(ਸਮਾਜ ਵੀਕਲੀ)
ਅਸੀਂ ਜ਼ਿੰਦਗੀ ਦੇ ਨਾਲ,ਬੜੀ ਜਦੋ-ਜਹਿਦ ਕੀਤੀ।
ਕੋਈ ਟਾਂਵਾਂ ਸਕੇ ਝੱਲ, ਜੋ-ਜੋ ਸਾਡੇ ਨਾਲ ਬੀਤੀ।
ਕਰੀ ਮਿਹਨਤ ਬਥੇਰੀ,ਇਹ ਮੁਕਾਮ ਪਾਉਣ ਲਈ।
ਸਾਨੂੰ ਲੱਗ ਗਿਆ ਜ਼ਮਾਨਾ, ਐਥੇ ਤੱਕ ਆਉਣ ਲਈ।
ਮਾੜੇ ਸਮੇ ਨੇ ਵੀ ਆ ਕੇ,ਸ਼ੀਸ਼ਾ ਸੱਚ ਦਾ ਦਿਖਾਇਆ।
ਬੜੇ ਔਖਿਆਂ ਰਾਹਾਂ ਤੇ,ਸਾਨੂੰ ਚੱਲਣਾ ਸਿਖਾਇਆ।
ਲੋਕੀ ਤਿਆਰ ਸੀ ਹਮੇਸ਼ਾ,ਸਾਡੀ ਪੱਤ ਲਾਹੁਣ ਲਈ।
ਸਾਨੂੰ ਲੱਗ ਗਿਆ ਜ਼ਮਾਨਾ,ਐਥੇ ਤੱਕ ਆਉਣ ਲਈ।
ਕਿਨ੍ਹਾਂ ਕੁੱਝ ਹੈ ਗਵਾਇਆ,ਹੋਈ ਐਵੇਂ ਨੀ ਚੜਾਈ।
ਜਿੱਥੇ ਖੜ੍ਹੇ ਇੱਕ ਵਾਰੀ, ਕਦੇ ਪਿੱਠ ਨਹੀਂ ਦਿਖਾਈ।
ਵੱਡਾ ਜਿਗਰਾ ਸੀ ਵੈਰੀਆਂ ਨਾ ਮੱਥਾ ਲਾਉਣ ਲਈ।
ਸਾਨੂੰ ਲੱਗ ਗਿਆ ਜ਼ਮਾਨਾ,ਐਥੇ ਤੱਕ ਆਉਣ ਲਈ।
ਬੂਰੇ ਕੰਮਾਂ ਵੱਲ ਨਹੀਓ,ਕਦੇ ਰੱਖਿਆ ਧਿਆਨ।
ਦੱਸਾਂ ਨੋਹਾਂ ਦੀ ਕਿਰਤ,ਕੀਤੀ “ਕਾਮੀ ਵਾਲੇ ਖ਼ਾਨ”।
ਸਦਾ ਸੋਚਦਾ ਕਦਮ, ਅੱਗੇ ਨੂੰ ਵਧਾਉਣ ਲਈ।
ਸਾਨੂੰ ਲੱਗ ਗਿਆ ਜ਼ਮਾਨਾ,ਐਥੇ ਤੱਕ ਆਉਣ ਲਈ।
ਸੁਕਰ ਦੀਨ ਕਾਮੀਂ ਖੁਰਦ