ਇਹ ਸੱਚ ਹੈ-

(ਸਮਾਜ ਵੀਕਲੀ) 
1- ਸਾਹਿਤ ਲਿਖਣ ਲਈ ਦਿਮਾਗ ਦੀ ਨਹੀਂ ਜੁਗਾੜ ਦੀ ਲੋੜ ਹੁੰਦੀ ਹੈ।
2- ਸਭ ਤੋਂ ਵੱਧ ਸਾਹਿਤ ਦਾ ਬੇੜਾ ਬਿਠਾਇਆ ਬੁੱਢੇ ਠਰਕੀ ਸਾਹਿਤਕਾਰਾਂ ਨੇ।
3- ਇਨਾਮਾਂ ਸਨਮਾਨਾਂ ਨਾਲ ਤੁਸੀਂ ਵੱਡੇ ਲੇਖਕ ਨਹੀਂ ਬਣ ਜਾਂਦੇ।
4- ਬੁੱਢੇ ਠਰਕੀ ਸਾਹਿਤਕਾਰ ਆਪਣੇ ਨਾਲ ਇੱਕ ਦੋ ਤੋਂ ਲੈਕੇ ਪੰਜ ਸੱਤ ਗੋਪੀਆਂ ਵੀ ਰੱਖਦੇ ਨੇ, ਉਹਨਾਂ ਨੂੰ ਹਰ ਜਗ੍ਹਾ ਨਾਲ ਲੈ ਕੇ ਜਾਂਦੇ।ਸਟੇਜ ਤੋਂ ਪਰਮੋਟ ਕਰਦੇ ਹਨ।
5- ਕਈ ਗੁੰਡੇ ਸਾਹਿਤਕਾਰ ਵੀ ਹਨ ਇਹਨਾਂ ਨਾਲ ਇਹਨਾਂ ਦੇ ਵਿਦਿਆਰਥੀ ਬਾਊਂਸਰਾਂ ਦਾ ਰੋਲ ਅਦਾ ਕਰਦੇ ਹਨ,ਇਹ ਨਸਲ ਯੂਨੀਵਰਸਿਟੀਆਂ ਵਿੱਚ ਪਾਈ ਜਾਂਦੀ ਹੈ।
6- ਪੀ.ਐਚ.ਡੀ. ਕਰਾ ਰਹੀਆਂ ਸਾਹਿਤਕਾਰ ਔਰਤਾਂ ਆਪਣੇ ਉਸਤਾਦਾਂ ਤੇ ਸਕਾਲਰਾਂ ਨਾਲ ਖੁੱਲ੍ਹਾ ਵਰਤਦੀਆਂ ਹਨ। ਇੱਕ ਨਵੀਂ ਅਸਿਸਟੈਂਟ ਪ੍ਰੋਫੈਸਰ ਨੇ ਦੱਸਿਆ ਕਿ ਉਸਨੂੰ ਇਸ ਲਈ ਨੌਕਰੀ ਛੱਡਣੀ ਪਈ ਕਿਉਂਕਿ ਉਸਨੇ ਕਾਲਜ/ਯੂਨੀਵਰਸਿਟੀ ਦੀ ਕਰਤਾ ਧਰਤਾ ਦੇ ਕਹਿਣ ਉੱਤੇ ਚੰਡੀਗੜ੍ਹ ਵਿੱਚ ਉਸਦੇ ਚਹੇਤਿਆਂ ਦੀਆਂ ਰਾਤਾਂ ਰੰਗੀਨ ਕਰਨ ਤੋਂ ਇਨਕਾਰ ਕਰ ਦਿੱਤਾ।
7-ਸ੍ਰੋਮਣੀ ਸਾਹਿਤਕਾਰ ਹੋਣ ਨਾਲੋਂ ਬਿਹਤਰ ਸਾਹਿਤਕਾਰ ਬਣੋ।
8- ਮੋਗੇ ਸਮੇਤ ਹਰ ਸ਼ਹਿਰ ਵਿੱਚ ਅਜਿਹੇ ਝੋਲਾ ਛਾਪ ਸਾਹਿਤਕਾਰ ਹੁੰਦੇ ਹਨ, ਜੋ ਸਿਰਫ਼ ਵਿਧਵਾ ਔਰਤਾਂ ਨੂੰ ਪ੍ਰਮੋਟ ਕਰਦੇ ਹਨ ਤੇ ਸਾਹਿਤ ਦੀ ਮਾਂ ਭੈਣ ਇੱਕ ਕਰਨ ਦੀ ਸਹੁੰ ਚੁੱਕੀ ਫਿਰਦੇ ਹਨ।
9- ਬਹੁਤ ਸਾਰੇ ਲੇਖਕਾਂ ਵੱਲੋਂ ਲਿਖਿਆ ਜਾ ਰਿਹਾ ਸਾਹਿਤ ਮੌਲਿਕ ਨਹੀਂ ਸਗੋਂ ਪੁਰਾਤਨ ਲਾਇਬ੍ਰੇਰੀਆਂ ਵਿੱਚੋਂ ਹੋਰ ਭਾਸ਼ਾਵਾਂ ਦਾ ਚੋਰੀ ਕੀਤਾ ਹੋਇਆ ਸਾਹਿਤ ਹੈ ਜੋ ਧੜਾਧੜ ਆਪਣੇ ਨਾਵਾਂ ਹੇਠ ਛਪਾਇਆ ਜਾ ਰਿਹਾ ਹੈ।
10- ਆਨਲਾਈਨ ਅਖ਼ਬਾਰਾਂ ਦਾ ਵੀ ਪੂਰਾ ਰੋਲ ਹੈ ਇਹਨਾਂ ਨੂੰ ਜੱਟੀਓਂ ਹੀਰ ਬਣਾਉਣ ਵਿੱਚ ।
11- ਰਹਿੰਦਾ ਖੂੰਹਦਾ ਬੇੜਾ ਪੰਜਾਬੀ ਕਾਨਫ਼ਰੰਸਾਂ ਨੇ ਬਿਠਾਇਆ ਐ ਇਹਨਾਂ ਵਿੱਚ ਸਾਹਿਤਕਾਰ ਘੱਟ ਤੇ ਠਰਕੀ ਜ਼ਿਆਦਾ ਹੁੰਦੇ ਤੇ ਇਹਨਾਂ ਕਾਨਫਰੰਸਾਂ ਨੇ ਸਵਾਰਿਆ ਡੱਕਾ ਨਹੀਂ ਪੰਜਾਬੀ ਦਾ।
12- ਲੱਖਾਂ ਰੁਪਿਆਂ ਲੈ ਕੇ ਗਾਉਣ ਵਾਲਾ ਅੱਜ ਦੇ ਸਮੇਂ ਦਾ ਟੌਪ ਗਾਇਕ ਕਲਕੱਤੇ ਦੀਆਂ ਲਾਇਬਰੇਰੀਆਂ ਵਿੱਚੋਂ ਚੋਰੀ ਕੀਤੀਆਂ ਰਚਨਾਵਾਂ ਗਾਉਂਦਾ ਹੈ।
13-ਰਹਿੰਦੀ ਖੂੰਹਦੀ ਕਸਰ ਆ ਹਰਾਮੀ ਸਾਹਿਤਕ ਗਰੁੱਪ ਬਣਾਉਣ ਵਾਲਿਆਂ ਨੇ ਕੱਢਤੀ, ਇਹ  ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਵਾਲਿਆਂ ਵਾਂਗੂੰ ਆਪਣੇ ਆਪਣੇ ਗਰੁੱਪ ਬਣਾ ਕੇ ਬੈਠੇ ਆ, ਕੋਈ ਇਜ਼ਰਾਈਲ ਕੋਈ ਅਮਰੀਕਾ ਸਮਝਦਾ ਆਪਣੇ ਆਪ ਨੂੰ।
ਸਰਕਾਰਾਂ ਨੂੰ ਚਾਹੀਦਾ ਹੈ ਕਿ 1970-80 ਤੋਂ ਬਾਅਦ ਵਾਲੇ ਸਾਹਿਤ ਨੂੰ ਬੈਨ ਕਰ ਦਿੱਤਾ ਜਾਵੇ।
ਇਹਨਾਂ ਨੂੰ ਨੱਥ ਪਾਉਣੀ ਔਖੀ ਹੈ।
ਬੇਅੰਤ ਕੌਰ ਗਿੱਲ, ਮੋਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਓਲੰਪੀਅਨ ਪ੍ਰਿੰਸੀਪਲ ਸਿੰਘ ਹਾਕੀ ਫੈਸਟੀਵਲ ਦਾ ਸੱਤਵਾਂ ਦਿਨ,ਜੂਨੀਅਰ ਵਰਗ ਵਿੱਚ ਚਚਰਾੜੀ ਅਤੇ ਏਕ ਨੂਰ ਅਕੈਡਮੀ, ਸੀਨੀਅਰ ਵਰਗ ਵਿੱਚ ਮੋਗਾ ਅਤੇ ਤੇਹਿੰਗ ਕਲੱਬ ਸੈਮੀ ਫਾਈਨਲ ਵਿੱਚ ਪੁੱਜੇ
Next article*ਪੰਜਾਬ ਛੋੜ ਨਾ ਜਾਨਾ ਰੇ ਭਈਆ *