ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਕਰਵਾਇਆ ਗਿਆ ਸਾਲਾਨਾ ਸਮਾਗਮ ਸਪੈਸ਼ਲ ਬੱਚੇ ਉਹ ਰੂਹਾਂ ਜੋ ਹਮੇਸ਼ਾ ਸਭ ਦੀ ਸੁੱਖ ਮੰਗਦੀਆਂ ਨੇ : ਸੱਚਦੇਵਾ

ਸਪੈਸ਼ਲ ਬੱਚਿਆਂ ਨਾਲ ਕਮੇਟੀ ਮੈਂਬਰ ਤੇ ਪੁੱਜੇ ਹੋਏ ਮੇਹਮਾਨ। ਫੋਟੋ ਅਜਮੇਰ ਦੀਵਾਨਾ
ਗਿੱਧਾ ਪੇਸ਼ ਕਰਦੇ ਹੋਏ ਸਪੈਸ਼ਲ ਬੱਚੇ।ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ, ਇਸ ਮੌਕੇ ਮੁੱਖ ਮਹਿਮਾਨ ਵਜ੍ਹੋਂ ਡਾਇਰੈਕਟਰ ਕਮ ਪਿ੍ਰੰਸੀਪਲ ਦਾ ਟਿ੍ਰਨਟੀ ਸਕੂਲ ਅਸਲਪੁਰ ਅਨੀਤਾ ਲਾਰੈਂਸ, ਪ੍ਰੋ. ਮਨੋਜ ਕਪੂਰ ਡਾਇਰੈਕਟਰ ਡਾਇਰੈਕਟਰ ਐੱਮ.ਐੱਮ.ਐੱਮ ਪਬਲਿਕ ਸਕੂਲ ਹੁਸ਼ਿਆਰਪੁਰ, ਸੰਜੀਵ ਵਾਸਲ ਚੇਅਰਮੈਨ ਵਾਸਲ ਐਜੂਕੇਸ਼ਨ, ਡਾ. ਬੀ.ਐੱਸ.ਜੌਹਲ ਡਾਇਰੈਕਟਰ ਜੌਹਲ ਹਸਪਤਾਲ ਜਲੰਧਰ, ਅਵਿਨਾਸ਼ ਰਾਏ ਖੰਨਾ ਵਾਈਸ ਚੇਅਰਮੈਨ ਇੰਡੀਅਨ ਰੈਡ ਕਰਾਸ ਸੁਸਾਇਟੀ, ਕਰਨਲ ਗੁਰਦੇਵ ਸਿੰਘ, ਸਨੇਹ ਜੈਨ ਆਦਿ ਵੀ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਵਿਦਿਆਰਥੀਆ ਨੇ ਰਾਸ਼ਟਰੀ ਗੀਤ ਪੇਸ਼ ਕੀਤਾ ਤੇ ਉਪਰੰਤ ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ ਤੇ ਨਾਲ ਹੀ ਫੈਸ਼ਨ ਸ਼ੋ ਵੀ ਕਰਵਾਇਆ ਗਿਆ। ਸਕੂਲ ਦੀ ਪਿ੍ਰੰਸੀਪਲ ਸ਼ੈਲੀ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਜੋ ਆਪਣੇ ਬੱਚੇ ਦੇ ਮਾਨਸਿਕ ਵਿਕਾਸ ਲਈ ਸਕੂਲ ਦੇ ਅਧਿਆਪਕਾਂ ਦਾ ਸਾਥ ਦਿੰਦੇ ਹਨ। ਇਸ ਮੌਕੇ ਭਾਗਯਾ ਤਾਰਾ ਚੈਰੀਟੇਬਲ ਟਰੱਸਟ ਦੇ ਮੈਂਬਰ, ਮੰਗੇਸ਼ ਸੂਦ, ਸੈਕਟਰੀ ਐਡਵੋਕੇਟ ਰੁਪਿਕਾ ਠਾਕੁਰ, ਸਵਰਨ ਸੱਚਦੇਵਾ, ਵਿਨੋਦ ਸੈਣੀ, ਬਲਜੀਤ ਕੌਰ ਗਿੱਲ, ਡਾ. ਸਵਾਤੀ,  ਡਾ. ਬਲਵਿੰਦਰਜੀਤ, ਡਾ. ਅਮਰਜੋਤ ਧਾਮੀ, ਠਾਕੁਰ ਰਾਜ ਕੁਮਾਰ, ਡਾ. ਸੁਭਾਸ਼ ਮਹਿਤਾ, ਸਮਿ੍ਰਤੀ ਸ਼ੈਲੀ, ਰਿੰਕੂ ਬੇਦੀ, ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਵੀ ਹਾਜਰ ਰਹੇ। ਵਿਦਿਆਰਥਣ ਤਨਿਸ਼ਾ ਨੇ ਮੰਚ ਸੰਚਾਲਿਕਾ ਦੀ ਭੂਮਿਕਾ ਨਿਭਾਈ ਤੇ ਵਾਈਸ ਪਿ੍ਰੰਸੀਪਲ ਇੰਦੂ ਠਾਕੁਰ  ਨੇ ਪੂਰਾ ਸਾਥ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਨੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਵੱਲੋਂ ਪੁੱਜੇ ਹੋਏ ਮੇਹਮਾਨਾਂ ਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ ਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਸਪੈਸ਼ਲ ਬੱਚਿਆਂ ਦੇ ਵਿਕਾਸ ਲਈ ਪੂਰੀ ਮੇਹਨਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚੇ ਪ੍ਰਮਾਤਮਾ ਵੱਲੋਂ ਇਸ ਦੁਨੀਆ ਉੱਪਰ ਭੇਜੀਆਂ ਗਈਆਂ ਉਹ ਰੂਹਾਂ ਹਨ ਜਿਹੜੀਆਂ ਹਰ ਸਮੇਂ ਇਸ ਦੁਨੀਆ ਦਾ ਭਲਾ ਮੰਗਦੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਿ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਡੇਰਾ ਗੁ. ਸੰਤ ਸਾਗਰ ਚਾਹ ਵਾਲਾ ਵਿਖੇ ਹੋਈ
Next articleਉੱਚ ਜ਼ੋਖਿਮ ਵਾਲੀਆਂ ਗਰਭਵਤੀ ਔਰਤਾਂ ਲਈ ਪੀ ਐਮ ਐਸ ਐਮ ਏ ਤਹਿਤ ਵਿਸ਼ੇਸ਼ ਚੈੱਕਅਪ ਅਤੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ: ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ