ਜੇ ਬਾਕਰਪੁਰ ਵਾਲਾ ਵੀਜ਼ਾ ਲਵਾਉਂਦਾ ਅਸੀਂ ਵੀ ਕਿਹੜਾ ਘੱਟ ਸੰਗਤੇ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਪੰਜਾਬ ਦੇ ਵਾਸੀ ਪੰਜਾਬੀਆਂ ਦਾ ਪ੍ਰਵਾਸ ਭਾਵ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਕਾਫੀ ਪੁਰਾਣਾ ਹੈ ਅਜਿਹੇ ਕਰਨਾਂ ਕਰਕੇ ਪੰਜਾਬੀ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਗਏ ਤੇ ਕਾਮਯਾਬ ਵੀ ਹੋਏ। ਪਹਿਲਾਂ ਪੰਜਾਬ ਦੇ ਦੁਆਬਾ ਜਲੰਧਰ ਦੇ ਗੜ੍ਹ ਵਿੱਚੋਂ ਉਸ ਵੇਲੇ ਵਲੈਤੀਆਂ ਦਾ ਪਤਾ ਲੱਗਾ ਕਿ ਜੋ ਲੋਕ ਬਾਹਰ ਜਾ ਰਹੇ ਹਨ ਉਹਨਾਂ ਨੂੰ ਵਲੈਤੀਏ ਕਿਹਾ ਜਾਂਦਾ। ਉਸ ਤੋਂ ਬਾਅਦ ਸਮੁੱਚੇ ਪੰਜਾਬ ਵਿੱਚੋਂ ਲੋਕਾਂ ਨੇ ਕੰਮ ਦੀ ਭਾਲ ਵਿੱਚ ਅਨੇਕਾਂ ਪਾਸੇ ਉਡਾਰੀ ਮਾਰੀ। ਪਿਛਲੇ ਦੋ ਦਹਾਕਿਆਂ ਤੋਂ ਜੋ ਵਿਦੇਸ਼ ਜਾਣ ਦੀਆਂ ਗੱਲਾਂ ਬਾਤਾਂ ਖਾਸ ਕਰ ਪੜਾਈ ਵਿਦਿਆਰਥੀ ਵਰਗ ਰਾਹੀਂ ਹੋ ਰਹੀਆਂ ਹਨ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦਾ ਹਰ ਗੱਭਰੂ ਵਿਦੇਸ਼ ਜਾਣਾ ਚਾਹੁੰਦਾ ਹੈ। ਵਿਦੇਸ਼ ਜਾਣ ਲਈ ਅਨੇਕਾਂ ਪੁੱਠੇ ਸਿੱਧੇ ਹੱਥਕੰਡੇ ਵਰਤੇ ਜਾਂਦੇ ਹਨ ਕਈ ਨੌਜਵਾਨ ਏਜਂਟਾਂ ਦੇ ਹੱਥੀ ਚੜ ਕੇ ਪੈਸਾ ਤੇ ਆਪਣਾ ਆਪ ਵੀ ਗਵਾ ਲੈਂਦੇ ਹਨ ਅਨੇਕਾਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਹਨ।
   ਹੁਣ ਵਿਦੇਸ਼ ਜਾਣ ਦੀ ਤਾਂਘ ਜਦੋਂ ਹਰ ਇਕ ਲਈ ਲੱਗੀ ਹੋਈ ਹੈ ਤਾਂ ਫਿਰ ਇਸ ਮੌਕੇ ਪੰਜਾਬ ਦੇ ਬਾਬੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ ਉਹ ਵੀ ਵਿਦੇਸ਼ ਜਾਣ ਵਾਲਿਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਲੁੱਟਦੇ ਨਜ਼ਰ ਆਉਂਦੇ ਹਨ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਕੋਈ ਵੀਜ਼ਾ ਚਾਹੇ ਛੋਟਾ ਦੇਸ਼ ਹੋਵੇ ਜਾਂ ਵੱਡਾ ਉਥੋਂ ਦੀ ਐਮਬੈਸੀ ਨੇ ਦੇਣਾ ਹੁੰਦਾ ਹੈ ਤਾਂ ਇਹਨਾਂ ਬੂਬਨੇ ਬਾਬਿਆਂ ਦਾ ਵਿੱਚ ਕੀ ਰੋਲ, ਬਸ ਇਹੀ ਭੇਡ ਚਾਲ ਸਾਡੇ ਪੰਜਾਬੀਆਂ ਨੇ ਜਿਵੇਂ ਵਿਦੇਸ਼ ਦੌੜਨ ਦੀ ਦੌੜ ਫੜ ਲਈ ਹੈ ਇਸੇ ਤਰ੍ਹਾਂ ਹੀ ਬਾਬਿਆਂ ਦੇ ਧੱਕੇ ਚੜ ਕੇ ਵੀਜੇ ਲਵਾਉਣ ਦੀ ਫੜੀ ਹੋਈ ਹੈ ਵੈਸੇ ਤਾਂ ਪੰਜਾਬ ਵਿੱਚ ਬਾਬਿਆਂ ਤਾਂ ਅੰਤ ਨਹੀਂ ਜੋ ਅਲੱਗ ਅਲੱਗ ਧਰਮਾਂ ਅਧੀਨ ਵਿਚਰਦੇ ਹਨ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੇ ਬਾਬਿਆਂ ਦੀਆਂ ਵੀਡੀਓਜ ਬਹੁ ਗਿਣਤੀ ਵਿੱਚ ਆ ਰਹੀਆਂ ਹਨ ਜਿਸ ਵਿੱਚ ਉਹ ਹੱਥਾਂ ਵਿੱਚ ਪਾਸਪੋਰਟ ਫੜ ਕੇ ਮੰਤਰ ਜਿਹਾ ਮਾਰ ਕੇ ਵੀਜ਼ਾ ਲੱਗਣ ਦੀ ਤਸਦੀਕ ਕਰਦੇ ਹਨ ਪਹਿਲਾਂ ਤਾਂ ਇਹ ਮਸ਼ਹੂਰ ਸੀ ਕਿ ਬਾਕਰਪੁਰ ਵਾਲਾ ਬਾਬਾ ਹੀ ਲੋਕਾਂ ਦੇ ਵੀਜ਼ਾ ਲਗਾਉਂਦਾ ਹੈ ਪਰ ਹੁਣ ਸਿੱਖੀ ਭੇਸ ਵਾਲੇ ਵੀ ਹੱਥ ਵਿੱਚ ਪਾਸਪੋਰਟ ਫੜ ਕੇ ਪਤਾ ਨਹੀਂ ਵੀਜੇ ਸਬੰਧੀ ਕਿਹੜਾ ਮੰਤਰ ਮਾਰ ਰਹੇ ਹਨ ਤਸਵੀਰ ਤੁਹਾਡੇ ਸਾਹਮਣੇ।
ਬਲਬੀਰ ਸਿੰਘ ਬੱਬੀ
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਵਿਖੇ ਧੂਮਧਾਮ ਨਾਲ਼ ਮਨਾਇਆ ਗਿਆ ਸਿੱਖਿਆ ਸਪਤਾਹ
Next articleਪੰਜਾਬ ਸਰਕਾਰ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਲਗਾਤਾਰ ਕਰ ਰਹੀ ਹੈ ਉਪਰਾਲੇ – ਸੰਦੀਪ ਸੈਣੀ