HOME ਇਹ ਆਕੜ

ਇਹ ਆਕੜ

11
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਇਹ ਆਕੜ ਨਿਕਲ ਜਾਵੇਗੀ ,ਸਾਹਿਬ
ਜਦੋਂ ਜਵਾਨੀ ਤੋਂ ਬੁੜਾਪਾ ਆਵੇਗਾ।
ਇਹ ਆਕੜ ਨਿਕਲ ਜਾਵੇਗੀ ,ਸਾਹਿਬ
ਜਦੋਂ ਲਾਲ ਗੱਲਾਂ ਦਾ ਰੰਗ ਉਡ ਜਾਏਗਾ।
ਇਹ ਆਕੜ ਨਿਕਲ ਜਾਏਗੀ ,ਸਾਹਿਬ
ਜਦੋਂ ਧਨ ਦੌਲਤ ਦੂਜਿਆਂ ਦਾ ਹੋ ਜਾਏਗਾ।
ਇਹ ਆਕੜ ਨਿਕਲ ਜਾਏਗੀ, ਸਾਹਿਬ
ਜਦੋਂ ਗੋਡਿਆਂ ਤੋਂ ਚਲਿਆ ਨਹੀਂ ਜਾਏਗਾ।
ਇਹ ਆਕੜ ਨਿਕਲ ਜਾਏਗੀ, ਸਾਹਿਬ
ਜਦੋਂ ਘਰ ਵਿੱਚ ਕੋਈ ਕਹਿਣਾ ਨਹੀਂ ਮੰਨੇਗਾ।
ਇਹ ਆਕੜ ਨਿਕਲ ਜਾਏਗੀ, ਸਾਹਿਬ
ਜਦੋਂ ਗੱਲ ਕਰਨ ਲਈ ਕੋਈ ਨੇੜੇ ਨਹੀਂ ਆਏਗਾ।
ਇਹ ਆਕੜ ਨਿਕਲ ਜਾਏਗੀ, ਸਾਹਿਬ
ਜਦੋਂ ਕਰਨੀ ਦਾ ਫਲ ਮਿਲਣਾ ਸ਼ੁਰੂ ਹੋ ਜਾਏਗਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous article**ਨਾਨਕ ਦਾ ਮੱਕਾ****
Next articleਰਾਮਪੁਰ ਗੁੱਜਰਾਂ ਛੰਨਾ ਦੇ ਕਬੱਡੀ ਕੱਪ ਤੇ ਘੁਮਾਣ ਭਰਾਵਾਂ ਵਲੋਂ ਬਲਕਾਰ ਅਣਖੀਲਾ – ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਹੋਵੇਗਾ – ਚਮਕੌਰ ਚੌਧਰੀ