ ਦਾ ਸਕਾਰਾਤਮਕ ਰੋਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਉਸਦੀ ਮੁੱਖ ਭੁਮਿਕਾ ਵਾਲੀ ਫਿਲਮ ‘ਹਲਾਕੂ’1956 ਨੇ ਬਹੁਤ ਕਾਮਯਾਬੀ ਹਾਸਿਲ ਕੀਤੀ ਸੀ ਇਸ ਫਿਲਮ ਵਿਚ ਮੀਨਾ ਕੁਮਾਰੀ ਅਤੇ ਅਜੀਤ ਨੇ ਵੀ ਕੰਮ ਕੀਤਾ ਸੀ।ਰਾਜੇਸ਼ ਖੱਨਾ ਨੂੰ ਛੱਡਕੇ ਪ੍ਰਾਣ ਨੂੰ ਸਾਰੇ ਕਲਾਕਰਾਂ ਨਾਲੋਂ ਜਿਆਦਾ ਪੈਸੇ ਮਿਲਦੇ ਸਨ। ਉਸਨੇ ਦੋ ਤੇਲਗੂ ਅਤੇ ਇਕ ਕਨੜਾ ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਜੋਏ ਮੁਕਰਜੀ,ਰਜਿੰਦਰ ਕੁਮਾਰ ਅਤੇ ਧਰਮਿੰਦਰ ਆਦਿ ਜਿਹੇ ਛੋਟੀ ਉਮਰ ਦੇ ਕਲਾਕਾਰਾਂ ਨਾਲ ਮੁਕਾਬਲੇ ਦੇ ਖਲਨਾਇਕ ਦੇ ਰੋਲ ਕੀਤੇ ਅਤੇ ਮਹਿਮੂਦ ਅਤੇ ਕਿਸ਼ੋਰ ਕੁਮਾਰ ਨਾਲ ਕਮੇਡੀ ਦੇ ਰੋਲ ਕੀਤੇ। ਵੈਸੇ ਤਾਂ ਪ੍ਰਾਣ ਨੇ ਇਨ੍ਹਾਂ ਦੋਹਾਂ ਨਾਲ ਬਹੁਤ ਫਿਲਮਾਂ ਕੀਤੀਆਂ ਸਨ ਪਰ ਕਿਸ਼ੋਰ ਕੁਮਾਰ ਨਾਲ ਕੀਤੀਆ ‘ਹਾਫ਼ ਟਿਕਟ’ ਅਤੇ ‘ਮਨਮੌਜੀ’ 1962 ਵਿਚ ਕੀਤੀਆਂ ਫਿਲਮਾਂ ਬੜੀਆਂ ਕਾਮਯਾਬ ਰਹੀਆਂ, ਅਤੇ ਮਹਿਮੂਦ ਨਾਲ ‘ਸਾਧੂ ਔਰ ਸੈLਤਾਨ’ 1969 ਅਤੇ ‘ਲਾਖੋਂ ਮੇਂ ਏਕ’ 1971 ਆਦਿ ਸਨ। ਬੇਸ਼ਕ ਉਸਨੇ ਅਸ਼ੋਕ ਕੁਮਾਰ ਨਾਲ ਸਤਾਈ ਫਿਲਮਾਂ ਕੀਤੀਆਂ ਸਨ ਪਰ ੳਨ੍ਹਾਂ ਫਿਲਮਾਂ ਚੋਂ ‘ਵਿਕਟੋਰੀਆ ਨੰਬਰ 203’ 1972 ਵਿਚ ਆਈ ਇਹ ਫਿਲਮ ਵਿਚ ਬੜੀ ਕਾਮਯਾਬ ਰਹੀ ।1967 ਵਿਚ ਆਈ ਮਨੋਜ ਕੁਮਾਰ ਦੀ ਫਿਲਮ ‘ਉਪਕਾਰ’ ਵਿਚ ਮਲੰਗ ਚਾਚਾ ਦਾ ਬਹੁਤ ਵਧਿਆ ਰੋਲ ਕਰਕੇ ਸਾਬਤ ਕਰ ਦਿੱਤਾ ਕਿ ਪ੍ਰਾਣ ਹਰ ਤਰ੍ਹਾਂ ਦੇ ਰੋਲ ਕਰ ਸਕਦਾ ਹੈ ਇਸ ਫਿਲਮ ਦਾ ਇਕ ਗੀਤ ਜਿਹੜਾ ਪ੍ਰਾਣ ਤੇ ਹੀ ਫਿਲਮਾਇਆ ਗਿਆ ਸੀ ਬਹੁਤ ਪ੍ਰਸਿਧ ਹੋਇਆ ਗੀਤ ਦੇ ਬੋਲ ਸਨ ‘ਕਸਮੇਂ ਵਾਅਦੇ ਪਿਆਰ ਵਫ਼ਾ ਸਭ ਵਾਅਦੇ ਹੈਂ ਵਾਅਦੋਂ ਕਾ ਕਿਆ’।
ਮਨੋਜ ਕੁਮਾਰ ਨਾਲ ਉਸਨੇ ‘ਪੂਰਬ ਪੱਛਮ’ 1970,’ਦਸ ਨੰਬਰੀ’1976, ‘ਬੇਈਮਾਨ’1972 ਆਦਿ, ਇਸ ਤਰ੍ਹਾਂ ੳਸਨੇ ਚਰਿਤਰ ਰੋਲ ਕਰਨੇ ਜਾਰੀ ਰੱਖੇ ਅਤੇ ਆਪਣੇ ਆਪ ਨੂੰ ਖਲਨਾਇਕੀ ਦੀ ਵਲਗਣ ਵਿਚ ਕੈਦ ਨਹੀਂ ਹੋਣ ਦਿੱਤਾ। ਉਸਨੇ, ‘ਹਮਜੋਲੀ’,1970, ‘ਝੀਲ ਕੇ ਉਸ ਪਾਰ’1973 ‘ਧਰਮਵੀਰ’ 1977 ਆਦਿ ਕਾਮਯਾਬ ਫਿਲਮਾਂ ਕੀਤੀਆਂ ਸਨ। ਪ੍ਰਾਣ ਸਾਹਬ ਨੇ ਹੀ ਪ੍ਰਕਾਸ਼ ਮੇਹਰਾ ਨੂੰ ਉਸਦੀ ਫਿਲਮ ‘ਜੰਜ਼ੀਰ’ (1973 ) ਵਿਚ ਨਵੇਂ ਆਏ ਅਮੀਤਾਭ ਬੱਚਨ ਨੂੰ ਬਤੌਰ ਹੀਰੋ ਲੈਣ ਦੀ ਸਲਾਹ ਦਿੱਤੀ ਸੀ।ਇਸ ਫਿਲਮ ਵਾਸਤੇ ਪਹਿਲਾਂ ਧਰਮਿੰਦਰ ਅਤੇ ਦੇਵ ਆਨੰਦ ਮਨ੍ਹਾਂ ਕਰ ਚੁੱਕੇ ਸਨ ਪ੍ਰਾਣ ਸਾਹਬ ਨੇ ਇਸ ਫਿਲਮ ਤੋਂ ਬਾਅਦ ਕੁੱਲ ਮਿਲਾਕੇ ਪੰਦਰਾਂ ਫਿਲਮਾਂ ਕੀਤੀਆਂ ਸਨ ਉਹ ਫਿਲਮਾਂ ਸਨ ‘ਕਸੌਟੀ’, ‘ਮਜਬੂਰ’ 1974, ‘ਡੌਨ’ (1978 ), ‘ਅਮਰ ਅਕਬਰ ਐਨਥਨੀ’ 1977, ‘ਸ਼ਰਾਬੀ’1984ਆਦਿ।ਪ੍ਰਾਣ ਸਾਹਬ ਨੂੰ 1970ਵਿਆਂ ਵਿਚ ਸਾਰੇ ਕਲਾਕਾਰਾਂ ਨਾਲੋਂ ਜਿਆਦਾ ਪੈਸੇ ਮਿਲਦੇ ਸਨ ਸਿਰਫ ਰਾਜੇਸ਼ ਖੱਨਾ ਹੀ ਸੀ ਜਿਸਨੂੰ ਪ੍ਰਾਣ ਸਾਹਬ ਨਾਲੋਂ ਜਿਆਦਾ ਪੇਸੇ ਮਿਲਦੇ ਸਨ 1967 ਵਿਚ ਫਿਲਮਾਂ ਦੀ ਜਾਨ ਪ੍ਰਣ ਸਾਹਬ ਪਹਿਲੀ ਵਾਰੀ ਫਿਲਮ ਉਪਕਾਰ ਲਈ ਬੇਹਤਰੀਨ ਸਹਾਇਕ ਅਭਿਨੇਤਾ ਦਾ ਫਿਲਮ ਫੇਅਰ ਅਵਾਰਡ ਮਿਲਿਆ ਸੀ।
1969 ਵਿਚ ਫਿਲਮ ‘ਆਂਸੂ ਬਣ ਗਏ ਫੂਲ ’ ਵਾਸਤੇ ਦੂਜੀ ਵਾਰੀ ਅਵਾਰਡ ਮਿਲਿਆ ਅਤੇ ਤੀਜੀ ਵਾਰੀ ਉਨ੍ਹਾਂ ਨੂੰ ਫਿਲਮ ‘ਬੇਈਮਾਨ’ ਵਾਸਤੇ ਅਵਾਰਡ ਮਿਲਿਆ।ਕਿਉਂਕਿ ਫਿਲਮ ਪਾਕੀਜ਼ਾ ਦਾ ਸੰਗੀਤ ਬੇਹਤੀਨ ਹੁੰਦੇ ਹੋਏ ਵੀ ਫਿਲਮ ‘ਬੇਈਮਾਨ’ ਦੇ ਸੰਗੀਤ ਨੂੰ ਅਵਾਰਡ ਮਿਲਿਆ ਸੀ ਅਤੇ ਰੋਸ ਵਜੋਂ ਪ੍ਰਾਣ ਸਾਹਬ ਨੇ ਇਸਦੇ ਵਿਰੋਧ ਵਿਚ ਅਵਾਜ ਉਠਾਈ ਅਤੇ ਆਪਣਾ ਅਵਾਰਡ ਵੀ ਵਾਪਸ ਕਰ ਦਿੱਤਾ ਸੀ।ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪ੍ਰਾਣ ਸਾਹਬ ਨੂੰ 1967 ਵਿਚ ਅਵਾਰਡ ਨਾਲ ਨਵਾਜਿਆ ਗਿਆ। ਇਸਤਂੋ ਅਲਾਵਾ ਬੰਗਾਲ ਫਿਲਮ ਜਰਨਲਿਸਟ ਵੱਲੋਂ ਪ੍ਰਾਣ ਨੂੰ ਬੇਹਤਰੀਨ ਸਹਾਇਕ ਅਭਿਨੇਤਾ ਦਾ ਤਿੰਨ ਵਾਰੀ ਅਵਾਰਡ ਮਿਲਿਆ,ਉਹ ਅਵਾਰਡ ਸਨ 1961 ਵਿਚ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’,1966 ਵਿਚ ‘ਸ਼ਹੀਦ’ ਵਾਸਤੇ ਅਤੇ 1973 ਵਿਚ ‘ਜੰਜੀਰ’ ਵਾਸਤੇ,1990 ਵਿਚ। ਪ੍ਰਾਣ ਨੇ ਆਪਣੀਆਂ ਲੱਤਾਂ ਦੀ ਬਿਮਾਰੀ ਦੇ ਕਾਰਨ ਫਿਲਮਾਂ ਵਾਸਤੇ ਮਨ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਸੀ ਕਿੳਂੁਕਿ ਉਸਦੀਆਂ ਲੱਤਾਂ ਕੰਬਨ ਲੱਗ ਜਾਂਦੀਆਂ ਸਨ ਇਸ ਬਿਮਾਰੀ ਦੇ ਕਾਰਨ ਉਸਨੂੰ ਬਿਠਾਕੇ ਸ਼ਾਟ ਲਏ ਜਾਂਦੇ ਸਨ।
ਸਨ 2000 ਤੋਂ ਬਾਅਦ ਪ੍ਰਾਣ ਨੇ ਇੱਕਾ ਦੁਕਾ ਫਿਲਮਾਂ ਹੀ ਕੀਤੀਆਂ। ਸਨ ਸਟਾਰਡਸਟ ਵੱਲੋਂ ਸਦੀ ਦਾ ਖਲਨਾਇਕ ਨਾਲ ਸਨਮਾਨਿਆਂ ਗਿਆ ਜਿਸਨੇ ਸੱਠ ਸਾਲਾਂ ਦੇ ਕੈਰੀਅਰ ਨੂੰ ਬੜੀ ਇੱਜਤ ਅਤੇ ਮਾਣ ਨਾਲ ਜਿੳਂੁਇਆ ਹੈ। ਇਸਤੋਂ ਅਲਾਵਾ ਉਸਨੂੰ ਸਟਾਰ ਸਕਰੀਨ ਅਵਾਰਡ ਅਤੇ ਜੀ ਸਿਨੇ ਅਵਾਰਡ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।ਭਾਰਤ ਸਰਕਾਰ ਵੱਲੋਂ 2001 ਵਿਚ ਭਾਰਤ ਭੂਸ਼ਨ ਨਾਲ ਨਿਵਾਜਿਆ ਗਿਆ, 2013 ਵਿਚ ਉਨ੍ਹਾਂ ਨੂੰ ਭਾਰਤੀ ਫਿਲਮਾਂ ਨਾਲ ਸਬੰਧਿਤ ਸਰਵੋਤਮ ਸਨਮਾਨ ਦਾਦਾ ਸਾਹਬ ਫ਼ਾਲਕੇ ਦਿੱਤਾ ਗਿਆ।ਕਰਿਕਿਟ ਦਾ ਸੋਕ ਰੱਖਣ ਤੋਂ ਅਲਾਵਾ ਉਸਦਾ ਇਕ ਬੰਬੇ ਡਾਈਨਮੋ ਨਾਂ ਦਾ ਫੱਟਬਾਲ ਕਲਬ ਵੀ ਸੀ। ਅਤੇ ਚੈਰੀਟੀ ਵਾਸਤੇ ਕਰਿਕਿਟ ਦੇ ਮੈਚ ਵੀ ਕਰਵਾਏ ਸਨ।
ਉਹ ਚੈਰੀਟੀ ਦੇ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲਂੈਦਾ ਸੀ ਜਿਵੇਂ ਪਰਾਇਮ ਮਨੀਸਟਰ ਰਲੀਫ਼ ਫੰਡ, ਇਸਤੋਂ ਅਲਾਵਾ ਜਰੂਰਤਮੰਦ ਫਿਲਮੀਂ ਲੋਕਾਂ ਵਾਸਤੇ ਹੋਪ 86 ਅਤੇ 87 ਵਰਗੇ ਸ਼ੋ ਵੀ ਕਰਵਾਏ ਸਨ, ਅਤੇ ਬੰਗਲਾ ਦੇਸ਼L ਦੇ ਰਿਫੂਜੀਆਂ ਅਤੇ ਗੂੰਗੇ ਬੋਲੇ ਲੋਕਾਂ ਵਾਸਤੇ ਵੀ ਸੋL ਕੀਤੇ ਸਨ, ਉਹ ਹੋਰ ਵੀ ਚੈਰੀਟੀ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ ਜਿਵੇਂ ਮਰਾਠਾ ਸਿਕਸ਼ਨ ਸੰਸਥਾ,ਫਿਲਮ ਇੰਡਸਰੀ ਵੈਲਫੇਅਰ ਫੰਡ। ਵੰਡ ਦੇ ਦੋਰਾਨ ਉਸਦਾ ਇਕ ਕੁੱਤਾ ਮਰ ਗਿਾਆ ਤਾਂ ਉਹ ਬੜਾ ਹੀ ਉਦਾਸ ਹੋਇਆ ਸੀ ਅਤੇ ਫਿਰ ਉਸਨੇ ਤਿੰਨ ਕੁੱਤੇ ਹੋਰ ਰੱਖ ਲਏ ਸਨ ਜਿਨ੍ਹਾਂ ਦਾ ਨਾਂ ਸੀ ਬੁੱਲਟ,ਵਿਸਕੀ ਅਤੇ ਸੋਢਾ।ਉਸਦੀ ਪਹਿਲੀ ਕਾਰ ਹਿਲਮੈਨ।ਉਸਨੇ ਦੋ ਟੈਲੀਵਿਜ਼ਨ ਸੀਰੀਜ਼ ਵਿਚ ਵੀ ਕੰਮ ਕੀਤਾ ਸੀ ਜਿਨ੍ਹਾਂ ਦਾ ਨਾਂ ਸੀ ‘ਬਾਪ ਸੇ ਬੜਾ ਰੁਪਇਆ’ ਅਤੇ ‘ਦੀ ਕਾਲ ਮੀ ਡੇਂਜਰਸ’ ਉਸਨੇ ਇਕ ਫਿਲਮ ਪਰੋਡਿਉਸ ਵੀ ਕੀਤੀ ਇਕ ਵਾਰੀ ਫਿਲਮ ‘ਬੋਬੀ,( 1973) ਦੀ ਸ਼ੁਟਿੰਗ ਦੇ ਦੌਰਾਨ ਨਦੀ ਵਿਚ ਢੁੱਬ ਚiੱਲਆ ਸੀ ਪਰ ਗਨੀਮਤ ਰਹੀ ਕਿ ਉਸਨੇ ਤੇਰਦੇ ਹੋਏ ਇਕ ਪੱਥਰ ਨੂੰ ਹੱਥ ਪਾ ਲਿਆ ਸੀ ਤੇ ਉਹ ਤੈਰਕੇ ਬਾਹਰ ਆ ਗਿਆ। 12 ਜੂਲਾਈ 2013 ਵਿਚ ਇਹ ਮਹਾਨ ਕਲਾਕਾਰ ਇਸ ਦੁਨਿਆਂ ਨੂੰ ਅਲਵਿਦਾ ਕਹਿ ਗਿਆ ਅਤੇ ਭਾਰਤੀ ਫਿਲਮਾਂ ਵਿਚ ਆਪਣੀ ਅਮਿੱਟ ਛਾਪ ਛੱਡ ਗਿਆ।
ਭਗਵਾਨ ਸਿੰਘ ਤੱਗੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly